ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਗਿਣਤੀ ਵਧਾਉਣ ਲਈ ਬੱਚਿਆਂ ਦੀ ਬੋਗਸ ਭਰਤੀ ਨਾ ਕੀਤੀ ਜਾਵੇ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਕਤੂਬਰ:
ਸਕੂਲ ਸਿੱਖਿਆ ਪੰਜਾਬ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਆਗੂਆਂ ਦਰਮਿਆਨ ਅੱਜ ਹੋਈ ਗੱਲਬਾਤ ਅਨੁਸਾਰ ਸਿੱਖਿਆ ਸਕੱਤਰ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਹੋਣ ਜਾ ਰਹੀ ਸ਼ੁਰੂਆਤ ਬਾਰੇ ਉਨ੍ਹਾਂ ਮੰਚ ਦੇ ਆਗੂਆਂ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਦੇਖ ਭਾਲ ਲਈ ਆਂਗਣਵਾੜੀ ਵਰਕਰਾਂ/ਹੈਲਪਰਾਂ ਦਾ ਭਰਵਾਂ ਸਹਿਯੋਗ ਲਿਆ ਜਾਵੇ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਤਿਕਾਰ ਦਿੱਤਾ ਜਾਵੇ। ਅੱਜ ਦੀ ਮੀਟਿੰਗ ਵਿੱਚ ਮੰਚ ਦੇ ਆਗੂਆਂ ਵੱਲੋੱ ਮੰਗ ਕੀਤੀ ਗਈ ਕਿ ਸਾਨੂੰ 14 ਨਵੰਬਰ ਦੀ ਬਜਾਏ 25 ਅਕਤੂਬਰ ਤੋੱ ਹੀ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਇਨਰੋਲਮੈਂਟ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਸਬੰਧੀ ਸਕੱਤਰ ਜੀ ਨੇ ਕਿਹਾ ਕਿ ਜੇਕਰ ਇਹ ਸ਼ੁੱਭ ਕਾਰਜ ਅਧਿਆਪਕ ਜਲਦੀ ਅਤੇ ਸੰਜੀਦਗੀ ਨਾਲ ਮਿਥੇ ਸਮੇੱ ਤੋੱ ਪਹਿਲਾਂ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਇਸ ਸੰਬੰਧੀ ਮਹਿਕਮੇ ਵੱਲੋੱ ਬਹੁਤ ਜਲਦ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਸਿੱਖਿਆ ਸਕੱਤਰ ਨੇ ਕਿਹਾ ਕਿ 14 ਨਵੰਬਰ ਨੂੰ ਬਾਲ ਦਿਵਸ ’ਤੇ ਹਰ ਇੱਕ ਸਕੂਲ ਵਿੱਚ ਫੰਕਸ਼ਨ ਕਰਕੇ ਇਸ ਸ਼ੁੱਭ ਕਾਰਜ ਦਾ ਬਕਾਇਦਾ ਆਗਾਜ਼ ਕੀਤਾ ਜਾਵੇਗਾ।
ਇੱਥੇ ਵਿਸ਼ੇਸ਼ ਤੌਰ ਤੇ ਦੱਸਿਆ ਜਾਂਦਾ ਹੈ ਕਿ ਸਰਕਾਰੀ ਸਿੱਖਿਆ ਬਚਾਉ ਮੰਚ ਦੇ ਆਗੂਆਂ ਨੇ ਮੀਟਿੰਗ ਵਿੱਚ ਸੁਝਾਅ ਰੱਖਿਆ ਸੀ ਕਿ ਉਹ 30 ਨਵੰਬਰ ਤੱਕ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਹਰ ਹਾਲਤ 20 ਬੱਚਿਆਂ ਤੱਕ ਵਧਾਉਣ ਦੀ ਪੂਰੀ ਵਾਹ ਲਾਉਣਗੇ । ਅਧਿਆਪਕ ਮੰਚ ਦੇ ਆਗੂਆਂ ਨੇ ਦੱਸਿਆ ਕਿ ਉਹ ਬੱਚਿਆਂ ਦੀ ਗਿਣਤੀ ਵਧਾਉਣ ਲਈ ਪੰਚਾਇਤਾਂ , ਮਾਪਿਆਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੀਆਂ ਵੱਧ ਤੋਂ ਵੱਧ ਸੇਵਾਵਾਂ ਹਾਸਲ ਕਰਨਗੇ। ਸਿੱਖਿਆ ਸਕੱਤਰ ਨੇ ਸਪੱਸ਼ਟ ਕਰਦਿਆਂ ਕਿਹਾ ਕਿ 30 ਨਵੰਬਰ ਤੱਕ ਜਿਹੜੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 20 ਤੋਂ ਘੱਟ ਰਹਿੰਦੀ ਹੈ ਤਾਂ ਉਨ੍ਹਾਂ ਸਕੂਲਾਂ ਬਾਰੇ ਪਹਿਲਾਂ ਜਾਰੀ ਪੱਤਰ ਦੇ ਨਿਯਮਾਂ ਅਨੁਸਾਰ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਪ੍ਰੀ-ਪ੍ਰਾਇਮਰੀ ਜਮਾਤਾਂ ’ਚ ਬੋਗਸ ਬੱਚਿਆਂ ਦੀ ਭਰਤੀ ਕਿਸੇ ਸਕੂਲ ਵਿੱਚ ਨਾ ਕੀਤੀ ਜਾਵੇ ਕਿਉੱਕਿ ਇਨ੍ਹਾਂ ਸਬੰਧਿਤ ਸਾਰੇ ਸਕੂਲਾਂ ਦੇ ਕੇਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰੰਘ ਮੰਚ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਅਤੇ ਹੋਰ ਆਗੂ ਸ਼ਾਮਲ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…