Share on Facebook Share on Twitter Share on Google+ Share on Pinterest Share on Linkedin ਟਾਊਨ ਤੇ ਕੰਟਰੀ ਪਲੈਨਰਜ਼ ਕਾਂਗਰਸ ਦਾ ਹੋਇਆ ਸਮਾਪਨ ਕਾਂਗਰਸ ਦੇ ਦੂਜੇ ਦਿਨ ਲੈਂਡ ਐਕੁਇਜ਼ੀਸ਼ਨ ਅਤੇ ਹੋਰ ਵਿਸ਼ਿਆਂ ‘ਤੇ ਆਧਾਰਿਤ ਪੇਸ਼ਕਾਰੀਆਂ/ਵਰਕਸ਼ਾਪਾਂ ਦਾ ਹੋਇਆ ਆਯੋਜਨ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 5 ਜਨਵਰੀ: 67ਵੀਂ ਕੌਮੀ ਟਾਊਨ ਤੇ ਕੰਟਰੀ ਪਲੈਨਰਜ਼ ਕਾਂਗਰਸ ਦੇ ਦੂਜੇ ਦਿਨ ਵੱਖ ਵੱਖ ਬੁਲਾਰਿਆਂ ਤੇ ਉੱਚ ਅਧਿਕਾਰੀਆਂ ਨੇ ਲੈਂਡ ਐਕੁਇਜ਼ੀਸ਼ਨ ਅਤੇ ਇਸਦੇ ਵਿਕਾਸ ਸਬੰਧੀ ਕਈ ਵਿਸ਼ਿਆਂ ‘ਤੇ ਆਪਣੇ ਤਜਰਬੇ ਸਾਂਝੇ ਕੀਤੇ। ਸਵੇਰ ਸਮੇਂ ਹੋਏ ਸੈਸ਼ਨ ਦੌਰਾਨ “ ਲੈਂਡ ਪ੍ਰੀਕਿਉਰਮੈਂਟ ਮੈਥਡਜ਼ ਅਤੇ ਰੀਡਿਵੈਲਪਮੈਂਟ” ਨਾਂ ਦੀ ਹੋਈ ਵਰਕਸ਼ਾਪ ਵਿੱਚ ਸ੍ਰੀ ਪੀ.ਸੁਰੇਸ਼ ਬਾਬੂ, ਮੁੱਖੀ, ਸ਼ਹਿਰੀ ਯੋਜਨਾਬੰਦੀ ਅਤੇ ਆਰਚੀਟੈਕਟ, ਏਐਮਸੀ, ਆਂਦਰਾ ਪ੍ਰਦੇਸ਼ ਨੇ ਅਮਰਾਵਤੀ ਸ਼ਹਿਰ ਦੀ ਲੈਂਡ ਐਕੁਇਜ਼ੀਸ਼ਨ ਦੌਰਾਨ ਅਪਣਾਏ ਗਏ ਲੈਂਡ ਪ੍ਰੀਕਿਉਰਮੈਂਟ ਮੈਥਡਜ਼ ‘ਤੇ ਆਧਾਰਤ ਇੱਕ ਪੇਸ਼ਕਾਰੀ ਦਿੱਤੀ। ਉਨ•ਾਂ ਦੱਸਿਆ ਕਿ 6 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਰਾਜ ਸਰਕਾਰ ਵੱਲੋਂ 330000 ਏਕੜ ਭੂਮੀ ਅਕੁਆਇਰ ਕੀਤੀ ਗਈ ਅਤੇ ਇਸ ਐਕੁਇਜ਼ੀਸ਼ਨ ਵਿੱਚ ਕਿਸਾਨਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਉਨ•ਾਂ ਦੱਸਿਆ ਕਿ ਜਦੋਂ ਤੱਕ ਅਕੁਆਇਰ ਕੀਤੀ ਜ਼ਮੀਨ ਦੇ ਬਦਲੇ ਕਿਸਾਨਾਂ ਨੂੰ ਪਲਾਟ ਨਹੀਂ ਦਿੱਤੇ ਗਏ ਉਦੋਂ ਤੱਕ ਕਿਸਾਨਾਂ ਨੂੰ ਸਰਕਾਰ ਵੱਲੋਂ ਲੋੜੀਂਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਰਹੀ। ਬਾਅਦ ਦੁਪਹਿਰ ਕਰਵਾਈ ਗਈ “ ਲੈਂਡ ਐਕੁਇਜ਼ੀਸ਼ਨ ਐਂਡ ਅਸੈਂਬਲੀ (ਲੋਕਲ ਸਬ ਥੀਮ)”, ਨਾਂ ਦੀ ਵਰਕਸ਼ਾਪ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਐਮ.