ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਚੌਂਕ ਵਿੱਚ ਲੱਗੇ ਇੱਕ ਘੰਟੇ ਦੇ ਜਾਮ ਕਾਰਨ ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਇੱਥੋਂ ਦੇ ਨੇੜਲੇ ਪਿੰਡ ਸੋਹਾਣਾ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਚੌਂਕ ਵਿੱਚ ਬੀਤੀ ਸ਼ਾਮ 5 ਵਜੇ ਤੋਂ ਲੈ ਕੇ ਕਰੀਬ 6 ਵਜੇ ਤੱਕ ਲੱਗੇ ਭਾਰੀ ਜਾਮ ਕਾਰਨ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪਿਆ। ਮੌਕੇ ਤੋੱ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ 5 ਵਜੇ ਜਦੋਂ ਬਰਸਾਤ ਪੈਣੀ ਸ਼ੁਰੂ ਹੋਈ ਤਾਂ ਇਸ ਚੌਂਕ ਵਿੱਚ ਟਰੈਫ਼ਿਕ ਲਾਈਟਾਂ ਵੀ ਬੰਦ ਹੋ ਗਈਆਂ। ਉੱਥੇ ਉਸ ਸਮੇਂ ਕੋਈ ਵੀ ਟਰੈਫ਼ਿਕ ਪੁਲੀਸ ਕਰਮਚਾਰੀ ਨਾ ਹੋਣ ਕਰਕੇ ਵਾਹਨਾਂ ਦਾ ਘੜਮੱਸ ਪੈ ਗਿਆ। ਆਪਾਧਾਪੀ ਦੇ ਇਸ ਮਾਹੌਲ ਵਿੱਚ ਹਰ ਵਾਹਨ ਚਾਲਕ ਹੀ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿਚ ਆਪਣੇ ਵਾਹਨਾਂ ਨੂੰ ਸੜਕ ਵਿਚਾਲੇ ਹੀ ਫਸਾਉਂਦਾ ਰਿਹਾ। ਜਿਸ ਕਾਰਨ ਉੱਥੇ ਭਾਰੀ ਜਾਮ ਲੱਗ ਗਿਆ ਜੋ ਕਿ ਪੂਰਾ ਇਕ ਘੰਟਾ ਜਾਰੀ ਰਿਹਾ।
ਇਸ ਜਾਮ ਵਿੱਚ ਮੁਹਾਲੀ ਤੋਂ ਪਟਿਆਲਾ ਰੂਟ ਦੀਆਂ ਪੀਆਰਟੀਸੀ ਦੀਆਂ ਬੱਸਾਂ ਵੀ ਫਸ ਗਈਆਂ ਅਤੇ ਇਹਨਾਂ ਬੱਸਾਂ ਵਿੱਚ ਬੈਠੇ ਮੁਸਾਫਰ ਵੀ ਪ੍ਰੇਸ਼ਾਨ ਹੁੰਦੇ ਰਹੇ। ਰਹਿੰਦੀ ਕਸਰ ਉਦੋਂ ਪੂਰੀ ਹੋ ਗਈ ਜਦੋਂ ਬਰਸਾਤ ਕਾਰਨ ਪੀਆਰਟੀਸੀ ਦੀ ਬੱਸ ਹੀ ਚੋਣ ਲੱਗ ਪਈ। ਪੀਆਰਟੀਸੀ ਦੀ ਬੱਸ ਦੇ ਕਈ ਸ਼ੀਸ਼ੇ ਹੀ ਪੂਰੀ ਤਰ੍ਹਾਂ ਬੰਦ ਨਹੀਂ ਸੀ ਹੋ ਰਹੇ ਅਤੇ ਵਿਰਲਾਂ ਵਿੱਚ ਦੀ ਵੀ ਪਾਣੀ ਬੱਸ ਅੰਦਰ ਆ ਕੇ ਬੱਸ ਵਿੱਚ ਬੈਠੇ ਲੋਕਾਂ ਨੂੰ ਭਿਓਂ ਰਿਹਾ ਸੀ। ਜਿਸ ਕਾਰਨ ਜਾਮ ਵਿੱਚ ਫਸੇ ਲੋਕਾਂ ਉਪਰ ਦੋਹਰੀ ਮਾਰ ਪੈ ਰਹੀ ਸੀ।
ਇਸ ਮੌਕੇ ਜਾਮ ਵਿੱਚ ਫਸੇ ਵਾਹਨ ਚਾਲਕਾਂ ’ਚੋਂ ਕੋਈ ਵੀ ਵਾਹਨ ਚਾਲਕ ਆਪਣਾ ਵਾਹਨ ਪਿੱਛੇ ਕਰਨ ਨੂੰ ਤਿਆਰ ਨਹੀਂ ਸੀ ਅਤੇ ਹਰ ਕੋਈ ਹੀ ਮਾੜੀ ਮੋਟੀ ਜਗਾ ਬਣਾ ਕੇ ਆਪਣੇ ਵਾਹਨਾਂ ਨੂੰ ਅੱਗੇ ਵੱਲ ਕਰ ਰਿਹਾ ਸੀ। ਹਰ ਪਾਸਿਓਂ ਹੀ ਵੱਡੀ ਗਿਣਤੀ ਵਾਹਨਾਂ ਦੇ ਆ ਜਾਣ ਕਾਰਨ ਉੱਥੇ ਕਿਸੇ ਵੀ ਵਾਹਨ ਦੇ ਨਿਕਲਣ ਲਈ ਥਾਂ ਹੀ ਨਹੀਂ ਬੱਚੀ। ਜਿਸ ਕਾਰਨ ਹੀ ਜਾਮ ਲੱਗਿਆ ਰਿਹਾ। ਪੂਰੇ ਇੱਕ ਘੰਟੇ ਬਾਅਦ ਮੁਹਾਲੀ ਪੁਲੀਸ ਨੇ ਆ ਕੇ ਉੱਥੇ ਜਾਮ ਖੁੱਲ੍ਹਵਾਇਆ। ਜਿਸ ਤੋਂ ਬਾਅਦ ਲੋਕਾਂ ਨੂੰ ਸੁੱਖ ਦਾ ਸਾਹ ਆਇਆ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…