85ਵੀਂ ਸੋਧ: ਸਰਕਾਰ ਦੀ ਦਲਿਤ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹਣ ਲਈ ਵਿਧਾਨ ਸਭਾ ਵੱਲ ਕੂਚ ਕਰਨ ਦਾ ਐਲਾਨ

ਦਲਿਤ ਵਰਗ ਦੇ ਪਰਿਵਾਰਾਂ ਦੇ ਜਥੇ ਬਣਾ ਕੇ ਪਿੰਡਾਂ ਵਿੱਚ ਕੀਤਾ ਜਾਵੇਗਾ ਵਿਧਾਇਕਾਂ ਦਾ ਘਿਰਾਓ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਪੰਜਾਬ ਦੀ ਕੈਪਟਨ ਸਰਕਾਰ ਐਸਸੀ/ਬੀਸੀ ਕਰਮਚਾਰੀਆਂ ਅਤੇ ਨੌਜਵਾਨਾਂ ਨੂੰ ਸਹੂਲਤਾਂ ਦੇਣ ਦਾ ਦੱਮ ਭਰਦੀ ਹੈ ਪਰ ਸਥਿਤੀ ਇਸ ਤੋਂ ਉਲਟ ਹੈ ਕਿ ਕੈਪਟਨ ਦੀ ਸਰਕਾਰ ਨੇ ਐਸਸੀ/ਬੀਸੀ ਕਰਮਚਾਰੀਆਂ ਅਤੇ ਦਲਿਤਾਂ ਨਾਲ ਪਹਿਲਾਂ 1995 ’ਚ ਅਤੇ ਹੁਣ ਸ਼ਰੇਆਮ ਧੱਕਾ ਕੀਤਾ ਹੈ। ਸਰਕਾਰ ਦੀ ਐਸਸੀ/ਬੀਸੀ ਅਤੇ ਦਲਿਤ ਭਰਾਵਾਂ ਉੱਤੇ ਕੀਤੇ ਜਾ ਰਹੇ ਅੱਤਿਆਚਾਰਾਂ ਦੀ ਪੋਲ ਖੋਲਣ ਲਈ ਗਜ਼ਟਿਡ ਅਤੇ ਨਾਨ ਗਜ਼ਟਿਡ ਐਸਸੀ/ਬੀਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਪੰਜਾਬ ਵੱਲੋਂ 4 ਫਰਵਰੀ ਨੂੰ ਵਿਧਾਨ ਸਭਾ ਵੱਲ ਮਾਰਚ ਕਰੇਗੀ।
ਇਹ ਐਲਾਨ ਮੁਹਾਲੀ ਪੈ੍ਰਸ ਕਲੱਬ ਵਿੱਚ ਜਥੇਬੰਦੀ ਦੇ ਚੇਅਰਮੈਨ ਜਸਬੀਰ ਸਿੰਘ ਪਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਨੇ 1995 ਨੂੰ 85ਵੀਂ ਸਵਿਧਾਨਿਕ ਸੋਧ ਲਾਗੂ ਕਰਨ ਦਾ ਫੈਸਲਾ ਕੀਤਾ ਸੀ ਪਰ ਉਸ ਨੂੰ ਹਕੀਕਤ ਵਿੱਚ ਅੱਜ ਤਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 10ਵੀਂ ਅਤੇ 12ਵੀਂ ਦੇ ਦਲਿਤ ਵਿਧਿਆਰਥੀਆਂ ਦੀ ਪ੍ਰਿਖਿਆ ਫੀਸ ਬੰਦ ਕਰਕੇ ਜਖਮਾਂ ’ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ 10ਵੀਂ 12ਵੀਂ ਦੀ ਪ੍ਰਖਿਆ ਫੀਸ ਲੈਣ ਨਾਲ 7 ਫੀਸਦੀ ਦਲਿਤ ਵਿਦਿਆਰਥੀ ਪ੍ਰੀਖਿਆ ਨਹੀਂ ਦੇ ਸਕੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਕਾਲਜਾਂ ਵਿੱਚ ਪੜ ਰਹੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਨਾ ਦੇ ਕੇ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਅਤੇ ਸਰਕਾਰੀ ਸਕੂਲਾਂ ਨੂੰ ਠੇਕੇ ’ਤੇ ਦੇਣ ਲਈ ਤਿਆਰੀ ਕਰਕੇ ਸਵਿਧਾਨ ਦੇ ਮੁੱਢਲੇ ਅਧਿਕਾਰ ਨੂੰ ਗਿਰਵੀ ਰੱਖਣ ਜਾ ਰਹੀ ਹੈ।
