
ਟਰੈਫ਼ਿਕ ਪੁਲੀਸ ਨੇ ਨਾਕਾ ਲਗਾ ਕੇ ਵਾਹਨ ਚਾਲਕਾਂ ਦੇ ਕੱਟੇ ਚਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਨਵਾਂ ਗਰਾਓ ਜ਼ੋਨ ਦੇ ਟਰੈਫਿਕ ਮਾਰਸ਼ਲ ਜਸਬੀਰ ਸਿੰਘ ਅਤੇ ਅਮਨਦੀਪ ਦੀ ਅਗਵਾਈ ਵਿੱਚ ਟਰੈਫਿਕ ਪੁਲੀਸ ਨੇ ਵਿਸ਼ੇਸ਼ ਨਾਕਾ ਲਗਾਇਆ ਗਿਆ। ਇਸ ਮੌਕੇ ਟਰੈਫਿਕ ਪੁਲੀਸ ਦੇ ਕਰਮਚਾਰੀਆਂ ਵੱਲੋਂ ਵਾਹਨਾਂ ਦੀ ਜਾਂਚ ਕੀਤੀ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 7 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਬਿਨਾਂ ਹੈਲਮਟ ਵਾਹਨ ਚਾਲਕਾਂ ਦੇ 5, ਟ੍ਰਿਪਲ ਸਵਾਰੀ ਦਾ 1, ਵਾਹਨ ਚਲਾਉਂਦੇ ਸਮੇਂ ਫੋਨ ਸੁਣਨ ਕਰਕੇ 1 ਚਲਾਨ ਕੀਤੇ ਗਏ ਹਨ।
ਉਧਰ, ਡੀਐਸਪੀ (ਟਰੈਫ਼ਿਕ) ਹਰਸਿਮਰਤ ਸਿੰਘ ਨੇ ਦੱਸਿਆ ਪਿਛਲੇ ਸਵਾ ਚਾਰ ਸਾਲਾਂ ਵਿੱਚ ਹੁਣ ਤੱਕ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਪੁਲੀਸ ਵੱਲੋਂ 1 ਲੱਖ 75 ਹਜ਼ਾਰ 113 ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਲ 2014 ਵਿੱਚ 30 ਹਜ਼ਾਰ 879 ਟਰੈਫ਼ਿਕ ਚਲਾਨ ਅਤੇ ਸਾਲ 2015 ਵਿੱਚ 69051 ਚਲਾਨ ਕੀਤੇ ਗਏ ਹਨ। ਪਿਛਲੇ ਸਾਲ 2016 ਵਿੱਚ 37 ਹਜ਼ਾਰ 569 ਵਾਹਨਾਂ ਦੇ ਚਲਾਨ ਕੀਤੇ ਗਏ ਹਨ ਅਤੇ ਇਸ ਵਰ੍ਹੇ ਹੁਣ ਤੱਕ 37 ਹਜ਼ਾਰ 614 ਟਰੈਫ਼ਿਕ ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਜਨਵਰੀ ਵਿੱਚ 1740, ਫਰਵਰੀ ਵਿੱਚ 6589, ਮਾਰਚ ਵਿੱਚ 10 ਹਜ਼ਾਰ 576, ਅਪਰੈਲ ਵਿੱਚ 13 ਹਜ਼ਾਰ 649 ਅਤੇ ਮਈ ਵਿੱਚ 5060 ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ।