nabaz-e-punjab.com

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਲਈ ਬਾਦਲ, ਪ੍ਰਧਾਨ ਮੰਤਰੀ ’ਤੇ ਦਬਾਅ ਪਾਉਣ: ਬਡਹੇੜੀ

ਜੇ ਪ੍ਰਧਾਨ ਮੰਤਰੀ ਗੱਲ ਨਹੀਂ ਮੰਨਦੇ ਤਾਂ ਬੀਬੀ ਬਾਦਲ ਤੋਂ ਅਸਤੀਫ਼ਾ ਦੁਆ ਕੇ ਚੰਡੀਗੜ੍ਹ ਵਿੱਚ ਮੋਰਚਾ ਲਾਉਣ ਸਾਰੇ ਅਕਾਲੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਜੁਲਾਈ:
ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤੇ ਅਕਾਲੀ ਦਲ (1920) ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਲਈ ਬਾਦਲ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਕੇ ਜਲਦੀ ਐਲਾਨ ਕਰਾਉਣ ਨਹੀਂ ਫਿਰ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦਿਵਾ ਕੇ ਕੇਂਦਰੀ ਸਰਕਾਰ ਵਿਰੁੱਧ ‘ਚੰਡੀਗੜ੍ਹ ਛੁਡਾਓ ਮੋਰਚਾ’ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਿਫ਼ਤਾਰੀਆਂ ਦੇਣ ਦਾ ਐਲਾਨ ਕਰ ਦਿੱਤਾ ਜਾਵੇ ਕਿਉਂ ਕਿ ਅਕਾਲੀ ਦਲ ਨੇ ਚੰਡੀਗੜ੍ਹ ਦੀ ਪ੍ਰਾਪਤੀ ਲਈ ਜੱਦੋ ਜਹਿਦ ਦਾ ਕੰਮ ਠੰਡੇ ਬਸਤੇ ਵਿਚ ਪਾ ਦਿੱਤਾ ਹੈ ਜੋ ਬਹੁਤ ਹੀ ਨੁਕਸਾਨਦੇਹ ਹੈ ਸਾਡੇ ਪੰਜਾਬੀ ਭਾਸ਼ਾਈ ਪਿੰਡ ਉਜਾੜ ਕੇ ਅਤੇ ਵਾਹੀ ਯੋਗ ਜ਼ਮੀਨ ਗ੍ਰਹਿਣ ਕੀਤੀ ਕਰਕੇ ਉਸਾਰਿਆ ਗਿਆ ਸੀ ਸਿੱਖ ਬਹੁਗਿਣਤੀ ਵਾਲੇ ਇਹਨਾਂ ਪਿੰਡਾਂ ਦੀ ਤਹਿਸੀਲ ਖਰੜ ਜ਼ਿਲ੍ਹਾ ਅੰਬਾਲਾ ਸੀ। ਇਸ ਖੇਤਰ ’ਤੇ ਕੇਵਲ ਪੰਜਾਬ ਦਾ ਹੀ ਅਧਿਕਾਰ ਸੀ ਅਤੇ ਹੈ।
ਸ੍ਰੀ ਬਡਹੇੜੀ ਨੇ ਆਖਿਆ ਕਿ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਸਵਰਗੀ ਸਰਦਾਰ ਬਲਦੇਵ ਸਿੰਘ ਨੇ ਪੰਜਾਬ ਦੀ ਰਾਜਧਾਨੀ ਲਈ ਕਾਲਕਾ ਤਹਿਸੀਲ ਦੇ ਅਰਧ ਪਹਾੜੀ ਖੇਤਰ ਪਿੰਜੌਰ,ਕਾਲਕਾ ਅਤੇ ਪਰਵਾਣੂ ਦੀ ਚੋਣ ਕੀਤੀ ਸੀ ਉਹ ਖਰੜ ਤਹਿਸੀਲ ਦੀ ਵਾਹੀ ਯੋਗ ਜ਼ਮੀਨ ਨੂੰ ਬਚਾਉਣਾ ਚਾਹੁੰਦੇ ਸਨ ਜਦੋਂ ਉਹਨਾਂ ਨੇ ਇਹ ਤਜਵੀਜ਼ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਡਾਕਟਰ ਗੋਪੀ ਚੰਦ ਭਾਰਗਵ ਨਾਲ ਸਾਂਝੀ ਕੀਤੀ ਤਾਂ ਉਹਨਾਂ ਉਕਤ ਤਜ਼ਵੀਜ਼ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਆਖਿਆ ਕਿ ਕਿ ਖਰੜ ਤਹਿਸੀਲ ਦੀ ਵਾਹੀ ਯੋਗ ਜ਼ਮੀਨ ਗ੍ਰਹਿਣ ਕੀਤੀ ਜਾਵੇ ਅਤੇ ਚੰਡੀ ਮੰਦਰ ਦੇ ਨਾਂ ਨਾਲ ਇਸ ਸ਼ਹਿਰ ਚੰਡੀਗੜ੍ਹ ਰੱਖਿਆ ਜਾਵੇ। ਇੱਥੇ ਇਹ ਵਰਨਣਯੋਗ ਹੈ ਕਿ ਕਿ ਡਾਕਟਰ ਗੋਪੀ ਚੰਦ ਭਾਰਗਵ ਖੁਦ ਹਿੰਦੂ ਸਨ ਅਤੇ ਲਖਨਊ ਤੋਂ ਆ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।
