Share on Facebook Share on Twitter Share on Google+ Share on Pinterest Share on Linkedin ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਵਾਲੀ ਕਾਲਜ ਪ੍ਰਿੰਸੀਪਲ ਵਿਰੁੱਧ ਸਖ਼ਤ ਕਾਰਵਾਈ ਹੋਵੇ: ਜੇ ਪੀ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ: ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਮੁਖੀ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਸ੍ਰੋਮਣੀ ਕਮੇਟੀ ਅਤੇ ਪ੍ਰਸਾਸਨ ਤੋੱ ਮੰਗ ਕੀਤੀ ਹੈ ਕਿ ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਵਾਲੀ ਅਤੇ ਗੁਰੂ ਗਰੰਥ ਸਾਹਿਬ ਦੀ ਨਿੰਦਾ ਕਰਨ ਵਾਲੀ ਸ਼ਾਹੀ ਸ਼ਹਿਰ ਪਟਿਆਲਾ ਦੇ ਇਕ ਕਾਲਜ ਦੀ ਪ੍ਰਿੰਸੀਪਲ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋੱ ਕੋਈ ਹੋਰ ਵਿਅਕਤੀ ਅਜਿਹੀ ਸ਼ਬਦਾਵਲੀ ਨਾ ਵਰਤ ਸਕੇ। ਅੱਜ ਇੱਥੇ ਪ੍ਰੈਸ ਕਲੱਬ ਦੇ ਕੈਂਪਸ ਆਫਿਸ਼ ਵਿੱਚ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰ. ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਇਸ ਸਬੰਧਿਤ ਕਾਲਜ ਦੇ ਵਿਦਿਆਰਥੀ ਹਰ ਸਾਲ ਵਾਂਗ ਇਸ ਵਾਰ ਵੀ ਕਾਲਜ ਵਿਚ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਣਾ ਚਾਹੁੰਦੇ ਸਨ,ਜਿਸਦੀ ਆਗਿਆ ਲੈਣ ਲਈ ਉਹ ਇਸ ਕਾਲਜ ਦੀ ਮਹਿਲਾ ਪ੍ਰਿੰਸੀਪਲ ਕੋਲ ਗਏ ਤਾਂ ਇਸ ਮਹਿਲਾ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੁੰ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਣ ਤੋੱ ਸਪਸਟ ਮਨਾ ਕਰ ਦਿਤਾ ਅਤੇ ਕਿਹਾ ਕਿ ਉਹ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਸੜਕ ਉਪਰ ਹੀ ਕਰ ਲੈਣ। ਇਸ ਤੋੱ ਇਲਾਵਾ ਇਸ ਮਹਿਲਾ ਪ੍ਰਿੰਸੀਪਲ ਨੇ ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਗਰੰਥ ਸਾਹਿਬ ਬਾਰੇ ਵੀ ਬਹੁਤ ਭੱਦੀ ਸਬਦਾਵਲੀ ਦੀ ਵਰਤੋ ਕੀਤੀ। ਉਹਨਾਂ ਕਿਹਾ ਕਿ ਇਸ ਪ੍ਰਿੰਸੀਪਲ ਵਲੋੱ ਵਰਤੀ ਉਪਰੋਕਤ ਸਬਦਾਵਲੀ ਦੀ ਵੀਡੀਓ ਸੋਸਲ ਮੀਡੀਆ ਉਪਰ ਵਾਇਰਲ ਹੋ ਗਈ ਹੈ ਅਤੇ ਪੂਰੇ ਵਿਸ਼ਵ ਵਿਚ ਹੀ ਵਸਦੇ ਸਿੱਖਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ। ਉਹਨਾਂ ਕਿਹਾ ਕਿ ਕਾਲਜ ਪ੍ਰਿੰਸੀਪਲ ਦਾ ਅਹੁਦਾ ਬਹੁਤ ਜਿੰਮੇਵਾਰੀ ਵਾਲਾ ਅਹੁਦਾ ਹੁੰਦਾ ਹੈ ਪਰ ਇਸ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਨਾਲ ਨਾਲ ਪੂਰੇ ਵਿਸਵ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਂਵਾਂ ਭੜਕਾ ਦਿਤੀਆਂ ਹਨ, ਜਿਸਦੇ ਕਦੇ ਵੀ ਮਾੜੇ ਸਿੱਟੇ ਨਿਕਲ ਸਕਦੇ ਹਨ। ਇਸ ਪ੍ਰਿੰਸੀਪਲ ਵਲੋੱ ਕੀਤੀ ਅਜਿਹੀ ਬਿਆਨਬਾਜੀ ਕਾਰਨ ਕਦੇ ਵੀ ਪੰਜਾਬ ਦੇ ਸ਼ਾਂਤ ਮਾਹੋਲ ਨੂੰ ਲਾਂਬੂ ਲੱਗ ਸਕਦੇ ਹਨ। ਸ ਜੇਪੀ ਸਿੰਘ ਨੇ ਪੰਜਾਬ ਸਰਕਾਰ,ਪ੍ਰਸਾਸਨ ਅਤੇ ਸ੍ਰੋਮਣੀ ਕਮੇਟੀ ਨੁੰ ਅਪੀਲ ਕੀਤੀ ਕਿ ਸਿੱਖ ਗੁਰੂ ਸਾਹਿਬਾਨ ਖਿਲਾਫ ਭੱਦੀ ਸਬਦਾਵਲੀ ਵਰਤਣ ਵਾਲੀ ਇਸ ਮਹਿਲਾ ਪ੍ਰਿੰਸੀਪਲ ਵਿਰੁਧ ਸਖਤ ਤੋੱ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਮੁੜ ਕੇ ਕੋਈ ਵਿਅਕਤੀ ਅਜਿਹੀ ਗਲਤੀ ਨਾ ਕਰੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