ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਮੰਦਬੁੱਧੀ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਮਾਰਚ:
ਸਥਾਨਕ ਸਿਸਵਾਂ ਰੋਡ ਤੇ ਪਿੰਡ ਬਦੌੜੀ ਨਜਦੀਕ ਬਣੇ ਰੋਹਨ-ਰਾਜਦੀਪ ਕੰਪਨੀ ਦੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਨੌਜੁਆਨ ਨੂੰ ਉਸ ਦੇ ਵਾਰਸਾਂ ਨਾਲ ਮਿਲਾਇਆ ਜਿਸ ਨੂੰ ਬਿਹਾਰ ਤੋਂ ਉਸਦੇ ਪਰਿਵਾਰਕ ਮੈਂਬਰ ਲੈਣ ਲਈ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਹਨ-ਰਾਜਦੀਪ ਕੰਪਨੀ ਦੇ ਬਦੌੜੀ ਸਥਿਤ ਟੋਲ ਪਲਾਜ਼ਾ ਦੇ ਮੈਨੇਜਰ ਬੀ.ਡੀ ਫਾੜੇ ਨੇ ਦੱਸਿਆ ਕਿ ਇੱਕ ਨੌਜੁਆਨ ਰਾਤ ਦੇ ਸਮੇਂ ਟੋਲ ਪਲਾਜ਼ਾ ਤੇ ਪਹੁੰਚਿਆ ਜੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਲੱਗਦਾ ਸੀ ਉਸਨੂੰ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਖਾਣ ਪੀਣ ਲਈ ਦੇਣ ਉਪਰੰਤ ਰਹਿਣ ਦਾ ਪ੍ਰਬੰਧ ਕੀਤਾ ਗਿਆ ਤੇ ਉਕਤ ਨੌਜੁਆਨ ਨੇ ਆਪਣਾ ਨਾਮ ਰੁਤੇਸ਼ ਕੁਮਾਰ ਪੁੱਤਰ ਲਖਿੰਦਰ ਰਾਮ ਵਾਸੀ ਮਨਿਕਪੁਰ ਜਿਲ੍ਹਾ ਮੁਜਫਰਪੁਰ ਬਿਹਾਰ ਦੱਸਿਆ ਤੇ ਨਾਲ ਆਪਣੇ ਘਰ ਦਾ ਮੋਬਾਈਲ ਨੰਬਰ ਵੀ ਦੇ ਦਿੱਤਾ।
ਨੌਜਵਾਨ ਵੱਲੋਂ ਦਿੱਤੇ ਨੰਬਰ ’ਤੇ ਸੰਪਰਕ ਕਰਨ ’ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਕਤ ਨੌਜਵਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ ਤੇ ਉਸ ਦੀ ਭਾਲ ਲਈ ਪਰਿਵਾਰ ਕਈ ਦਿਨ ਤੋਂ ਇਧਰ ਉਧਰ ਘੁੰਮ ਰਿਹਾ ਸੀ। ਇਸ ਸਬੰਧੀ ਟੋਲ ਪਲਾਜ਼ਾ ਕੰਪਨੀ ਦੇ ਕਰਮਚਾਰੀਆਂ ਨੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ। ਇਸ ਨੌਜੁਆਨ ਨੂੰ ਬਿਹਾਰ ਤੋਂ ਲੈਣ ਲਈ ਉਸਦਾ ਪਰਿਵਾਰਕ ਮੈਂਬਰ ਪਹੁੰਚੇ ਜਿਨ੍ਹਾਂ ਨੇ ਟੋਲ ਪਲਾਜ਼ਾ ਕੰਪਨੀ ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰੋਹਨ-ਰਾਜਦੀਪ ਕੰਪਨੀ ਦੇ ਡਾਇਰੈਕਟਰ ਏ.ਕੇ ਕਨਵਰ, ਪਰਮਿੰਦਰ ਸਿੰਘ ਏ.ਟੀ.ਐਮ, ਇੰਜ. ਪ੍ਰਵੀਨ ਕੁਮਾਰ, ਸੁਪਰਵਾਈਜ਼ਰ ਕਮਲਜੀਤ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…