ਸ੍ਰੀ ਪਾਲ ਨੇ ਕਿਹਾ ਕਿ ਐਸਸੀ/ਬੀਸੀ ਅਬਾਦੀ ਅਨੁਸਾਰ ਰਾਖਵੇਂਕਰਨ ਦੀ ਮੰਗ ਕਰਦੇ ਹਨ ਪਰ ਸਰਕਾਰ ਮਾਨਯੋਗ ਸੁਪ੍ਰੀਮ ਕੋਰਟ ਦਾ 50 ਫੀਸਦੀ ਦਾ ਫੈਸਲਾ ਦਿਖਾ ਕੇ ਪੱਲਾ ਝਾੜ ਲੈਂਦੀ ਹੈ। ਪਰ ਆਪ ਹੁਣ ਖੁੱਦ 10 ਫੀਸਦੀ ਸਵਰਣ ਜਾਤੀਆਂ ਨੂੰ ਰਾਖਵਾਂਕਰਨ ਦੇ ਕੇ ਇਸ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਐਸਸੀ/ਬੀਸੀ ਨੂੰ ਲਾਭ ਦੇਣ ਲਈ ਆਮਦਨ ਦੀ ਦਰ ਨਾਲ ਵੀ ਧੋਖਾ ਕਰ ਰਹੀ ਹੈ। ਸਰਕਾਰ ਨੇ ਸਵਰਣ ਜਾਤੀਆਂ ਨੂੰ ਕੋਟੇ ਦਾ ਲਾਭ ਦੇਣ ਲਈ 8 ਲੱਖ ਤੋਂ ਘੱਟ ਆਮਦਨ ਰੱਖੀ ਹੈ ਜਦੋਂਕਿ ਦਲਿਤਾਂ ਦੇ ਬੱਚਿਆ ਲਈ ਸ਼ਗਨ ਸਕੀਮ ਦਾ ਲਾਭ ਦੇਣ ਲਈ ਸਲਾਨਾ ਆਮਦਨ 25 ਹਜ਼ਾਰ ਅਤੇ ਬੁਢਾਪਾ ਪੈਂਸ਼ਨ ਦੇਣ ਲਈ 35 ਹਜਾਰ ਸਲਾਨਾ ਆਮਦਨ ਰੱਖੀ ਹੈ। ਸਰਕਾਰ ਬੇਰੁਜ਼ਗਾਰਾਂ ਨੂੰ ਭੱਤਾ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਅੱਜ 23 ਮਹੀਨੇ ਤੋਂ ਭੱਤਾ ਦੱਬ ਕੇ ਬੈਠੀ ਹੈ।
ਸ੍ਰੀ ਪਾਲ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਦਲਿਤ ਨੌਜਵਾਨ ਅਤੇ ਵਿਦਿਆਰਥੀਆਂ ਨਾਲ ਬੇਇੰਸਾਫੀ ਕਰ ਕੇ ਨਸ਼ੇ ਦੀ ਦਲਦਲ ਅਤੇ ਮਾੜੇ ਕੰਮਾਂ ਵੱਲ ਧੱਕਣ ਦੀ ਕੋਸ਼ੀਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 4 ਫਰਵਰੀ ਦਾ ਵਿਧਾਨ ਸਭਾ ਵੱਲ ਮਾਰਚ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦੇਵੇਗਾ। ਫੈਡਰੇਸ਼ਨ ਇਸ ਤੋਂ ਬਾਅਦ ਵੀ ਚੁੱਪ ਕਰਕੇ ਨਹੀਂ ਬੈਠੇਗੀ ਪਿੰਡਾਂ ਵਿੱਚ ਜੱਥੇ ਬਣਾ ਕੇ ਐਮਐਲਏ ਦਾ ਘਿਰਾਓ ਕਰੇਗੀ। ਇਸ ਮੌਕੇ ਸੁਖਚਰਨ ਸਿੰਘ, ਪ੍ਰਧਾਨ ਡਾ. ਬੀ.ਆਰ. ਅੰਬੇਦਕਰ ਵੈਲਫੇਅਰ ਐਸੋਸੀਏਸ਼ਨ, ਸ਼ਿਵ ਸਿੰਘ ਬੰਗੜ, ਕੁਲਵਿੰਦਰ ਸਿੰਘ ਬੌਦਲ, ਹਰਦੀਪ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ ਧੂੱਘਾਂ, ਜਸਵੰਤ ਰਾਏ, ਬਲਜੀਤ ਸਿੰਘ ਧੱੁਰਾਂ, ਕੁਲਵੰਤ ਸਿੰਘ ਅਤੇ ਪ੍ਰੈਸ ਸਕੱਤਰ ਸੁਰਜੀਤ ਸਿੰਘ ਹਾਜਿਰ ਸਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …