ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲੇ ਵਧਾਉਣ ਲਈ ਸਿੱਖਿਆ ਵਿਭਾਗ ਹੁਣ ਮਸ਼ਾਲ ਮਾਰਚ ਰਾਹੀਂ ਲਾਏਗਾ ਪੂਰਾ ਤਾਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਕ੍ਰਿਸ਼ਨ ਕੁਮਾਰ ਆਈਏਐੱਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲੇ ਨੂੰ ਵਧਾਉਣ ਅਤੇ ਜਾਗਰੂਕ ਕਰਨ ਲਈ ਮਸ਼ਾਲ ਮਾਰਚ ਦੀ ਸ਼ੁਰੂਆਤ 5 ਫਰਵਰੀ ਤੋਂ ਹੋਣ ਜਾ ਰਹੀ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਸ਼ਾਲ ਮਾਰਚ ਦਾ ਮੰਤਵ ਬੱਚਿਆਂ ਦੇ ਨਵੇਂ ਸੈਸ਼ਨ ਦੇ ਦਾਖ਼ਲੇ ਨੂੰ ਵਧਾਉਣਾ ਹੈਂ। ਜਿਹੜੇ ਬੱਚੇ ਸਕੂਲੋੱ ਵਿਰਵੇ ਹਨ ਉਹਨਾਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣਾ, ਵਿਦਿਆਰਥੀ ਪਾਸ ਹੋਣ ਉਪਰੰਤ ਅਗਲੀ ਜਮਾਤ ਵਿੱਚ ਲਾਜ਼ਮੀ ਦਾਖਲਾ ਲੈਂਣ ਇਸ ਲਈ ਮਾਪਿਆਂ ਨੂੰ ਜਾਗਰੂਕ ਕਰਨਾ ਇਸ ਮਸ਼ਾਲ ਮਾਰਚ ਦਾ ਮੰਤਵ ਹੋਣਗੇ। ਇਸ ਤੋੱ ਇਲਾਵਾ ਕੁੜੀਆਂ ਦੇ ਦਾਖਲੇ ਸਬੰਧੀ ਵੀ ਜਾਗਰੂਕ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
ਬੁਲਾਰੇ ਨੇ ਮਸ਼ਾਲ ਮਾਰਚ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਸ਼ਾਲ ਮਾਰਚ 5 ਫਰਵਰੀ ਨੂੰ ਸਵੇਰੇ 10 ਵਜੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋੱ ਸ਼ੁਰੂ ਹੋਵੇਗਾ ਜਿਸ ਉਪਰੰਤ 22 ਜ਼ਿਲ੍ਹਿਆਂ ਵਿੱਚ ਦੀ ਹੁੰਦਾ ਹੋਇਆ 5 ਮਾਰਚ ਨੂੰ ਐੱਸ.ਏ.ਐੱਸ. ਨਗਰ ਵਿਖੇ ਮਸ਼ਾਲ ਮਾਰਚ ਦਾ ਸਮਾਪਨ ਹੋਵੇਗਾ। 6 ਫਰਵਰੀ ਨੂੰ ਪਟਿਆਲਾ, 7 ਫਰਵਰੀ ਨੂੰ ਸੰਗਰੂਰ, 8 ਫਰਵਰੀ ਨੂੰ ਬਰਨਾਲਾ, 9 ਫਰਵਰੀ ਨੂੰ ਮਾਨਸਾ ਪੁੱਜੇਗਾ। 12 ਫਰਵਰੀ ਨੂੰ ਬਠਿੰਡਾ ਤੇ 13 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਜਾਵੇਗਾ। 15 ਫਰਵਰੀ ਨੂੰ ਫਾਜ਼ਿਲਕਾ, 16 ਫਰਵਰੀ ਫਰੀਦਕੋਟ ਅਤੇ 17 ਫਰਵਰੀ ਨੂੰ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਦੀ ਹੁੰਦਾ ਹੋਇਆ 18 ਫਰਵਰੀ ਨੂੰ ਮੋਗਾ, 20 ਫਰਵਰੀ ਨੂੰ ਲੁਧਿਆਣਾ, 21 ਫਰਵਰੀ ਨੂੰ ਜਲੰਧਰ, 22 ਫਰਵਰੀ ਨੂੰ ਕਪੂਰਥਲਾ, 23 ਫਰਵਰੀ ਨੂੰ ਤਰਨਤਾਰਨ ਅਤੇ 24 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਰਹੇਗਾ। 