nabaz-e-punjab.com

ਜੀ ਐਸ ਟੀ ਨੇ ਟੈਕਸ ਚੋਰਾਂ ਨੂੰ ਕੀਤਾ ਮਾਲਾਮਾਲ, ਵਪਾਰੀ ਵਰਗ ਹੋਇਆ ਬੇਹਾਲ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 30 ਜੁਲਾਈ:
ਕੇਂਦਰ ਸਰਕਾਰ ਵਲੋਂ 1 ਜੁਲਾਈ ਤੋਂ ਇਕਸਾਰ ਪੂਰੇ ਭਾਰਤ ਵਿਚ ਕਿਸੇ ਕਿਸਮ ਦੇ ਵੀ ਸਮਾਨ ਦੀ ਖਰੀਦੋ ਫਰੋਖਤ ਤੇ ਗੁਡਸ ਐਂਡ ਸਰਵਿਸ ਟੈਕਸ ਲਗਾਇਆ ਗਿਆ ਹੈ । ਅੱਜ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵਪਾਰੀ ਵਰਗ ਵਿਚ ਅਜੇ ਜੀ ਐਸ ਟੀ ਪ੍ਰਤੀ ਪਰੇਸ਼ਾਨੀ ਹੀ ਦੇਖਣ ਨੂੰ ਮਿਲ ਰਹੀ ਹੈ । ਕਿਸੇ ਦਾ ਅਜੇ ਰਜਿਸਟਰਡ ਜੀ ਐਸ ਟੀ ਨੰਬਰ ਨਹੀਂ ਆਇਆ ਜਾ ਫਿਰ ਕਿਸੇ ਦੀਆਂ ਅਜੇ ਨਵੀਆਂ ਬਿੱਲ ਵਾਲੀਆਂ ਕਾਪੀਆਂ ਨਹੀਂ ਛਪੀਆਂ । ਅਗਰ ਇਹ ਸਭ ਕੁਝ ਕਿਸੇ ਦਾ ਪੂਰਾ ਹੈ ਤਾ ਟੈਕਸ ਦੀ ਮਾਤਰਾ ਬਹੁਤ ਜਿਆਦਾ ਹੋਣ ਕਰਕੇ ਪ੍ਰਚੂਨ ਦੁਕਾਨਦਾਰ ਉਹਨਾਂ ਹੋਲਸੇਲ ਵਪਾਰੀਆਂ ਕੋਲੋਂ ਮਾਲ ਜੀ ਐਸ ਟੀ ਵਾਲੇ ਬਿੱਲ ਤੇ ਨਹੀਂ ਲੈ ਰਹੇ । ਕਿਉਂ ਕਿ ਉਹਨਾਂ ਨੂੰ ਚੋਰ ਰਸਤੇ ਕੁਝ ਟੈਕਸ ਚੋਰ ਜੋ ਪਹਿਲਾ ਵੀ ਸਰਕਾਰ ਨੂੰ ਪ੍ਰਤੀ ਦੁਕਾਨਦਾਰ ਲੱਖਾਂ ਦਾ ਚੂਨਾ ਲਗਾ ਰਹੇ ਸੀ ਉਹ ਅੱਜ ਵੀ ਸ਼ਰੇਆਮ ਬਿਨਾ ਜੀ ਐਸ ਟੀ ਨੰਬਰ ਤੋਂ ਮਾਲ ਵੇਚ ਰਹੇ ਹਨ , ਜਿਸ ਕਰਕੇ ਉਹ ਸਰਕਾਰ ਦਾ ਟੈਕਸ ਚੋਰੀ ਕਰਕੇ ਆਪ ਮਾਲਾਮਾਲ ਹੋ ਰਹੇ ਹਨ ਜਦੋ ਕਿ ਦੂਸਰੇ ਪਾਸੇ ਵਪਾਰੀ ਵਰਗ ਜਿਨ੍ਹਾਂ ਕੋਲ ਜੀ ਐਸ ਟੀ ਨੰਬਰ ਹੈ ਉਹਨਾਂ ਦਾ ਮਾਲ ਨਾ ਵਿਕਣ ਕਰਕੇ ਉਹ ਬੀਤੇ ਇਕ ਮਹੀਨੇ ਤੋਂ ਪਰੇਸ਼ਾਨ ਅਤੇ ਬੇਹਾਲ ਦਿਖਾਈ ਦੇ ਰਹੇ ਹਨ । ਵਪਾਰੀ ਵਰਗ ਦੀ ਸਰਕਾਰ ਕੋਲੋਂ ਮੰਗ ਹੈ ਕਿ ਅਜਿਹੇ ਟੈਕਸ ਚੋਰਾਂ ਨੂੰ ਨੱਥ ਪਾਈ ਜਾਵੇ ਤਾ ਜੋ ਉਹ ਵੀ ਅਪਨਾ ਕਾਰੋਬਾਰ ਸਹੀ ਤਰੀਕੇ ਨਾਲ ਕਰਕੇ ਸਰਕਾਰ ਨੂੰ ਟੈਕਸ ਅਦਾ ਕਰ ਸਕਣ । ਉਦਾਹਰਣ ਦੇ ਤੋਰ ਤੇ ਅਗਰ ਇਕ ਦੁਕਾਨਦਾਰ ਕਿਸੇ ਕੋਲੋਂ 50000 ਰੁਪਏ ਦੇ ਬਰਤਨ ਖਰੀਦਦਾ ਹੈ ਤਾ ਉਸਨੂੰ 3600 ਰੁਪਏ, ਸਕਰੈਪ ਲਈ 5400 , ਬਿਜਲੀ ਦੇ ਸਮਾਨ ਲਈ 7400 ਰੁਪਏ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਹੈ ਜਦੋ ਕਿ ਓਹੀ ਮਾਲ ਟੈਕਸ ਚੋਰ ਬਿਨਾ ਬਿਲ ਤੋਂ 50000 ਰੁਪਏ ਵਿਚ ਹੀ ਦੇ ਰਹੇ ਹਨ ਜਿਸ ਕਰਕੇ ਦੁਕਾਨਦਾਰ ਆਪਣਾ ਫਾਇਦਾ ਦੇਖਕੇ ਟੈਕਸ ਚੋਰਾਂ ਕੋਲੋਂ ਮਾਲ ਲੈ ਰਹੇ ਹਨ । ਇਥੇ ਇਹ ਦਸਣਯੋਗ ਹੈ ਕਿ ਜੰਡਿਆਲਾ ਗੁਰੂ ਹਰ ਤਰਾਂ ਦੇ ਬਰਤਨ ਹੱਥ ਨਾਲ ਤਿਆਰ ਕਰਨ ਵਾਲੀ ਅਤੇ ਖੇਸ ਦਰੀਆਂ ਬਣਾਉਣ ਵਿਚ ਮਸ਼ਹੂਰ ਮੰਡੀ ਹੈ। ਇਥੇ ਦੂਰ ਦਰਾਡੇ ਤੋਂ ਮੱਲ ਦਾ ਆਉਣਾ ਜਾਣਾ ਲਗਾ ਰਹਿੰਦਾ ਹੈ ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…