Share on Facebook Share on Twitter Share on Google+ Share on Pinterest Share on Linkedin ਅਕਾਲੀ ਸੰਸਦ ਮੈਂਬਰ ਚੰਦੂਮਾਜਰਾ ਵੱਲੋਂ ਕੀਤੇ ਲਾਮਿਸਾਲ ਕੰਮਾਂ ਨੂੰ ਦੇਖਣ ਲਈ ਕਾਂਗਰਸੀ ਆਪਣੀਆਂ ਐਨਕਾਂ ਬਦਲਣ 5 ਸਾਲ ਬਾਅਦ ਲੋਕ ਸਭਾ ਹਲਕੇ ਵਿੱਚ ਵੋਟਾਂ ਲੈਣ ਆਈ ਬੀਬੀ ਅੰਬਿਕਾ ਸੋਨੀ ਨੂੰ ਲੋਕ ਮੂੰਹ ਨਹੀਂ ਲਾਉਣਗੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ: ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਲਗਭਗ ਪਿਛਲੇ ਸਾਲ ਪੰਜ ਸਾਲਾਂ ਦੌਰਾਨ ਕੀਤੇ ਕੰਮਾਂ ਨੂੰ ਦੇਖਣ ਲਈ ਕਾਂਗਰਸੀ ਆਗੂਆਂ ਸਪੀਕਰ ਕੇ.ਪੀ. ਰਾਣਾ ਅਤੇ ਬੀਬੀ ਅੰਬਿਕਾ ਸੋਨੀ ਨੂੰ ਆਪਣੀਆਂ ਐਨਕਾਂ ਬਦਲਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਅਤੇ ਯੂਥ ਵਿੰਗ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ਵੋਟਾਂ ਪਈਆਂ ਨੂੰ ਅਪਰੈਲ ਵਿੱਚ ਤਕਰੀਬਨ ਪੰਜ ਦੇ ਲਗਭਗ ਸਮਾਂ ਹੋ ਜਾਵੇਗਾ, ਪ੍ਰੰਤੂ ਬੀਬੀ ਅੰਬਿਕਾ ਸੋਨੀ ਨੇ ਚੋਣਾਂ ਤੋਂ ਬਾਅਦ ਕਦੇ ਵੀ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਦੀ ਤਾਂ ਦੂਰ ਦੀ ਗੱਲ ਹਲਕੇ ਦੇ ਨੇੜੇ ਦੀ ਲੰਘਣਾ ਵੀ ਮੁਨਾਸਬ ਨਹੀਂ ਸਮਝਿਆ। ਅਕਾਲੀ ਆਗੂਆਂ ਨੇ ਕਿਹਾ ਵੋਟਾਂ ਨੇੜੇ ਹੋਣ ਤੇ ਹਲਕੇ ਨੂੰ ਯਾਦ ਕਰਨ ਵਾਲਿਆਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਪ੍ਰੋ. ਚੰਦੂਮਾਜਰਾ ਨੇ ਐੱਮ.ਪੀ. ਬਣਦਿਆਂ ਹੀ ਕੌਮਾਂਤਰੀ ਹਵਾਈ ਅੱਡੇ ਮੁਹਾਲੀ ਨੂੰ ਐੱਨਓਸੀ ਜਾਰੀ ਕਰਵਾ ਕੇ ਹਵਾਈ ਉਡਾਣਾਂ ਸ਼ੁਰੂ ਕਰਨ ਤੋਂ ਇਲਾਵਾ ਮੋਹਾਲੀ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਸਫ਼ਰ ਦੀ ਸ਼ੁਰੂਆਤ ਕਰਵਾਈ। ਅਕਾਲੀ ਆਗੂਆਂ ਨੇ ਕਿਹਾ ਕਿ ਸ੍ਰੀ ਚੰਦੂਮਾਜਰਾ ਦੁਆਰਾ ਆਪਣੇ ਹਲਕੇ ਲਈ ਰੇਲ ਸਹੂਲਤਾਂ ਮੁਹੱਈਆਂ ਕਰਵਾਉਂਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਸਿੱਧੀ ਸ੍ਰੀ ਅੰਮ੍ਰਿਤਸਰ ਲਈ ਰੇਲ ਸੇਵਾ ਸ਼ੁਰੂ ਕਰਵਾਈ ਗਈ ਇਸ ਤੋਂ ਇਲਾਵਾ ਆਪਣੇ ਹਲਕੇ ਨਾਲ ਸਬੰਧਤ ਦੁਆਬੇ ਖਿੱਤੇ ਦੇ ਲੋਕਾਂ ਦੀ ਲੰਬੇ ਸਮੇਂ ਦੀ ਮੰਗ ਜੇਜੋਂ ਤੋਂ ਜਲੰਧਰ ਤੱਕ ਜਾਣ ਵਾਲੀ ਟਰੇਨ ਦਾ ਰੂਟ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਕਰਵਾ ਕੇ ਦੁਆਬੇ ਦੇ ਲੋਕਾਂ ਨੂੰ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਮੰਗ ਨੂੰ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਅਟਕੀ ਰੇਲ ਲਾਈਨ ਭੁਨੱਪਲੀ ਤੋਂ ਬਿਲਾਸਪੁਰ ਨੂੰ ਪੂਰਾ ਕਰਵਾਉਣ ਲਈ ਕੇਂਦਰ ਸਰਕਾਰ ਤੋਂ 500 ਕਰੋੜ ਦੇ ਫੰਡ ਜਾਰੀ ਕਰਵਾਏ। ਇਸ ਸਮੇਂ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਆਪਣੇ ਹਲਕੇ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਖਰੜ ਤੋਂ ਲੁਧਿਆਣਾ, ਰੋਪੜ ਤੋਂ ਫਗਵਾੜਾ, ਚੰਡੀਗੜ ਤੋਂ ਖਰੜ ਤੱਕ ਤੇਜ਼ੀ ਨਾਲ ਚੱਲ ਰਹੇ ਨੈਸ਼ਨਲ ਹਾਈਵੇਜ਼ ਦੇ ਕੰਮ ਕੇਂਦਰ ਤੋਂ ਕਰੋੜਾਂ ਰੁਪਏ ਲਿਆਕੇ ਸ਼ੁਰੂ ਕਰਵਾਏ। ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵਾਰ-ਵਾਰ ਰੁਕਾਵਟਾਂ ਪਵਾਉਣ ਦੇ ਬਾਵਜੂਦ ਵੀ ਪ੍ਰੋ. ਚੰਦੂਮਾਜਰਾ ਦੁਆਰਾ ਬੰਗਾ ਤੋਂ ਸ੍ਰੀ ਨੈਣਾ ਦੇਵੀ ਵਾਇਆ ਸ੍ਰੀ ਆਨੰਦਪੁਰ ਸਾਹਿਬ ਵਾਲੇ 58.50 ਕਿੱਲੋਮੀਟਰ ਲੰਮੇ ਹਾਈਵੇਅ ਦਾ ਕੰਮ ਛੇਤੀ ਸ਼ੁਰੂ ਹੋ ਰਿਹਾ ਹੈ, ਜਿਸਦੀ ਕੇਂਦਰ ਸਰਕਾਰ ਵੱਲੋਂ ਮਨਜੂਰੀ ਮਿਲ ਗਈ ਹੈ। ਆਕਾਲੀ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਮੁਹਾਲੀ ਸ਼ਹਿਰ ਵਿੱਚ ਲੰਘਣ ਵਾਲੇ ਗੰਦੇ ਨਾਲੇ ਨੂੰ ਢੱਕਣਾ ਤੋਂ ਬਿਨਾਂ ਇਤਿਹਾਸਕ, ਧਾਰਮਿਕ ਅਨੇਕ ਕੰਮਾਂ ਕਰਵਾਏ ਗਏ। ਜਿਨ੍ਹਾਂ ਦੀ ਲਿਸਟ 200 ਦੇ ਕਰੀਬ ਹੈ। ਪ੍ਰੰਤੂ ਕਾਂਗਰਸ ਸਰਕਾਰ ਦੀ ਸੂਬੇ ਅੰਦਰ ਪਿਛਲੇ ਦੋ ਸਾਲਾਂ ਦੀ ਮਾੜੀ ਕਾਰਗੁਜ਼ਾਰੀ ਬਦੌਲਤ ਲੋਕ ਸਭਾ ਵੋਟਾਂ ‘ਚ ਕਾਂਗਰਸੀਆਂ ਨੂੰ ਮੂੰਹ ਦੀ ਖਾਣੀ ਪਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