ਪੀ.ਸਿੰਘ, ਆਈਏਐਸ, ਵਿੱਤੀ ਕਮਿਸ਼ਨਰ, ਮਾਲ ਵਿਭਾਗ,ਪੰਜਾਬ ਨੇ ਕਿਹਾ ਕਿ ਯੋਜਨਾਕਾਰੀ ਇੱਕ ਮਹੱਤਵਪੂਰਨ ਖੇਤਰ ਹੈ ਕਿਉਂ ਜੋ ਯੋਜਨਾਬੰਦੀ ਨੂੰ ਅਮਲ ਵਿੱਚ ਲਿਆਉਣ ਦੌਰਾਨ ਕਈ ਮੁੱਦੇ ਧਿਆਨ ਵਿੱਚ ਰੱਖਣੇ ਜਾਣੇ ਚਾਹੀਦੇ ਹਨ। ਉਨ•ਾਂ ਦੱਸਿਆ ਕਿ ਸੂਬਾ ਸਰਕਾਰ ਨੇ ਇੱਕ ਰੈਵੀਨਿਊ ਕਮਿਸ਼ਨ ਦਾ ਗਠਨ ਕੀਤਾ ਹੈ ਜਿਸ ਵਿੱਚ ਵੱਖ ਵੱਖ ਵਿਭਾਗਾਂ ਦੀਆਂ ਪ੍ਰਸਿੱਧ ਸਖ਼ਸੀਅਤਾਂ ਸ਼ਾਮਲ ਹਨ ਅਤੇ ਕਮਿਸ਼ਨ ਦੇ ਇਨ•ਾਂ ਸੂਝਵਾਨ ਤੇ ਮਾਹਰ ਮੈਂਬਰਾਂ ਤੇ ਲੋਕਾਂ ਦੇ ਆਪਸੀ ਤਾਲਮੇਲ ਸਦਕਾ ਲੈਂਡ ਰਿਕਾਰਡ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਭੂਮੀ ਪ੍ਰਬੰਧਨ ਦੇ ਖੇਤਰ ਵਿੱਚ ਪੰਜਾਬ ਨੇ ਮੌਜੂਦਾ ਸਮੇਂ ਦੀ ਲੋੜ ਅਨੁਸਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਖੇਤਰ ਵਿੱਚ ਹੋਰ ਪਾਰਦਰਸ਼ਿਤਾ ਲਿਆਉਣ ਲਈ ਸੂਬੇ ਦੇ ਲੈਂਡ ਰਿਕਾਡਾਂ ਦੀ ਡਿਜੀਟਾਈਜ਼ੇਸ਼ਨ ਦਾ ਕੰਮ ਚੱਲ ਰਿਹਾ ਹੈ। ਉਨ•ਾਂ ਕਿਹਾ ਲੈਂਡ ਐਕੁਇਜ਼ੀਸ਼ਨ ਕੋਈ ਸੁਖਾਲਾ ਕੰਮ ਨਹੀਂ ਹੈ ਕਿਉਂਕਿ ਕਈ ਵਾਰ ਜ਼ਮੀਨ ਅਕੁਆਇਰ ਕਰਨਾ ਬੜਾ ਔਖਾ ਹੋ ਜਾਂਦਾ ਕਿਉਂ ਜੋ ਲੋਕ ਆਪਣੀ ਜ਼ਮੀਨ ਨਾਲ ਜਜ਼ਬਾਤੀ ਤੌਰ ‘ਤੇ ਜੁੜੇ ਹੁੰਦੇ ਹਨ। ਸ੍ਰੀ ਸਿੰਘ ਨੇ ਕਿਹਾ ਕਿ ਇਸੇ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਵੱਲੋਂ ਇੱਕ ਪੂਲਿੰਗ ਪਾਲਿਸੀ ਬਣਾਈ ਗਈ ਹੈ ਜੋ ਲੈਂਡ ਐਕੁਇਜ਼ੀਸ਼ਨ ਦੀ ਪ੍ਰਕਿਰਿਆ ਦੌਰਾਨ ਕਿਸਾਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਂਦੀ ਹੈ। ਇਸ ਵਰਕਸ਼ਾਪ ਦੌਰਾਨ ਸ੍ਰੀ ਜੀਤ ਕੁਮਾਰ ਗੁਪਤਾ, ਸਾਬਕਾ ਸੀਟੀਪੀ, ਪੰਜਾਬ ਨੇ ਲੈਂਡ ਐਕੁਇਜ਼ੀਸ਼ਨ ਦੌਰਾਨ ਉਦਾਰਵਾਦੀ ਸੋਚ ਲੈ ਕੇ ਚੱਲਣ ਦੀ ਲੋੜ ਹੈ। ਸ਼੍ਰੀ ਗੁਪਤਾ ਨੇ ਖਾਲੀ ਪਈ ਜ਼ਮੀਨ ਦੀ ਸੁਚੱਜੀ ਵਰਤੋਂ ਕਰਨ ਲਈ ਕਿਹਾ। ਇਸ ਦੌਰਾਨ ਉਹਨਾਂ ਆਪਟੀਮਮ ਯੂਜ਼ ਆਫ ਵੇਕੈਂਟ ਲੈਂਡ ਸਕੀਮ(ਓ.ਯੂ.ਵੀ.ਜੀ.ਐਲ) ਜੋ ਕਿ ਸੂਬੇ ਵਿੱਚ ਪਈਆਂ ਖਾਲੀ ਜਮੀਨਾਂ ਦੀ ਸੁਚੱਜੀ ਵਰਤੋਂ ਤੋ ਆਧਾਰਤ ਹੈ, ਦਾ ਹਵਾਲਾ ਵੀ ਦਿੱਤਾ। ਉਨ•ਾਂ ਅੱਗੇ ਕਿ ਟਾਊਨ ਪਲੈਨਿੰਗ ਦੀਆਂ ਸਕੀਮਾਂ ਨੂੰ ਮੁੜ ਪੜਚੋਲਣ ਅਤੇ ਪ੍ਰਾਈਵੇਟ ਜ਼ਮੀਨ ਮੁੜ ਉਤਪਤੀ ਕਰਨ ਦੀ ਲੋੜ ਸੀ । ਬੀਤੇ ਕੱਲ• ਹੋਏ ਸੈਸ਼ਨ ਦੌਰਾਨ ਪ੍ਰੋ.ਡਾ. ਅਸ਼ੋਕ ਕਮਾਰ , ਮੁਖੀ ,ਮਕਾਨ ਉਸਾਰੀ,ਐਸਪੀਏ, ਦਿੱਲੀ, ਨੇ “ਲੈਂਡ ਐਪਰੋਪ੍ਰੀਏਸ਼ਨ ਫਾਰ ਪਲੈਂਡ ਡਿਵੈਲਪਮੈਂਟ” ਦੇ ਵਿਸ਼ੇ ‘ਤੇ ਪੇਸ਼ਕਾਰੀ ਵੀ ਦਿੱਤੀ। ਡਾ. ਅਸ਼ੋਕ ਨੇ ਸ਼ਹਿਰੀ ਵਿਕਾਸ ਲਈ ਭੂਮੀ ਦੀ ਲੋੜ ਅਤੇ ਲੈਂਡ ਐਕੁਇਜ਼ੀਸ਼ਨ ਐਕਟ ਆਫ ਇੰਡੀਆ ਦੀ ਉਤਪਤੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ•ਾਂ ਨੇ ਲੈਂਡ ਐਕੁਇਜ਼ੀਸ਼ਨ ਨਾਲ ਜੁੜੇ ਵੱਖ ਵੱਖ ਫਲਸਫਿਆਂ ਜਿਵੇਂ ਵੈਲੀਊ ਟੂ ਦ ਓਨਰ ਪ੍ਰਿੰਸੀਪਲ, ਜਸਟ ਕੰਪਨਸੇਸ਼ ਪ੍ਰਿੰਸੀਪਲ ਅਤੇ ਰੀਜ਼ਨਡ ਕੰਪਨਸੇਸ਼ਨ ਪ੍ਰਿੰਸੀਪਲ ‘ਤੇ ਵੀ ਚਾਨਣਾ ਪਾਇਆ। ਇਸ ਮੌਕੇ ਉਨ•ਾਂ ਲੇ ਦਿੱਲੀ ਦੀ ਲੈਂਡ ਪੂਲਿੰਗ ਪਾਲਿਸੀ 2003 ਬਾਰੇ ਵੀ ਚਰਚਾ ਕੀਤੀ ਅਤੇ ਈਡਬਲਿਊਐਸ ਸੈਕਸ਼ਨ ਤੇ ਐਫਏਆਰ ਲਈ ਮਕਾਨ ਉਸਾਰੀ ਦੇ ਮੁੱਦੇ ਵੀ ਵਿਚਾਰੇ । “ਅਰਬਨ ਲੈਂਡ ਪਾਲਿਸੀਜ਼ ਐਂਡ ਸਿਟੀ ਪਲੈਨਿੰਗ” ਨਾਂ ਦੀ ਇੱਕ ਪੇਸ਼ਕਾਰੀ ਦੌਰਾਨ ਸ੍ਰੀ ਰਾਜੇਸ਼ ਫਡਕੇ, ਮੁੱਖ ਆਰਚੀਟੈਕਟ ਤੇ ਪਲੈਨਰ, ਜੇਐਨਪੀਟੀ, ਈਪੀਜ਼ੈਡ, ਨਵੀਂ ਮੁੰਬਈ ਨੇ ਬਰਾਊਨ ਫੀਲਡ ਡਿਵੈਲਪਮੈਂਟ ਤੇ ਗ੍ਰੀਨ ਫੀਲਡ ਡਿਵੈਲਪਮੈਂਟ ਸਬੰਧੀ ਉਦੇਸ਼ ਦਾ ਅਧਿਐਨ ਕੀਤਾ। ਉਨ•ਾਂ ਨੇ ਬਰਾਊਨ ਫੀਲਡ ਡਿਵੈਲਪਮੈਂਟ ਤੇ ਗ੍ਰੀਨ ਫੀਲਡ ਪ੍ਰੋਜੈਕਟਾਂ ਵਿੱਚ ਜਨਤਕ ਖੇਤਰ ਮਾਡਲ, ਪੀਪੀਪੀ ਮੋਡ ਅਤੇ ਪ੍ਰਾਈਵੇਟ ਖੇਤਰਾਂ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ। ਆਪਣੀ ਪੇਸ਼ਕਾਰੀ ਵਿੱਚ ਉਨ•ਾਂ ਨੇ ਨਵੀਂ ਮੁੰਬਈ ਤੇ ਲਵਾਸਾ ਸਬੰਧੀ ਜਾਣਕਾਰੀ ਦਿੱਤੀ। ਇਸ ਸੈਸ਼ਨ ਤੋਂ ਬਾਅਦ ਹੋਈ ਵਰਕਸ਼ਾਪ ਜਿੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਚਰਨਜੀਤ ਸਿੰਘ ਚੰਨੀ, ਤਕਨੀਕੀ ਸਿੱਖਿਆ ਤੇ ਉਦਯੋਗਕ ਸਿਖਲਾਈ, ਰੋਜ਼ਗਾਰ ਉਤਪਤੀ ਅਤੇ ਸਾਇੰਸ ਤੇ ਤਕਨਾਲੋਜੀ ਮੰਤਰੀ ,ਪੰਜਾਬ ਨੇ ਉਦਯੋਗਕ ਵਿਕਾਸ ਸਬੰਧੀ ਨੀਤੀਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਕਾਂਗਰਸ ਦੇ ਅੰਤ ਵਿੱਚ ਅੱਜ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ, ਸਹਿਕਾਰਤਾ ਤੇ ਜੇਲ• ਮੰਤਰੀ , ਪੰਜਾਬ ਵੱਲੋਂ ਸਮਾਪਤੀ ਭਾਸ਼ਣ ਦਿੱਤਾ ਗਿਆ। ਇਸ ਮੌਕੇ ਉਹਨਾਂ ਨੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਪ੍ਰੋ. ਵੀ.ਐਨ ਪ੍ਰਸਾਦ ਨੈਸ਼ਨਲ ਬੈਸਟ ਥੀਸਿਸ ਐਵਾਰਡ ਅਤੇ ਅੰਡਰ ਗਰੈਜੂਏਟ ਵਿਦਿਆਰਥੀਆਂ ਨੂੰ ਪ੍ਰੋ. ਡੀ.ਐਸ ਮੇਸ਼ਰਾਮ ਨੈਸ਼ਨਲ ਬੈਸਟ ਥੀਸਿਸ ਐਵਾਰਡ ਨਾਲ ਸਨਮਾਨਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