75 ਸਾਲਾਂ ਬਾਅਦ ਵੀ ਸਿਹਤ ਤੇ ਸਿੱਖਿਆ ਸੁਧਾਰ ਨਹੀਂ ਕਰ ਸਕੀਆਂ ਰਵਾਇਤੀ ਪਾਰਟੀਆਂ: ਕੁਲਵੰਤ ਸਿੰਘ

ਪੇਵਰ ਟਾਈਲਾਂ ਅਤੇ ਘਟੀਆ ਸੜਕਾਂ ਬਣਾ ਕੇ ਵਿਧਾਇਕ ਬਲਬੀਰ ਸਿੱਧੂ ਨੇ ਸਿਰਫ਼ ਆਪਣਾ ਵਿਕਾਸ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਦੇਸ਼ ਵਿੱਚ ਸਮੇਂ-ਸਮੇਂ ਉਤੇ ਰਾਜ ਕਰਦੀਆਂ ਆ ਰਹੀਆਂ ਵੱਖ-ਵੱਖ ਰਵਾਇਤੀ ਸਿਆਸੀ ਪਾਰਟੀਆਂ ਅਜ਼ਾਦੀ ਉਪਰੰਤ 75 ਸਾਲ ਬੀਤ ਜਾਣ ‘ਤੇ ਵੀ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਨਹੀਂ ਕਰ ਸਕੀਆਂ। ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਲੋਕਾਂ ਵਿੱਚ ਜਾ ਕੇ ਹਰ ਪੰਜ ਸਾਲ ਬਾਅਦ ਉਹੀ ਪੁਰਾਣੇ ਝੂਠੇ ਅਤੇ ਫੋਕੇ ਦਾਅਵੇ ਅਤੇ ਵਾਅਦੇ ਕਰਦੇ ਰਹਿੰਦੇ ਹਨ ਕਿ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਕਰਨਗੇ ਅਤੇ ਵਿਕਾਸ ਕਰਨਗੇ। ਸੱਚਾਈ ਇਹ ਹੈ ਕਿ ਜਿਹੜੀਆਂ ਪਾਰਟੀਆਂ ਦੀਆਂ ਸਰਕਾਰਾਂ 75 ਸਾਲਾਂ ਵਿੱਚ ਸਿਹਤ ਅਤੇ ਸਿੱਖਿਆ ਸੁਧਾਰ ਨਹੀਂ ਸਕੀਆਂ, ਉਨ੍ਹਾਂ ਤੋਂ ਹੁਣ ਭਵਿੱਖ ਵਿੱਚ ਵੀ ਉਮੀਦ ਨਹੀਂ ਕੀਤੀ ਜਾ ਸਕਦੀ।
ਆਮ ਆਦਮੀ ਪਾਰਟੀ ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਉਕਤ ਵਿਚਾਰ ਅੱਜ ਇੱਥੇ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਹਲਕਾ ਮੁਹਾਲੀ ਦੇ ਬਾਰੇ ਵਿੱਚ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਇੱਥੋਂ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਗਲੀਆਂ ਵਿੱਚ ਅਤੇ ਸੜਕਾਂ ਕਿਨਾਰੇ ਪੇਵਰ ਟਾਈਲਾਂ ਲਗਾ ਕੇ ਅਤੇ ਘਟੀਆ ਸੜਕਾਂ ਬਣਾ ਕੇ ਸਿਰਫ਼ ਆਪਣੀ ਜੇਬ ਦਾ ਹੀ ਵਿਕਾਸ ਕੀਤਾ ਹੈ। ਹਲਕਾ ਮੁਹਾਲੀ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਅੱਜ ਵੀ ਜ਼ੀਰੋ ਹਨ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਟੁੱਟੀਆਂ ਪਈਆਂ ਹਨ ਅਤੇ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸੱਚਾਈ ਇਹ ਵੀ ਹੈ ਕਿ ਰਵਾਇਤੀ ਪਾਰਟੀਆਂ ਨੂੰ ਕਰੱਪਸ਼ਨ ਤੋਂ ਇਲਾਵਾ ਕੁਝ ਵੀ ਨਹੀਂ ਆਉਂਦਾ।
ਕੁਲਵੰਤ ਸਿੰਘ ਨੇ ਕਿਹਾ ਕਿ ਇਹ ਗੱਲ ਬੜੀ ਸਾਫ਼ ਹੈ ਕਿ ਪੰਜਾਬ ਦੇ ਹਰ ਵਰਗ ਦੀਆਂ ਜ਼ਰੂਰਤਾਂ ਅਤੇ ਸਹੂਲਤਾਂ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਹੀ ਪੂਰੀਆਂ ਕਰ ਸਕਦੀ ਹੈ, ਬਾਕੀ ਪਾਰਟੀਆਂ ਨੂੰ ਤਾਂ ਲੋਕ ਹਰ ਪੰਜ ਸਾਲ ਪਰਖਦੇ ਹੀ ਆ ਰਹੇ ਹਨ। ਉਨ੍ਹਾਂ ਨੇ ਹਲਕਾ ਮੁਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਵਾਲਾ ਬਟਨ ਦਬਾ ਕੇ ਇੱਕ ਬਹੁਤ ਹੀ ਜ਼ਿਆਦਾ ਨੇਕ, ਇਮਾਨਦਾਰ, ਸੁਲਝੇ ਹੋਏ ਅਤੇ ਪੰਜਾਬ ਦੇ ਹਰ ਮਸਲੇ ਨੂੰ ਗੰਭੀਰਤਾ ਨਾਲ ਚੁੱਕਣ ਵਾਲੇ ਉਮੀਦਵਾਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਜਾ ਸਕੇ।
ਇਨ੍ਹਾਂ ਮੀਟਿੰਗਾਂ ਵਿੱਚ ਆਜ਼ਾਦ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਆਪ ਦੇ ਮੀਤ ਪ੍ਰਧਾਨ ਅਮਿਤ ਜੈਨ, ਅਮਰਜੀਤ ਸਿੰਘ ਪ੍ਰਧਾਨ ਸਿਟੀ ਸੈਂਟਰ ਬਲਾਕ-ਐਫ਼, ਜੋਗਿੰਦਰ ਸਿੰਘ ਸਿੱਧੂ ਪ੍ਰਧਾਨ ਵੈਲਫ਼ੇਅਰ ਐਸੋਸੀਏਸ਼ਨ ਬਲਾਕ-ਜੀ, ਰਾਜਿੰਦਰ ਸਿੰਗਲਾ, ਕਮਲਜੀਤ ਸਿੰਘ, ਅਭਿਸ਼ੇਕ ਗਰਗ, ਗੁਰਿੰਦਰ ਸਿੰਘ ਪ੍ਰਧਾਨ ਬਲਾਕ-ਡੀ, ਪ੍ਰੀਵੇਸ਼ ਬਾਂਸਲ, ਗੁਰਨਾਮ ਸਿੰਘ, ਹਰਮੇਸ਼ ਸਿੰਘ, ਹਰਿੰਦਰਪਾਲ ਸਿੰਘ ਅਨੰਦ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਰਾਜੇਸ਼ ਕੁਮਾਰ, ਸੋਮ ਪ੍ਰਕਾਸ਼ ਸਾਬਕਾ ਸਰਪੰਚ, ਮਨਮੋਹਨ ਸਿੰਘ, ਧਰਮਪ੍ਰੀਤ ਸਿੰਘ ਮਦਨਪੁਰ, ਰਾਜੂ ਨੰਬਰਦਾਰ ਬੜਮਾਜਰਾ, ਨਰਿੰਦਰ ਸਿੰਘ ਮੋਲੀ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…