Share on Facebook Share on Twitter Share on Google+ Share on Pinterest Share on Linkedin ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਟੈਗੋਰ ਨਿਕੇਤਨ ਸਕੂਲ ਵਿੱਚ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਜਨਵਰੀ: ਲਾਇਨਜ਼ ਕਲੱਬ ਖਰੜ ਸਿਟੀ, ਲਿਓ ਕਲੱਬ ਖਰੜ ਟੈਗੋਰ ਵਲੋਂ ਟਰੈਫਿਕ ਪੁਲਿਸ ਖਰੜ ਦੇ ਸਹਿਯੋਗ ਨਾਲ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਵਿਖੇ ਕਰਵਾਏ ਗਏ ਸਕੂਲ ਦੇ ਬੱਚਿਆਂ ਨੂੰ ਟਰੈਫਿਕ ਰੂਲਾਂ ਬਾਰੇ ਜਾਣਕਾਰੀ ਦੇਣ ਲਈ ‘ਟਰੈਫਿਕ ਜਾਗਰੂਕਤਾ ਸੈਮੀਨਾਰ’ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆ ਟਰੈਫ਼ਿਕ ਪੁਲਿਸ ਖਰੜ ਦੇ ਇੰਚਾਰਜ਼ ਇੰਸਪੈਕਟਰ ਸੰਜੀਵ ਕੁਮਾਰ ਭੱਟ ਨੇ ਕਿਹਾ ਕਿ ਸੜਕਾਂ ਤੇ ਲੱਗੇ ਸਾਈਨ ਬੋਰਡ ਸਾਨੂੰ ਸਕੂਲ, ਹਸਪਤਾਲ, ਯੂ ਟਰਨ ਲੈਣਾ, ਯੂ ਟਰਨ ਨਹੀਂ ਲੈਣਾ, ਨੋ ਓਵਰਟੇਕਿੰਗ ਜੋਨ, ਨੋ ਪਾਰਕਿੰਗ ਜੋਨ, ਹਸਪਤਾਲਾਂ, ਦਫਤਰਾਂ ਅੱਗੇ ਪ੍ਰੈਸ਼ਰ ਹਾਰਨ, ਦਫਤਰ, ਹੌਲੀ ਚੱਲਣ, ਸਪੀਡ ਲਿਮਟ ਪਾਬੰਦੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਦੇ ਹਨ ਪਰ ਅਸੀ ਵਾਹਨ ਚਲਾਉਦੇ ਸਮੇਂ ਵੀ ਇਨ੍ਹਾਂ ਸਾਈਨ ਬੋਰਡਾਂ ਦੀ ਉਲੰਘਣਾ ਕਰਦੇ ਹਨ ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਉਨ੍ਹਾਂ ਸਕੂਲ ਦੇ ਬੱਚਿਆਂ ਨੂੰ ਟਰੈਫ਼ਿਕ ਲਾਈਟਾਂ, ਸੀਟ ਬੈਲਿਟ ਪਹਿਨਣ, ਵਾਹਨ ਚਲਾਉਦੇ ਸਮੇਂ ਸਿਗਰਟਨੋਸ਼ੀ, ਦੋ ਪਹੀਏ ਵਾਹਨਾਂ ਤੇ ਤਿੰਨ ਸਵਾਰੀਆਂ ਬੈਠਣ, ਹੈਲਮਟ ਪਹਿਨ ਸਮੇਤ ਹੋਰ ਨਿਯਮਾ ਬਾਰੇ ਦੱਸਿਆ। ਟਰੈਫਿਕ ਇੰਚਾਰਜ਼ ਨੇ ਸਕੂਲ ਦੇ ਬੱਚਿਆਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਚਲਾਉਣ। ਸੈਮੀਨਾਰ ਦੌਰਾਨ ਸਕੂਲ ਦੇ ਪਿੰ੍ਰਸੀਪਲ ਜਤਿੰਦਰ ਗੁਪਤਾ ਇਸ ਸੈਮੀਨਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬੱਚਿਆਂ ਨੂੰ ਟਰੈਫਿਕ ਰੂਲਾਂ ਬਾਰੇ ਗਿਆਨ ਪ੍ਰਾਪਤ ਹੋਵੇਗਾ। ਇਸ ਮੌਕੇ ਟਰੈਫ਼ਿਕ ਪੁਲਿਸ ਖਰੜ ਦੇ ਹੌਲਦਾਰ ਹਰਜਿੰਦਰ ਸਿੰਘ, ਹੌਲਦਾਰ ਹਰਸ਼ ਕੁਮਾਰ, ਪ੍ਰੋਜੈਕਟ ਚੇਅਰਮੈਨ ਪਰਮਪ੍ਰੀਤ ਸਿੰਘ, ਪ੍ਰਧਾਨ ਗੁਰਮੁੱਖ ਸਿੰਘ ਮਾਨ,ਯਸਪਾਲ ਬੰਸਲ, ਸੁਨੀਲ ਅਗਰਵਾਲ ਸਮੇਤ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