
ਵਿਆਹ ਸ਼ਾਦੀਆਂ ਤੇ ਹੋਰ ਖ਼ੁਸ਼ੀਆਂ ਦੇ ਮੌਕੇ ਲਿਫਾਫਾ ਕਲਚਰਲ ਬੰਦ ਹੋਵੇ: ਪਰਮਦੀਪ ਭਬਾਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਦਸੰਬਰ:
ਸਮਾਜ ਸੇਵੀ ਜੱਥੇਬੰਦੀ ਡਿਸਏਬਲਡ ਪਰਸਨਜ ਵੈਲਫੇਅਰ ਆਰਗੇਨਾਈਜ਼ੇਸ਼ਨ ਪੰਜਾਬ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ (ਸਟੇਟ ਐਵਾਰਡੀ) ਨੇ ਵਿਆਹ ਸਾਦੀਆਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ਵੇਲੇ ਸਗਨ ਵੱਜੋ ਦਿੱਤੇ ਜਾਦੇ ਲਿਫਾਫਾ ਕਲਚਰਲ ਨੂੰ ਦੁੱਖ ਵੇਲੇ ਵੀ ਸੁਰੂ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਜਦੋੋ ਕਿਸੇ ਦੇ ਘਰ ਵਿਆਹ, ਮਕਾਨ ਦੀ ਚੱਠ, ਜਨਮ ਦਿਨ, ਸਾਦੀ ਦੀ ਸਾਲ ਗਰਾਹ ਆਦਿ ਵੱਖ-ਵੱਖ ਖੁਸੀ ਦੇ ਮੋੋਕਿਆਂ ਵਿੱਚ ਸਰੀਕ ਹੋਣ ਦਾ ਸੱਦਾ ਪੱਤਰ ਆਉਂਦਾ ਹੈ ਤਾ ਹਰ ਇਕ ਵਿਅਕਤੀ ਭਾਵੇ ਕਾਰਡ ਤੇ ਇਹ ਲਿਖਿਆ ਹੋਵੇ ਕਿ ਕੋਈ ਵੀ ਗਿਫਟ ਲੈਣਾ ਜਾ ਦੇਣਾ ਮਨ੍ਹਾਂ ਹੈ ਫਿਰ ਵੀ ਅਸੀ ਸਗਨ ਦੇ ਤੌਰ ’ਤੇ ਲਿਫਾਫੇ ਵਿੱਚ ਪੈਸੇ ਪਾ ਕੇ ਦਿੰਦੇ ਹਾਂ ਜੋ ਕਿ ਸਾਲਾਂ ਤੋਂ ਚੱਲਿਆਂ ਆ ਰਿਹਾ ਹੈ। ਇਹ ਫੌਕੇ ਰਸਮੀ ਰਿਵਾਜ ਬੰਦ ਹੋਣੇ ਚਾਹੀਦੇ ਹਨ। ਕਿਉਂਕਿ ਜਦੋਂ ਅਸੀਂ ਕਿਸੇ ਦੀ ਦੁੱਖ ਤਕਲੀਫ ਵਿੱਚ ਉਸ ਦਾ ਹਾਲ ਚਾਲ ਪੁੱਛਣ ਲਈ ਹਸਪਤਾਲ ਵਿੱਚ ਜਾਂਦੇ ਹਨ ਜਿੱਥੇ ਪੀੜਤ ਵਿਅਕਤੀ ਤਾਂ ਪਰਿਵਾਰ ਬਹੁਤ ਸਾਰੀਆਂ ਤੰਗੀਆਂ ਤਰੋਸੀਆਂ ਵਿੱਚੋਂ ਗੁੱਜਰ ਰਿਹਾ ਹੁੰਦਾ ਹੈ ਅਤੇ ਉਸ ਪਰਿਵਾਰ ਨੂੰ ਮਾਇਕ ਤੌਰ ’ਤੇ ਮਦਦ ਦੀ ਸਖ਼ਤ ਲੋੜ ਹੁੰਦੀ ਹੈ ਅਸੀਂ ਉਸ ਵੇਲੇ ਖਾਲੀ ਹੱਥ ਚੱਲੇ ਜਾਦੇ ਹਾਂ। ਉਸ ਸਮੇਂ ਵੀ ਸਾਨੂੰ ਲਿਫਾਫਾ ਕਲਚਰਲ ਸ਼ੁਰੂ ਕਰਨ ਦੀ ਸਖਤ ਲੋੜ ਹੈ ਕਿਉਂਕਿ ਕਈ ਵਾਰੀ ਕਿਸੇ ਦੀ ਕੀਮਤੀ ਜਾਨ ਬਚਾਉਣ ਲਈ ਉਸ ਨੂੰ ਮਾਇਕ ਮੱਦਦ ਦੀ ਸਖ਼ਤ ਲੋੜ ਹੁੰਦੀ ਹੈ ਕਿਉਂਕਿ ਦੁੱਖ ਅਤੇ ਸੁੱਖ ਹਰ ਇਨਸਾਨ ਦੀ ਜ਼ਿੰਦਗੀ ਦੇ ਅਹਿਮ ਪਹਿਲੂ ਹਨ ਅਤੇ ਮੁਸ਼ਬਤ ਵੇਲੇ ਕੀਤੀ ਹੋਈ ਮਦਦ ਕਈ ਵਾਰੀ ਕੀਮਤੀ ਜਾਨ ਬਚਾਉਣ ਵਿੱਚ ਵਰਦਾਨ ਸਿੱਧ ਹੁੰਦੀ ਹੈ। ਉਨ੍ਹਾਂ ਵੱਖ ਵੱਖ ਸਮਾਜ ਸੇਵੀ, ਸਮਾਜਿਕ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਰਿਵਾਜ ਨੂੰ ਵੱਧ ਤੋ ਵੱਧ ਪ੍ਰਫੁਲੱਤ ਕਰਨ ਦੀ ਅਪੀਲ ਕੀਤੀ ਹੈ।