ਕੇਂਦਰ ਸਰਕਾਰ ਜਵਾਹਰ ਲਾਲ ਨਹਿਰੂ ਦੀ ਸੀ ਉਸ ਸਮੇਂ ਤੋਂ ਬਾਅਦ ਜਦੋਂ ਪੰਜਾਬੀ ਭਾਸ਼ਾ ਦੇ ਆਧਾਰ ‘ਤੇ ਸ਼ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਚੁੱਕੀ ਅਤੇ ‘ਪੰਜਾਬੀ ਸੂਬਾ ਮੋਰਚਾ’ ਐਲਾਨ ਕੀਤਾ ਪੰਜਾਬ ਨੂੰ ਪੰਜਾਬੀ ਸੂਬਾ ਤਾਂ ਬਣਾ ਦਿੱਤਾ ਗਿਆ ਪਰ ਸੂਬਾ ਲਈ ਕਮੇਟੀ ਦੇ ਮੁਖੀ ਕਾਇਮ ਮੁਕਾਮ ਪਰਧਾਨ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਿਲ ਦੀ ਥਾਂ ਬਿਨਾਂ ਕਿਸੇ ਵਜਾਹ ਅਤੇ ਬਿਨਾਂ ਕਿਸੇ ਦੀ ਮੰਗ ਸਾਡੇ ਪਿੰਡ ਨੂੰ ਸ਼ਹਿਰ ਵਿੱਚ ਸ਼ਾਮਿਲ ਕਰ ਕੇਦਰੀ ਸ਼ਾਸ਼ਤ ਪ੍ਰਦੇਸ਼ ਐਲਾਨ ਦਿੱਤਾ ਗਿਆ ਜੋ ਕਿ ਇੱਕ ਸਿੱਖ ਵਿਰੋਧੀ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ। ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਵੀ ਵੀਹ ਸਾਲਾਂ ਤੱਕ 1 ਨਵੰਬਰ 1966 ਤੋਂ 1985 ਤੱਕ ਪੰਜਾਬੀ ਭਾਸ਼ਾ ਦੀਆਂ ਕਿਤਾਬਾਂ ਨਾਲ ਹੀ ਪੜ੍ਹਾਈ ਕਰਾਉਂਦਾ ਰਿਹਾ ਅਤੇ ਚੰਡੀਗੜ੍ਹ ਸ਼ਾਸ਼ਤ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਵੀ ਪੰਜਾਬੀ ਭਾਸ਼ਾ ਵਿੱਚ ਛਪਦੀਆਂ ਰਹੀਆਂ ਪਰ ਅਚਾਨਕ ਬੇਈਮਾਨ ਹਾਕਮਾਂ ਨੇ ਪੰਜਾਬੀ ਦੀ ਥਾਂ ਹਿੰਦੀ ਅਤੇ ਅੰਗਰੇਜ਼ੀ ਲਾਗੂ ਕਰ ਦਿੱਤੀ।
ਸ੍ਰੀ ਬਡਹੇੜੀ ਨੇ ਆਖਿਆ ਕਿ ਹਿੰਦੁਸਤਾਨ ਦੇ ਸੱਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਿਸੇ ਦੀ ਦਫ਼ਤਰੀ ਭਾਸ਼ਾ ਹਿੰਦੀ ਯਾ ਅੰਗਰੇਜ਼ੀ ਨਹੀਂ ਹੈ ਕੇਵਲ ਚੰਡੀਗੜ੍ਹ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਹੈ ਬਾਕੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੂਬਿਆਂ ਵਿੱਚ ਉਸ ਖਿੱਤੇ ਦੀ ਭਾਸ਼ਾ ਹੀ ਦਫ਼ਤਰੀ ਭਾਸ਼ਾ ਹੈ। ਉਹਨਾਂ ਆਖਿਆ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਮਿਲ ਕੇ ਚੰਡੀਗੜ੍ਹ ਦੇ ਭਵਿੱਖ ਦੇ ਫੈਸਲੇ ਜੱਦੋਜਹਿਦ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਉਸਾਰਿਆ ਗਿਆ ਸੀ ਅਤੇ ਪੰਜਾਬ ਵਿੱਚ ਸ਼ਾਮਿਲ ਕਰਕੇ ਕੇਂਦਰ ਸਰਕਾਰ ਨੂੰ ਆਪਣੀ ਗਲਤੀ ਸੁਧਾਰਨ ਲਈ ਪ੍ਰਕਿਰਿਆ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇਕਰ ਬਾਦਲ ਵਿਰੋਧੀ ਧਿਰਾਂ ਨੂੰ ਇੱਕ ਪਲੇਟ ਫਾਰਮ ਤਿਆਰ ਇੱਕ ਮੰਚ ਤੇ ਇਸ ਮੰਗ ਲਈ ਸੁਹਿਰਦਤਾ ਨਾਲ ਅੱੱਗੇ ਲੱਗ ਪਏ ਸਾਰਾ ਪੰਜਾਬ ਚੰੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱੱ ਸ਼ਾਮਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂਂ ਛੱਡੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …