nabaz-e-punjab.com

ਸਰਕਾਰੀ ਮਿਡਲ ਸਕੂਲਾਂ ’ਚੋਂ ਸਰੀਰਕ ਸਿੱਖਿਆ ਟੀਚਰਾਂ ਦੀਆਂ ਪੋਸਟਾਂ ਖ਼ਤਮ ਕਰਨ ਦਾ ਫੁਰਮਾਨ

ਸਰਕਾਰ ਵੱਲੋਂ ਖੇਡਾਂ ਦੀਆਂ ਜੜ੍ਹਾਂ ਵੱਢਣ ਦੀ ਤਿਆਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਭਾਰਤ ਸਰਕਾਰ ਵੱਲੋਂ ‘ਖੇਡੋ ਇੰਡੀਆਂ’ ਸਕੀਮ ਤਹਿਤ ਸ਼ੁਰੂ ਕੀਤੇ ਪ੍ਰੋਜੈਕਟ ਤਹਿਤ ਕਰੋੜਾ ਰੁਪਏ ਖਰਚ ਕੇ ਦੇਸ਼ ਨੂੰ ਚੰਗੇ ਖਿਡਾਰੀ ਦੇਣ ਲਈ ਕੌਮੀ ਪੱਧਰ ਤੇ ਮੁਹਿੰਮ ਚਲਾ ਰਹੀ ਹੈ,ਪ੍ਰਤੂੰ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਵੱਡੇ ਵੱਡੇ ਬਿਆਨ ਦਿੱਤੇ ਜਾ ਰਹੇ ਹੇਨ ਜੋ ਪੂਰੀ ਤਰ੍ਹਾ ਫੋਕੇ ਹੀ ਜਾਪਦੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਸਰਕਾਰੀ ਮਿਡਲ ਸਕੂਲਾਂ ’ਚੋਂ ਪੀਟੀਆਈ (ਫਿਜ਼ੀਕਲ ਟਰੇਨਿੰਗ ਇੰਸਟ੍ਰਕਟਰ) ਦੀਅ ਪੋਸਟਾਂ ਨੂੰ ਹੀ ਖਤਮ ਕਰਨ ਦਾ ਫੈਸਲਾ ਕਰ ਦਿੱਤਾ ਹੈ।ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਨੰ:12/42-2017 ਅਮਲਾ (3)(2)/201839114-58 ਮਿਤੀ 29.08.2018 ਰਾਹੀਂ ਫੁਰਮਾਨ ਕੀਤਾ ਗਿਆ ਅਤੇ ਸਾਫ ਕੀਤਾ ਗਿਆ ਹੈ ਕਿ ਜਿਸ ਸਰਕਾਰੀ ਮਿਡਲ ਸਕੂਲ ਵਿੱਚ ਤਿੰਨ ਸੈਕਸ਼ਨ ਹੋਣਗੇ ਉਥੇ ਐਸ.ਐਸ,ਸਾਇੰਸ,ਪੰਜਾਬੀ,ਹਿੰਦੀ ਚਾਰ ਅਸਾਮੀਆਂ ਹੀ ਰਹਿਣਗੀਆਂ ਤੇ ਬਾਕੀ ਪੋਸਟਾਂ ਮਿਡਲ ਵਿੱਚੋਂ ਖਤਮ ਕਰਕੇ ਸੀਨੀਅਰ ਸੈਕੰਡਰੀ ਸਕੂਲਾਂ ਭੇਜਿਆ ਜਾਵੇ।
ਜਾਰੀ ਪ੍ਰੈਸ ਰਾਹੀਂ ਪੰਜਾਬ ਸਕੂਲ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਜੀਤ ਸਿੰਘ ਮਲੂਕਾ, ਪੀਟੀਆਈ ਟੀਚਰ ਯੂਨੀਅਨ ਦੇ ਪ੍ਰਧਾਨ ਅਜੀਤਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਰਕੇਸ਼ ਕੁਮਾਰ, ਮੀਤ ਪ੍ਰਧਾਨ ਹਰਜਿੰਦਰ ਸਿੰਘ,ਸੀਨੀਅਰ ਆਗੂ ਕੁਲਦੀਪ ਕੌਰ ਪਟਿਆਲਾ,ਗੁਰਦੀਪ ਸਿੰਘ ਬਠਿੰਡਾ ਅਤੇ ਅਮਨਦੀਪ ਕੁਮਾਰ ਮਾਨਸਾ ਨੇ ਕਿਹਾ ਕਿ ਪੰਜਾਬ ਵਿੱਚ 95% ਮਿਡਲ ਸਕੂਲਾਂ ਵਿੱਚ ਤਿੰਨ ਹੀ ਸੈਕਸ਼ਨ ਹਨ। ਜਿਸ ਕਰਕੇ ਸਾਰੇ ਪੀ.ਟੀ.ਆਈ ਜੋ ਮਿਡਲ ਵਿੱਚ ਕੰਮ ਕਰਦੇ ਹਨ ਉਥੋ ਚੁੱਕ ਦਿੱਤੇ ਜਾਣਗੇ ਜੋ ਕਿ ਪੂਰੀ ਖੇਡਾਂ ਨਾਲ ਪੂਰੀ ਤਰ੍ਹਾ ਘੋਰ ਬੇਇਨਸਾਫੀ ਹੋਵੇਗੀ ਕਉਂਕਿ ਸਿੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਪੀ.ਟੀ.ਆਈ ਦੀ ਪੋਸਟ ਮਿਡਲ ਸਕੂਲ ਲਈ ਹੀ ਬਣਾਈ ਗਈ ਹੈ ਜਿਸ ਕਰਕੇ ਸਿੱਖਿਆ ਵਿਭਾਗ ਆਪਣੇ ਹੀ ਬਣਾਏ ਸਰਵਿਸ ਰੂਲਾਂ ਦੀ ਸਿੱਧੀ ਉਲੰਘਣਾ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਤਹਿਤ ਕਰੋੜਾ ਰੁਪਏ ਖਰਚ ਕੇ ਖੇਡ ਨੀਤੀ ਲਾਗੂ ਕੀਤੀ ਜਾ ਰਹੀ ਹੈ ਵੱਡੀ ਪੱਧਰ ਤੇ ਕੋਚ/ਟੀਚਰ ਤਇਨਾਤ ਕੀਤੇ ਜਾ ਰਹੇ ਹਨ ਤੇ ਏਧਰ ਪੰਜਾਬ ਸਰਕਾਰ ਮਿਡਲ ਸਕੂਲਾਂ ਵਿੱਚੋਂ ਪੀ.ਟੀ.ਆਈ ਦੀ ਪੋਸਟ ਖਤਮ ਕਰਨ ਦੇ ਹੁਕਮ ਦੇ ਰਹੀ ਹੈ। ਪੰਜਾਬ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੁੱਝ ਦਿਨ ਪਹਿਲਾਂ ਹੀ ਇਹ ਬਿਆਨ ਆਇਆ ਸੀ ਕਿ ਕਿਸੇ ਵੀ ਸਰੀਰਕ ਸਿੱਖਿਆ ਅਧਿਆਪਕ ਦੀ ਪੋਸਟ ਨੂੰ ਖਤਮ ਨਹੀਂ ਕੀਤਾ ਜਾਵੇਗਾ,ਪ੍ਰਤੂੰ ਸਿੱਖਿਆ ਵਿਭਾਗ ਆਪਣੀ ਮਨਮਰਜ਼ੀ ਚਲਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਪੀਟੀਆਈ ਦੀ ਮਿਡਲ ਸਕੂਲਾਂ ਵਿੱਚੋਂ ਜੇਕਰ ਪੋਸਟ ਖਤਮ ਕੀਤੀ ਗਈ ਤਾਂ ਮਿਡਲ ਪੱਧਰ ਤੇ ਹੋਣ ਵਾਲੀਆਂ ਸਾਰੀਆਂ ਖੇਡ ਕਿਰਿਆਵਾਂ ਪੂਰੀ ਤਰ੍ਹਾਂ ਠੱਪ ਹੋ ਜਾਣਗੀਆਂ ਅਤੇ ‘ਖੇਡੋ ਪੰਜਾਬ’ਦਾ ਖਾਤਮਾਂ ਹੋ ਜਾਵੇਗਾ। ਮਿਡਲ ਸਕੂਲਾਂ ਵਿੱਚ ਸਰਵਿਸ ਕਰਦੇ ਪੀ.ਟੀ.ਆਈ ਅਧਿਆਪਕਾਂ ਵੱਲੋਂ ਰੋਜ਼ਾਨਾ ਦੀਆਂ ਕੀਤੀਆਂ ਜਾਦੀਆਂ ਸਵੇਰ ਦੀਆਂ ਸਭਾਵਾਂ, ਕਿਰਿਆਵਾਂ, ਮਿਡ-ਡੇਅ-ਮੀਲ, ਸਪੋਰਟਸ ਕਾਰਜ਼, ਸਹਿ-ਵਿੱਦਿਅਕ ਗਤੀਵਿਧੀਆਂ ਆਦਿ ਦਾ ਪੂਰੀ ਤਰ੍ਹਾ ਖਾਤਮਾ ਹੋ ਜਾਵੇਗਾ।
