
ਕੋੋਰੋੋਨਾ ਵਾਇਰਸ ਨੂੰ ਫੈਲਣ ਤੋੋਂ ਰੋੋਕਣ ਲਈ ਮਾਲੇਰਕੋਟਲਾ ਪ੍ਰਸ਼ਾਸਨ ਦੀ ਪਹਿਲ
ਐਸ.ਡੀ.ਐਮ. ਦਫਤਰ ਆਉਣ ਵਾਲੇ ਹਰ ਵਿਅਕਤੀ ਦਾ ਹੋਵੇਗਾ ਇਨਫਰਾਰੈਡ ਥਰਮਾਮੀਟਰ ਨਾਲ ਸਰੀਰ ਦਾ ਟੈਂਪਰੇਚਰ ਚੈਕ
ਨਬਜ਼-ਏ-ਪੰਜਾਬ ਬਿਊਰੋ, ਮਾਲੇਰਕੋਟਲਾ, 9 ਅਪ੍ਰੈਲ:
ਐਸ.ਡੀ.ਐਮ. ਦਫਤਰ, ਮਾਲੇਰਕੋਟਲਾ ਆਉਣ ਵਾਲੇ ਹਰ ਵਿਅਕਤੀ ਦੇ ਸਰੀਰ ਦਾ ਤਾਪਮਾਨ ਹੁਣ ਇਕ ਵਿਸ਼ੇਸ਼ ਥਰਮਾਮੀਟਰ ਰਾਹੀਂ ਜਾਂਚਿਆ ਜਾਵੇਗਾ.ਜੇਕਰ ਕਿਸੇ ਵਿਅਕਤੀ ਦੇ ਸਰੀਰ ਦਾ ਤਾਪਮਾਨ 99 ਡਿਗਰੀ ਤੋੋਂ ਵੱਧ ਪਾਇਆ ਜਾਂਦਾ ਹੈ ਤਾਂ ਉਸ ਨੂੰ ਅਹਿਤਿਆਤ ਵਜੋੋਂ ਦਫਤਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ.ਇਸ ਸਬੰਧੀ ਜਾਣਕਾਰੀ ਦਿਦਿਆਂ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਦੱਸਿਆ ਕਿ ਕੋੋਰੋੋਨਾ ਵਾਇਰਸ ਇਕ ਚੈਨ ਦੀ ਤਰ੍ਹਾਂ ਫੈਲ ਰਿਹਾ ਹੈ.ਐਸ.ਡੀ.ਐਮ. ਦਫਤਰ ਵਿਚ ਰੋੋਜ਼ਾਨਾ ਵੱਡੀ ਗਿਣਤੀ ਵਿਚ ਲੋੋਕ ਪਾਸ ਬਣਵਾਉਣ ਅਤੇ ਹੋੋਰ ਕੰਮਾਂ ਲਈ ਆਉਂਦੇ ਹਨ.ਕੋੋਰੋਨਾ ਵਾਇਰਸ ਦੇ ਵੱਖ^ਵੱਖ ਲੱਛਣਾਂ ਵਿਚੋੋਂ ਇਕ ਲੱਛਣ ਤੇਜ਼ ਬੁਖਾਰ ਵੀ ਹੈ.ਇਸ ਲਈ ਦਫਤਰ ਆਉਣ ਵਾਲੇ ਹਰ ਵਿਅਕਤੀ ਦੇ ਸਰੀਰ ਦਾ ਤਾਪਮਾਨ ਚੈਕ ਕਰਨ ਲਈ ਇਕ ਵਿਸ਼ੇਸ਼ ਕਿਸਮ ਦਾ ਇਨਫਰਾਰੈਡ ਥਰਮਾਮੀਟਰ ਵਿਸ਼ੇਸ਼ ਤੌੌਰ ਤੇ ਮੰਗਵਾਇਆ ਗਿਆ ਹੈ.ਇਸ ਥਰਮਾਮੀਟਰ ਨਾਲ ਦਫਤਰ ਆਉਣ ਵਾਲੇ ਹਰ ਵਿਅਕਤੀ ਦੇ ਸਰੀਰ ਦਾ ਟੈਂਪਰੇਚਰ ਚੈਕ ਕੀਤਾ ਜਾਵੇਗਾ.ਜੇਕਰ ਕਿਸੇ ਵਿਅਕਤੀ ਦੇ ਸਰੀਰ ਦਾ ਟੈਂਪਰੇਚਰ 99 ਡਿਗਰੀ ਸੈਲਸੀਅਸ ਜਾਂ ਇਸ ਤੋੋਂ ਵੱਧ ਹੋਇਆ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਜਾਣ ਲਈ ਕਿਹਾ ਜਾਵੇਗਾ.ਸ੍ਰੀ ਪਾਂਥੇ ਨੇ ਦੱਸਿਆ ਕਿ ਅਰਿਹੰਤ ਸਪਿਨਿੰਗ ਮਿੱਲ ਵੱਲੋੋਂ ਮਾਲੇਰਕੋਟਲਾ ਪ੍ਰਸ਼ਾਸਨ ਨੂੰ ਇਹ ਥਰਮਾਮੀਟਰ ਵਿਸ਼ੇਸ਼ ਤੌੌਰ ਤੇ ਮੁਹੱਈਆ ਕਰਵਾਇਆ ਗਿਆ ਹੈ.ਉਨ੍ਹਾਂ ਦੱਸਿਆ ਕਿ ਕੋੋਰੋੋਨਾ ਵਾਇਰਸ ਨੂੰ ਫੈਲਣ ਤੋੋਂ ਰੋੋਕਣ ਲਈ ਪ੍ਰਸ਼ਾਸਨ ਵੱਲੋੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ.ਇਸ ਮੌੌਕੇ ਹੋੋਰਨਾਂ ਤੋੋਂ ਇਲਾਵਾ ਸ੍ਰੀ ਬਾਦਲ ਦੀਨ, ਤਹਿਸੀਲਦਾ, ਮਾਲੇਰਕੋਟਲਾ, ਸ੍ਰੀ ਰਾਜ ਕੁਮਾਰ, ਅਰਿਹੰਤ ਸਪਿਨਿੰਗ ਮਿੱਲ, ਮਾਲੇਰਕੋਟਲਾ, ਸ੍ਰੀ ਮਨੋੋਜ਼ ਕੁਮਾਰ, ਸਮਾਜ ਸੇਵੀ ਆਦਿ ਵੀ ਮੌੌਜੂਦ ਸਨ.