
ਤੇਜ਼ ਰਫਤਾਰ ਟਰੈਕਟਰ ਦਾ ਸੰਤੁਲਨ ਵਿਗੜਨ ਨਾਲ ਤਿੰਨੇਂ ਸਵਾਰ ਡਿੱਗ ਕੇ ਜ਼ਖਮੀ, 1 ਦੀ ਹਾਲਤ ਗੰਭੀਰ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 22 ਮਾਰਚ (ਕੁਲਜੀਤ ਸਿੰਘ ):
ਅੱਜ ਸ਼ਾਮ ਕਰੀਬ 4.30 ਵਜੇ ਤਿੰਨ ਵਿਦਿਆਰਥੀ ਜੋ ਕਿ ਟਰੈਕਟਰ ਪ੍ਰੀਤ ਤੇ ਸਵਾਰ ਸਨ। ਇਹ ਤਰਨਤਾਰਨ ਬਾਈਪਾਸ ਰੋਡ ਤੇ ਟਰੈਕਟਰ ਚਲਾ ਰਹੇ ਸਨ। ਜਦੋਂ ਇਹ ਸਕੂਲ ਦੇ ਸਾਹਮਣਿਓਂ ਲੰਘ ਰਹੇ ਸਨ ਤਾ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ। ਇਹ ਸੜਕ ਤੋਂ ਸੱਜੇ ਪਾਸੇ ਵੱਲ ਚਲਾ ਗਿਆ ਅਤੇ ਤਿੰਨੋ ਟਰੈਕਟਰ ਤੋਂ ਡਿੱਗ ਪਏ। ਇਸ ਹਾਦਸੇ ਵਿਚ ਤਿੰਨਾਂ ਨੂੰ ਸੱਟਾਂ ਲੱਗੀਆਂ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ।ਇਨਾ ਨੂੰ ਇਲਾਜ ਵਾਸਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਖੇ ਦਾਖਿਲ ਕਰਵਾਇਆ ਗਿਆ ਹੈ। ਇਨ੍ਹਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਗੰਭੀਰ ਜ਼ਖਮੀ ਨਿਵਾਸੀ ਪਿੰਡ ਪੱਖੋਕੇ ਜਿਲਾ ਤਰਨਤਾਰਨ, ਜਸ਼ਨਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।