26 ਫਰਵਰੀ ਨੂੰ ਗੁਰਦਾਸਪੁਰ, 27 ਫਰਵਰੀ ਨੂੰ ਪਠਾਨਕੋਟ, 28 ਫਰਵਰੀ ਨੂੰ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਮਸ਼ਾਲ ਮਾਰਚ ਚੱਲੇਗਾ।
ਮਾਰਚ ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਵਿੱਚ ਤੇ 3 ਮਾਰਚ ਨੂੰ ਰੂਪਨਗਰ ਜ਼ਿਲ੍ਹੇ ਵਿੱਚੋੱ ਲੰਘਦਾ ਹੋਇਆ 5 ਮਾਰਚ ਨੂੰ ਮੁਹਾਲੀ ਵਿੱਚ ਮਸ਼ਾਲ ਮਾਰਚ ਦਾ ਸਮਾਪਨ ਹੋਵੇਗਾ। ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਇਸ ਮਸ਼ਾਲ ਮਾਰਚ ਬਾਰੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਮਾਰਚ ਵਿੱਚ ਡਾਇਟ ਪ੍ਰਿੰਸੀਪਲ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਸਕੂਲ ਮੁਖੀ ਵੀ ਮਾਪਿਆਂ ਨਾਲ ਮੀਟਿੰਗਾਂ ਕਰਕੇ ਬੱਚਿਆਂ ਨੂੰ ਸਕੂਲਾਂ ਅੰਦਰ ਦਾਖਲੇ ਲਈ ਪ੍ਰੇਰਿਤ ਕਰਨਗੇ।
ਬੁਲਾਰੇ ਨੇ ਦੱਸਿਆ ਕਿ ਹਰੇਕ ਜ਼ਿਲ੍ਹਾ ਸਿੱਖਿਆ ਅਫਸਰ ਆਪਣੇ ਜ਼ਿਲ੍ਹੇ ਦੀ ਟੀਮ ਨਾਲ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਾਫਲੇ ਦੇ ਰੂਪ ਵਿੱਚ ਮਸ਼ਾਲ ਮਾਰਚ ਨੂੰ ਲਿਜਾਉੱਦੇ ਹੋਏ ਨਿਰਧਾਰਿਤ ਰੂਟ ਅਨੁਸਾਰ ਅਗਲੇ ਜ਼ਿਲ੍ਹੇ ਦੀ ਟੀਮ ਨੂੰ ਸਤਿਕਾਰ ਸਹਿਤ ਮਸ਼ਾਲ ਸੌਂਪੇਗਾ। ਇਸ ਲਈ ਆਵਾਜਾਈ ਅਤੇ ਸੜਕ ਦੇ ਨਿਯਮਾਂ ਦਾ ਪਾਲਣ ਕਰਨਾ ਵੀ ਜਰੂਰੀ ਹੋਵੇਗਾ। ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਤੇ ਸੈਕੰਡਰੀ ਸਿੱਖਿਆ ਦੀ ਅਗਵਾਈ ਵਿੱਚ ਬੱਚਿਆਂ ਦੇ ਦਾਖਲੇ ਸਬੰਧੀ ਧਾਰਮਿਕ ਸਥਾਨਾਂ ਤੋੱ ਸਵੇਰੇ ਸ਼ਾਮ ਸਪੀਕਰਾਂ ਰਾਹੀਂ ਅਨਾਉਸਮੈਂਟ ਕਰਨਾ, ਫਲੈਕਸ ਲਗਾਉਣਾ, ਪਾਫਲੈੱਟ ਵੰਡਣਾ, ਅਧਿਆਪਕਾਂ ਦੁਆਰਾ ਘਰ-ਘਰ ਪਹੁੰਚ ਅਤੇ ਸੱਥਾਂ ਵਿੱਚ ਵੀ ਦਾਖ਼ਲੇ ਸਬੰਧੀ ਪ੍ਰਚਾਰ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…