ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸਮਝਾਉਣ ਲਈ ਨਕਲੀ ਯਮਦੂਤ ਨਾਲ ਸੜਕਾਂ ’ਤੇ ਉੱਤਰੇ ਪੁਲੀਸ ਮੁਲਾਜ਼ਮ

ਮੁਹਾਲੀ ਵਿੱਚ ਘਰਾਂ ਤੋਂ ਬਾਹਰ ਸੜਕਾਂ ’ਤੇ ਘੁੰਮਦੇ 30 ਤੋਂ ਵੱਧ ਵਿਅਕਤੀ ਕਾਬੂ, 5 ਜਣਿਆਂ ਨੂੰ ਅਰਜ਼ੀ ਜੇਲ੍ਹ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਮੁਹਾਲੀ ਵਿੱਚ ਕਰਫਿਊ ਨੇਮਾਂ ਉਲੰਘਣਾ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਪੰਜਾਬ ਪੁਲੀਸ ਦੇ ਅਧਿਕਾਰੀ ਅਤੇ ਕਰਮਚਾਰੀ ਨਕਲੀ ਯਮਦੂਤਾਂ ਨੂੰ ਲੈ ਕੇ ਸੜਕਾਂ ’ਤੇ ਉਤਰੇ ਹਨ। ਇੱਥੋਂ ਦੇ ਫੇਜ਼-1 ਥਾਣੇ ਦੇ ਐਸਐਚਓ ਮਨਫੂਲ ਸਿੰਘ ਦੀ ਅਗਵਾਈ ਹੇਠ ਨਕਲੀ ਯਮਦੂਤਾਂ ਨੂੰ ਲੈ ਕੇ ਪੁਲੀਸ ਕਰਮਚਾਰੀ ਵੱਖ-ਵੱਖ ਐਂਟਰੀ ਪੁਆਇੰਟਾਂ ’ਤੇ ਨਾਕਾਬੰਦੀ ਦੌਰਾਨ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ ਗਿਆ। ਥਾਣਾ ਮੁਖੀ ਮਨਫੂਲ ਸਿੰਘ ਨੇ ਦੱਸਿਆ ਕਿ ਅੱਜ 30 ਤੋਂ ਵੱਧ ਵਿਅਕਤੀਆਂ ਨੂੰ ਘਰਾਂ ਤੋਂ ਬਾਹਰ ਸੜਕਾਂ ’ਤੇ ਘੁੰਮਦੇ ਹੋਏ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ’ਚੋਂ ਪੰਜ ਜਣਿਆਂ ਨੂੰ ਹਾਕੀ ਸਟੇਡੀਅਮ ਫੇਜ਼-9 ਵਿੱਚ ਬਣਾਈ ਆਰਜ਼ੀ ਜੇਲ੍ਹ ਵਿੱਚ ਭੇਜਿਆ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਾਲੀ ਪੁਲੀਸ ਨੇ ਰਾਮਲੀਲਾ ਕਮੇਟੀ ਬਲੌਂਗੀ ਦੇ ਕਲਾਕਾਰਾਂ ਨੂੰ ਯਮਦੂਤ ਦਾ ਭੇਸ਼ ਧਾਰ ਕੇ ਕਰਫਿਊ ਨੇਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਆਪਣੇ ਘਰਾਂ ਵਿੱਚ ਰਹਿਣ ਦਾ ਹੋਕਾ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਧਾਰਾ 188 ਤਹਿਤ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ। ਪੁਲੀਸ ਨੇ ਨਕਲੀ ਯਮਦੂਤਾਂ ਨਾਲ ਮਿਲ ਕੇ ਸੜਕ ’ਤੇ ਘੁੰਮ ਰਹੇ ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਂਦੇ ਹੋਏ ਕਿਹਾ ਕਿ ਕਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਪ੍ਰਕੋਪ ਦੇ ਚੱਲਦਿਆਂ ਉਨ੍ਹਾਂ ਨੂੰ ਉੱਪਰ ਵਾਲੇ ਯਮਦੂਤ ਦਾ ਤਾਂ ਕੋਈ ਡਰ-ਭੈਅ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਘਰਾਂ ਤੋਂ ਬਾਹਰ ਘੁੰਮ ਰਹੇ ਲੋਕਾਂ ਨੂੰ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਕੋਈ ਕੋਈ ਪ੍ਰਵਾਹ ਨਹੀਂ ਹੈ। ਇਸ ਦੌਰਾਨ ਨਵਾਂ ਏਸੀ ਬੱਸ ਅੱਡਾ, ਫੇਜ਼-6 ਦੀ ਮਾਰਕੀਟ ਅਤੇ ਪੀਟੀਐਲ ਚੌਕ ਸਮੇਤ ਹੋਰਨਾਂ ਲਾਂਘਿਆਂ ’ਤੇ ਕਾਫੀ ਲੋਕਾਂ ਨੂੰ ਪੁਲੀਸ ਦੀ ਮੌਜੂਦਗੀ ਵਿੱਚ ਨਕਲੀ ਯਮਦੂਤਾਂ ਦੇ ਤਰਲੇ ਕੱਢਦੇ ਹੋਏ ਦੇਖਿਆ ਗਿਆ। ਕਰੀਬ 25 ਵਿਅਕਤੀਆਂ ਨੂੰ ਤਾਂ ਪੁਲੀਸ ਨੇ ਮੌਕੇ ’ਤੇ ਹੀ ਸਖ਼ਤ ਕਾਰਵਾਈ ਦੀ ਤਾੜਨਾ ਕਰਦੇ ਹੋਏ ਛੱਡ ਦਿੱਤਾ ਹੈ ਲੇਕਿਨ ਪੰਜ ਵਿਅਕਤੀਆਂ ਨੂੰ ਅਸਥਾਈ ਜੇਲ੍ਹ ਭੇਜਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਇਹ ਸਿਲਸਿਲਾ ਆਉਣ ਵਾਲੇ ਦਿਨਾਂ ਵਿੱਚ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਘਰਾਂ ਵਿੱਚ ਰਹਿਣ ਤਾਂ ਜੋ ਕਰੋਨਾਵਾਇਰਸ ਦੀ ਇਸ ਮਹਾਮਾਰੀ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …