ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਸਬੰਧੀ ਪ੍ਰੇਰਿਤ ਕਰਨ ਲਈ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮਲੇਰਕੋਟਲਾ\ਅਮਰਗੜ੍ਹ, 23 ਨਵੰਬਰ:
ਵਿਧਾਨ ਸਭਾ ਹਲਕਾ 106 ਅਮਰਗੜ੍ਹ ਵਿੱਚ ਮਿਤੀ ਬੀਤੀ 15 ਨਵੰਬਰ 2017 ਤੋਂ ਫੋਟੋ ਵੋਟਰ ਸੂਚੀਆਂ ਦੀ ਚੱਲ ਰਹੀ ਸਰਸਰੀ ਸੁਧਾਈ ਦੌਰਾਨ ਨੌਜਵਾਨਾਂ ਅਤੇ ਮਿਤੀ 1 ਜਨਵਰੀ 2018 ਦੇ ਆਧਾਰ ’ਤੇ 18 ਸਾਲ ਦੀ ਉਮਰ ਪੁਰੀ ਕਰ ਰਹੇ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਵੱਖ ਵੱਖ ਸਕੂਲਾਂ/ਕਾਲਜਾਂ ਵਿੱਚ ਵਿਦਿਆਰਥੀਆਂ ਦੇ ਲਿਖਤੀ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ਼ਨ ਕੁਮਾਰ ਮਿੱਤਲ, ਨਾਇਬ ਤਹਿਸੀਲਦਾਰ, ਅਹਿਮਦਗੜ੍ਹ-ਕਮ ਸਵੀਪ ਨੋਡਲ ਅਫ਼ਸਰ, ਵਿਧਾਨ ਸਭਾ ਹਲਕ 106 ਅਮਰਗੜ੍ਹ ਨੇ ਦੱਸਿਆ ਕਿ ਚੋਣਕਾਰ ਰਜਿਸਟਰੇਸ਼ਨ ਅਫ਼ਸਰ, ਵਿਧਾਨ ਸਭਾ ਹਲਕਾ 106 ਅਮਰਗੜ੍ਹ ਕਮ-ਉਪ ਮੰਡਲ ਮੈਜਿਸਟਰੇਟ ਅਹਿਮਦਗੜ੍ਹ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕਾਲਜ, ਅਮਰਗੜ੍ਹ, ਸ਼ਾਂਤੀ ਤਾਰਾ ਗਰਲਜ਼ ਕਾਲਜ, ਅਹਿਮਦਗੜ੍ਹ, ਤਾਰਾ ਵਿਵੇਕ ਕਾਲਜ, ਗੱਜਣ ਮਾਜਰਾ ਅਤੇ ਐਮ.ਜੀ.ਐਮ.ਐਨ. ਸੀਨੀਅਰ ਸੈਕੰਡਰੀ ਸਕੂਲ, ਅਹਿਮਦਗੜ੍ਹ ਵਿਖੇ ਵੱਖ-ਵੱਖ ਕਲਾਸਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਵਾਲ ਜਵਾਬ ਮੁਕਾਬਲੇ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਸ਼ਾਂਤੀ ਤਾਰਾ ਗਰਲਜ਼ ਕਾਲਜ, ਅਹਿਮਦਗੜ੍ਹ ਵਿਖੇ ਕਰਵਾਏ ਗਏ ਮੁਕਾਬਲੇ ਵਿਚ ਗਿਆਰਵੀਂ (ਕਾਮਰਸ) ਜਮਾਤ ਦੀ ਮੋਹਦੀਪ ਕੋਰ ਅਤੇ ਬਾਰ੍ਹਵੀਂ (ਕਾਮਰਸ) ਜਮਾਤ ਦੀ ਗੁਰਪ੍ਰੀਤ ਕੋਰ ਪਹਿਲੇ ਸਥਾਨ ਤੇ ਰਹੀਆਂ ਜਦਕਿ ਗਿਆਰਵੀਂ (ਕਾਮਰਸ) ਜਮਾਤ ਦੀ ਅਕਸਾਨਾ ਅਤੇ ਬਾਰ੍ਹਵੀਂ (ਕਾਮਰਸ) ਜਮਾਤ ਦੀ ਖੁਸ਼ਦੀਪ ਕੋਰ ਦੂਜੇ ਸਥਾਨ ਤੇ ਰਹੀਆਂ। ਇਸੇ ਤਰ੍ਹਾਂ ਐਮ.ਜੀ.ਐਮ.ਐਨ. ਸੀਨੀਅਰ ਸੈਕੰਡਰੀ ਸਕੂਲ, ਅਹਿਮਦਗੜ੍ਹ ਵਿਚ ਕਰਵਾਏ ਸਵਾਲ ਜਵਾਬ ਮੁਕਾਬਲੇ ਵਿਚ ਬਾਰ੍ਹਵੀਂ ਏ ਜਮਾਤ ਦੇ ਮਨਪ੍ਰੀਤ ਸ਼ਰਮਾ ਨੇ ਪਹਿਲੀ, ਇਸੇ ਜਮਾਤ ਦੇ ਲਵਪ੍ਰੀਤ ਨੇ ਦੂਜੀ ਅਤੇ ਸਵਰਨਪ੍ਰੀਤ ਨੇ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ 25 ਜਨਵਰੀ ਨੂੰ ਨੈਸ਼ਨਲ ਵੋਟਰ ਦਿਵਸ ਮੋਕੇ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਦੋਰਾਨ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 106 ਅਮਰਗੜ੍ਹ ਵਿਚ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਬੀਤੀ 15 ਨਵੰਬਰ ਤੋਂ ਚੱਲ ਰਿਹਾ ਹੈ ਜੋ ਮਿਤੀ 14 ਦਸੰਬਰ ਤੱਕ ਚੱਲਣਾ ਹੈ।
ਇਸ ਦੌਰਾਨ ਬੀ.ਐਲ.ਓਜ਼ ਵੱਲੋਂ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਵੋਟ ਕੱਟਣ ਲਈ ਫਾਰਮ ਨੰਬਰ 7, ਵੋਟਰ ਕਾਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਦਰੁੱਸਤੀ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਹਲਕੇ ਵਿਚਇਕ ਬੂਥ ਤੋਂ ਦੂਜੇ ਬੂਥ ਵਿਚ ਸਿਫ਼ਟ ਹੋਣ ਤੇ ਫਾਰਮ ਨੰਬਰ 8ਏ ਬੀ.ਐਲ.ਓਜ਼ ਵੱਲੋਂ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਤੀ 26.11.2017 ਨੂੰ ਹਰ ਬੂਥ ਉਪਰ ਵਿਸ਼ੇਸ਼ ਕੈਂਪ ਲੱਗੇਗਾ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…