
ਰਿਸ਼ਵਤ ਮਾਮਲਾ: ਐਸਐਸਪੀ ਵੱਲੋਂ ਟਰੈਫ਼ਿਕ ਹੌਲਦਾਰ ਮੁਅੱਤਲ
ਵਿਕਰਮ ਜੀਤ
ਜ਼ੀਰਕਪੁਰ, 26 ਜੁਲਾਈ
ਰਿਸ਼ਵਤ ਮੰਗਣ ਅਤੇ ਰਾਹਗੀਰਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਜ਼ੀਰਕਪੁਰ ਟਰੈਫਿਕ ਪੁਲੀਸ ਵਿੱਚ ਤਾਨਾਇਤ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਸਐਸਪੀ ਮੁਹਾਲੀ ਵਲੋਂ ਲਾਈਨ ਹਾਜ਼ਰ ਕਰ ਦਿੱਤਾ ਹੈ। ਟਰੈਫਿਕ ਮੁਲਾਜ਼ਮ ਦੀ ਵੀਡਿਓ ਐਤਵਾਰ ਸਵੇਰੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਮੁਹਾਲੀ ਪੁਲੀਸ ਐਕਸ਼ਨ ਵਿਚ ਆ ਗਈ ਹੋਰ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਵੀਡੀਓ ਨੂੰ ਲੋਕਾਂ ਵਲੋਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਦਫਤਰ, ਡੀਜੀਪੀ ਪੰਜਾਬ, ਜ਼ਿਲ੍ਹਾ ਮੁਹਾਲੀ ਪੁਲੀਸ ਦੇ ਟਵਿਟਰ ਹੈਂਡਲ ਸਮੇਤ ਐਸਐਸਪੀ ਮੁਹਾਲੀ ਦੇ ਨਿੱਜੀ ਟਵਿਟਰ ਹੈਂਡਲ ਤੇ ਟਵੀਟ ਕੀਤਾ ਸੀ ਜਿਸ ਤੋਂ ਬਾਅਦ ਕਥਿਤ ਦੋਸ਼ੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਵੀਡੀਓ ਵਿੱਚ ਜ਼ੀਰਕਪੁਰ ਟਰੈਫਿਕ ਪੁਲੀਸ ਵਿਚ ਤਾਇਨਾਤ ਹੌਲਦਾਰ ਮਹਿੰਦਰ ਸਿੰਘ ਇੱਕ ਟਰੱਕ ਡਰਾਈਵਰ ਤੋਂ ਕਾਗਜ਼ ਮੰਗ ਰਿਹਾ ਹੈ ਜਦੋਂ ਡਰਾਈਵਰ ਉਸ ਦੀ ਵੀਡੀਓ ਬਣਾਉਣੀ ਅਤੇ ਖਾਲੀ ਗੱਡੀ ਨੂੰ ਰੋਕਣ ਦਾ ਕਾਰਨ ਪੁੱਛਿਆ ਤਾਂ ਹੌਲਦਾਰ ਮਹਿੰਦਰ ਸਿੰਘ ਉਸਦਾ ਮੋਬਾਇਲ ਖੋਹਣ ਦੀ ਕੋਸ਼ਿਸ ਕਰਦੇ ਹੋਏ ਉਸ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਵੀਡੀਓ 24 ਜੁਲਾਈ ਦੀ ਪੰਚਕੂਲਾ ਰੋਡ ਤੇ ਕੇ ਏਰਿਆ ਲਾਇਟ ਪੁਆਇੰਟ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਉਪਰੰਤ ਐਸਐਸਪੀ ਮੁਹਾਲੀ ਕੁਲਦੀਪ ਚਹਿਲ ਨੇ ਫੋਰਨ ਐਕਸ਼ਨ ਲੈਂਦੇ ਹੋਏ ਜ਼ੀਰਕਪੁਰ ਟਰੈਫਿਕ ਪੁਲਿਸ ਵਿੱਚ ਤੈਨਾਤ ਮੁਲਾਜ਼ਮ ਹੌਲਦਾਰ ਮਹਿੰਦਰ ਸਿੰਘ ਨੂੰ ਸਸਪੈਂਡ ਕਰਦੇ ਹੋਏ ਪੁਲੀਸ ਲਾਈਨ ਭੇਜ ਦਿੱਤਾ।
ਵਾਇਰਲ ਵੀਡੀਓ ਵਿੱਚ ਵੀਡੀਓ ਬਣਾਉਣ ਵਾਲਾ ਵਿਅਕਤੀ ਹੌਲਦਾਰ ਮਹਿੰਦਰ ਸਿੰਘ ਨੂੰ ਕਹਿ ਰਿਹਾ ਹੈ ਕਿ ਤੁਸੀ ਮੇਰੇ ਕਾਗਜ ਚੈਕ ਕਰੋ ਪਰ ਦੁਰਵਿਹਾਰ ਨਾ ਕਰੋ ਵੀਡੀਓ ਵਿੱਚ ਹੌਲਦਾਰ ਮਹਿੰਦਰ ਸਿੰਘ ਪੈਸੇ ਗਿਣ ਕੇ ਜੇਬ੍ਹ ਵਿੱਚ ਪਾਉਂਦਾ ਹੋਇਆ ਵੀ ਦਿਖਾਈ ਦੇ ਰਿਹੇ ਹੈ। ਟ੍ਰੈਫਿਕ ਇੰਚਾਰਜ ਜ਼ੀਰਕਪੁਰ ਸੰਜੀਵ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਥਿਤ ਦੋਸ਼ੀ ਹੌਲਦਾਰ ਮਹਿੰਦਰ ਸਿੰਘ ਨੂੰ ਲਾਈਨ ਹਾਜ਼ਰ ਕੀਤੇ ਜਾਣ ਦੀ ਪੁਸ਼ਟੀ ਕੀਤੀ।