ਪਿੰਡ ਚੈੜੀਆਂ ਵਿੱਚ ਮਿਕਸ ਕੁੱਤਿਆਂ ਦੀਆਂ ਦੌੜਾ ਦਾ ਟੂਰਨਾਮੈਂਟ ਸਮਾਪਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਨਵੰਬਰ:
ਗਰਾਮ ਪੰਚਾਇਤ ਯੂਥ ਕਲੱਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਚੈੜੀਆਂ ਵਿੱਚ ਮਿਕਸ ਕੁੱਤਿਆਂ ਦੀਆਂ ਦੌੜਾ ਦਾ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਸਖਵੀਰ ਸਿੰਘ (ਅਮਰੀਕਾ) ਨੇ ਕੀਤਾ। ਟੂਰਨਾਮੈਂਟ ਦੇ ਵਿੱਚ 70 ਕੱੁਤਿਆਂ ਦੀਆਂ ਦੌੜਾ ਹੋਈਆਂ। ਇਨ੍ਹਾਂ ਦੌੜਾਂ ਵਿੱਚ ਗਗਨ ਪੱਟੀ ਲਾਡੀ ਹੁਸ਼ਿਆਰਪੁਰ ਦਾ ਜੋਕਰ ਚਿਤਰਾ ਕੁੱਤਾ ਪਹਿਲੇ, ਅਮਰਵੀਰ ਕੁਬਾਹੇੜੀ ਦਾ ਹੇਜਰ ਕਾਲਾ ਦੂਜੇ, ਫ਼ਰੀਹਨ ਗਰੁੱਪ ਦਾ ਲੋਸਟਰ ਕਾਲਾ ਤੀਜੇ, ਅਮਰਵੀਰ ਚੈੜੀਆਂ ਦਾ ਬਾਰਾਸਿੰਗਾ ਕਾਲਾ ਚੌਥੇ, ਵਰਿੰਦਰ ਸਿੰਘ ਘੜੂੰਆਂ ਦਾ ਪੀਟਰ ਲਾਲ ਪੰਜਵੇ ਤੇ ਘੋੱਲੂ ਮਕੜੋਨਾ ਦੀ ਮਰੂਤੀ ਕਾਲੀ ਛੇਵੇ ਸਥਾਨ ਤੇ ਰਹੇ ਤੇ ਇਨ੍ਹਾਂ ਨੂੰ ਕ੍ਰਮਵਾਰ 11000, 7100, 6100, 5100, 4100 ਅਤੇ 2100 ਰੁਪਏ ਨਗਦ ਇਨਾਮ ਤੇ ਇੱਕ ਇੱਕ ਜੇਤੂ ਟਰਾਫੀ ਨਾਲ ਸਨਮਾਨਿਤ ਕਿੱਤਾ ਗਿਆ ਤੇ ਇਸ ਤੋਂ ਇਲਾਵਾ ਨੌ ਹੋਰ ਕੁੱਤਿਆਂ ਦੇ ਮਾਲਕਾਂ ਨੂੰ 1100-1100 ਰੁਪਏ ਨਗਦ ਦੇ ਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।
ਇਸ ਟੂਰਨਾਮੈਂਟ ਦੇ ਵਿੱਚ ਅੰਤਰਰਾਸ਼ਟਰੀ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਨਿਹੋਲਕਾ ਤੇ ਪਰਮਦੀਪ ਸਿੰਘ ਬੈਦਵਾਨ ਚੈਅਰਮੈਨ ਯੂਥ ਆਫ਼ ਪੰਜਾਬ ਦਾ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ ਗਿਆ। ਇਨਾਮਾਂ ਦੀ ਵੰਡ ਆਪ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਉੱਘੇ ਸਮਾਜ ਸੇਵੀ ਆਗੂ ਦਵਿੰਦਰ ਸਿੰਘ ਬਾਜਵਾ, ਨਰਿੰਦਰ ਸਿੰਘ ਕੰਗ ’ਤੇ ਨਰਿੰਦਰ ਸਿੰਘ ਸੀਹੋਂ ਮਾਜਰਾ ਚੈਅਰਮੈਨ ਬਲਾਕ ਸੰਮਤੀ ਰੋਪੜ ਨੇ ਸਾਂਝੇ ਰੂਪ ਵਿੱਚ ਕੀਤੀ।
ਇਸ ਮੌਕੇ ਰਾਮਾਕਾਂਤ ਕਾਲੀਆਂ ਪ੍ਰਧਾਨ ਯੂਥ ਆਫ਼ ਪੰਜਾਬ, ਜੈ ਸਿੰਘ ਚੱਕਲਾ, ਜਸਵੀਰ ਸਿੰਘ ਰਾਠੌਰ ਵਾਈਸ ਪ੍ਰਧਾਨ (ਟੀਐਸਯੂ), ਰਵਿੰਦਰ ਸਿੰਘ ਰਾਹੀ ਕੁਰਾਲੀ, ਗੁਰਨੇਕ ਸਿੰਘ ਭਾਗੋਮਾਜਰਾ, ਸਤਨਾਮ ਸਿੰਘ ਸਰਪੰਚ ਬ੍ਰਾਹਮਣ ਮਾਜਰਾ, ਬਲਵਿੰਦਰ ਸਿੰਘ ਚੱਕਲਾਂ, ਲੱਕੀ ਕਲਸੀ, ਦਿਨੇਸ਼ ਗੋਤਮ, ਰੁਪਿੰਦਰ ਸਿੰਘ ਸਾਬਕਾ ਸਰਪੰਚ ਚੈੜੀਆ, ਗੁਰਵਿੰਦਰ ਸਿੰਘ ਨਾਇਬ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਡਾਕਟਰ ਬਲਵਿੰਦਰ ਸਿੰਘ ਪੰਚ, ਡਾਕਟਰ ਅਵਤਾਰ ਸਿੰਘ, ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਰਖਵੀਰ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਲਾਭ ਸਿੰਘ, ਰਣਬੀਰ ਸਿੰਘ ਕਾਟੂ ਠੇਕੇਦਾਰ, ਹਰਜੀਤ ਸਿੰਘ, ਜਸਪ੍ਰੀਤ ਸਿੰਘ ਲਾਡੀ, ਹਰਨੇਕ ਸਿੰਘ ਨੇਕੀ, ਹੈਪੀ ਚੈੜੀਆ, ਦਵਿੰਦਰ ਸਿੰਘ ਦੁਬਾਈ, ਰੁਪਿੰਦਰ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ, ਜਸਪਾਲ ਸਿੰਘ ਬਿਲੂ, ਪਰਮਿੰਦਰ ਸਿੰਘ, ਮੋਹਣ ਸਿੰਘ ਸਾਬਕਾ ਸਰਪੰਚ, ਪਰਮਿੰਦਰ ਕੌਰ ਪੰਚ, ਬਲਕਾਰ ਸਿੰਘ ਭੰਗੂ ਸਰਪੰਚ ਭਗਤ ਮਾਜਰਾ, ਬਿੱਟੂ ਸਰਪੰਚ ਰੋਡਮਾਜਰਾ ਗਿਦੀ ਰਾਣੀ ਮਾਜਰਾ, ਸਨੀ ਖਿਜਰਾਬਾਦ, ਰਵੀ ਤਿਉੜ ਆਦਿ ਤੋਂ ਇਲਾਵਾ ਇਲਾਕੇ ਦੇ ਲੋਕਾਂ ਦਾ ਭਾਰੀ ਇੱਕਠ ਸੀ ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…