ਯੂਨੀਅਨ ਆਗੂ ਹਰਵਿੰਦਰ ਸਿੰਘ ਮੁਕਤਸਰ ਅਤੇ ਸਤਪਾਲ ਬਰਨਾਲਾ ਨੇ ਦੱਸਿਆ ਕਿ ਹਾਈ ਜਾਂ ਸੀਨੀਅਰ ਸਕੂਲਾਂ ਵਿੱਚ ਵੀ ਉਹੀ ਬੱਚੇ ਖੇਡਦੇ ਹਨ ਜੋ ਮਿਡਲ ’ਚੋਂ ਸਿੱਖਿਅਤ ਹੋ ਕੇ ਜਾਦੇ ਹਨ ਅਤੇ ਮੁੱਢਲੇ ਪੱਧਰ ਤੇ ਖੇਡਾਂ ਦੀ ਸਿਖਲਾਈ ਵੀ ਮਿਡਲ ਸਕੂਲਾਂ ਤੋਂ ਹੀ ਲੈਂਦੇ ਹਨ ਜਿਸ ਕਰਕੇ ਮਿਡਲ ’ਚੋਂ ਪੀਟੀਆਈ ਦੀ ਪੋਸਟ ਖਤਮ ਕੀਤੀ ਗਈ ਤਾਂ ਸਿੱਖਿਆ ਵਿਭਾਗ ਦੇ ਸਕੂਲੀ ਖਿਡਾਰੀਆਂ ਤੇ ਇਸ ਦਾ ਵੱਡਾ ਅਸਰ ਹੋਵੇਗਾ ਅਤੇ ਮਿਡਲ ਸਕੂਲਾਂ ’ਚੋਂ ਖੇਡਾਂ ਦਾ ਅੰਤ ਹੋ ਜਾਵੇਗਾ। ਇੱਥੇ ਹੀ ਬੱਸ ਨਹੀਂ ਸਗੋਂ ਪੰਜਾਬ ਸੇ ਸਾਰੇ ਜ਼ਿਲ੍ਹਿਆ ਵਿੱਚ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੋਸਟਾਂ ਪਹਿਲਾਂ ਹੀ ਭਰੀਆ ਹਨ ਜਿਸ ਕਰਕੇ ਸਾਰੇ ਹੀ ਪੀ.ਟੀ.ਆਈਜ਼ ਨੂੰ ਬਹੁਤ-ਬਹੁਤ ਦੂਰ ਭੇਜਿਆ ਜਾਵੇਗਾ। ਕਈ ਜ਼ਿਲ੍ਹੇ ਤਾਂ ਅਜਿਹੇ ਹਨ ਜਿਨ੍ਹਾਂ ਵਿੱਚ ਕੰਮ ਕਰਦੇ ਪੀਟੀਆਈਜ਼ ਨੂੰ 100 ਕਿੱਲੋਮੀਟਰ ਤੱਕ ਵੀ ਜਾਣਾ ਪੈ ਸਕਦਾ ਹੈ।
ਯੂਨੀਅਨ ਅਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਇਸ ਤੁਗਲਕੀ ਫੁਰਮਾਨ ਦੇ ਖ਼ਿਲਾਫ਼ ਡੱਟਵਾਂ ਵਿਰੋਧ ਕਰਨਗੇ ਅਤੇ ਪੰਜਾਬ ਸਰਕਾਰ ਦੀ ਖੇਡਾਂ ਨੂੰ ਖਤਮ ਕਰਨ ਦੀ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਆਗੂਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਨੇ ਆਪਣੀ ਜਾਰੀ ਕੀਤੀ ਨੀਤੀ ਨੂੰ ਰੱਦ ਨਾ ਕੀਤਾ ਤਾਂ ਉਹ ਜਿੱਥੇ ਸੂਬੇ ਵਿੱਚ ਰੋਸ਼ ਪ੍ਰਦਰਸ਼ਨ ਕਰਨਗੇ ਉਥੇ ਹੀ ਨੀਤੀ ਖ਼ਿਲਾਫ਼ ਹਾਈ ਕੋਰਟ ਜਾਣਗੇ ਕਿਉਂਕਿ ਸਿੱਖਿਆ ਵਿਭਾਗ ਦੇ ਸਰਵਿਸ ਨਿਯਮਾਂ ਅਨੁਸਾਰ ਮਿਡਲ ਸਕੂਲਾਂ ਵਿੱਚ ਪੀਟੀਆਈ ਦੀ ਪੋਸਟ ਖਤਮ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਗੁਰਜੀਤ ਲਹਿਰਾ, ਵਿਕਾਸ ਕੁਮਾਰ, ਚੰਦਰਕਲਾ ਨਾਭਾ, ਮਾਸਟਰ ਲਾਭ ਮਾਨਸਾ, ਤਰਲੋਚਨ ਮਾਨਸਾ, ਰੋਬਨ ਤਰਨਤਾਰਨ, ਪ੍ਰਿਥੀਪਾਲ ਅੰਮ੍ਰਿਤਸਰ, ਸੁਖਵਿੰਦਰ ਸਿੰਘ ਸੋਨੂੰ ਅਮ੍ਰਿਤਸਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…