ਮੁਹਾਲੀ ਵਿੱਚ ਟਰੈਫ਼ਿਕ ਵਿਵਸਥਾ ਵਿੱਚ ਸੁਧਾਰ ਲਈ ਵਿਸ਼ੇਸ਼ ਮੁਹਿੰਮ ਚਲਾਏਗੀ ਟਰੈਫ਼ਿਕ ਪੁਲੀਸ: ਐਸਐਸਪੀ ਚਾਹਲ

ਪੀਸੀਏ ਸਟੇਡੀਅਮ ਵਿੱਚ ਐਸਐਸਪੀ ਚਾਹਲ ਨੇ ਲਾਂਚ ਕੀਤੀ ਪਾਰਕਸੇਫ ਮੋਬਾਈਲ ਐਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਸ਼ਹਿਰ ਵਿੱਚ ਵੱਧਦੀ ਟਰੈਫਿਕ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਟਰੈਫਿਕ ਪੁਲੀਸ ਵੱਲੋਂ ਛੇਤੀ ਹੀ ਵਿਸ਼ੇਸ਼ ਮੁਹਿੰਮ ਚਾਲੂ ਕਰਕੇ ਸੜਕਾਂ ਦੇ ਕਿਨਾਰੇ ਅਤੇ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਗਲਤ ਤਰੀਕੇ ਨਾਲ ਖੜ੍ਹੇ ਕੀਤੇ ਜਾਂਦੇ ਵਾਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਵਾਹਨਾਂ ਨੂੰ ਉਥੋਂ ਚੁੱਕਵਾ ਕੇ ਨਜ਼ਦੀਕੀ ਪੁਲੀਸ ਸਟੇਸ਼ਨ ਭਿਜਵਾਇਆ ਜਾਵੇਗਾ। ਜਿੱਥੋਂ ਵਾਹਨ ਚਾਲਕ ਬਣਦਾ ਜੁਰਮਾਨਾ ਅਦਾ ਕਰਕੇ ਆਪਣਾ ਵਾਹਨ ਮੁੜ ਹਾਸਿਲ ਕਰ ਸਕੇਗਾ। ਇਹ ਗੱਲ ਜਿਲ੍ਹਾ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਸਥਾਨਕ ਪੀਸੀਏ ਸਟੇਡੀਅਮ ਵਿੱਚ ਇੱਕ ਪੱਤਰਕਾਰ ਸੰਮਲੇਨ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ। ਉਹ ਅੱਜ ਇੱਥੇ ਇੱਕ ਨਿਜੀ ਕੰਪਨੀ ਵੱਲੋੱ ਤਿਆਰ ਕੀਤੀ ਗਈ ਮੋਬਾਈਲ ਐਪ ਪਾਰਕ ਸੇਫ ਨੂੰ ਰਸਮੀ ਤੌਰ ’ਤੇ ਲਾਂਚ ਕਰਨ ਮੌਕੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਸ੍ਰੀ ਚਾਹਲ ਨੇ ਕਿਹਾ ਕਿ ਪੁਲੀਸ ਵਿਭਾਗ ਵੱਲੋਂ ਇਸ ਕੰਮ ਵਾਸਤੇ ਵਿਸ਼ੇਸ਼ ਕ੍ਰੇਨਾਂ ਮੰਗਵਾਈਆਂ ਜਾ ਰਹੀਆਂ ਹਨ ਜਿਹਨਾਂ ਰਾਹੀਂ ਇਹਨਾਂ ਵਾਹਨਾਂ ਨੂੰ ਚੁਕਵਾ ਕੇ ਲਿਜਾਣ ਦੌਰਾਨ ਕੋਈ ਨੁਕਸਾਨ ਨਾ ਹੋਵੇ। ਇਹ ਪੁੱਛਣ ਤੇ ਕਿ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਤਾਂ ਹੁਣੇ ਵਾਹਨ ਖੜ੍ਹਾਉਣ ਲਈ ਲਾਈਨਾਂ ਹੀ ਨਹੀਂ ਲੱਗੀਆਂ। ਸ੍ਰੀ ਚਾਹਲ ਨੇ ਕਿਹਾ ਕਿ ਪੁਲੀਸ ਵਿਭਾਗ ਵਲੋੱ ਨਗਰ ਨਿਗਮ ਦੇ ਨਾਲ ਤਾਲਮੇਲ ਕਰਕੇ ਲਾਈਨਾਂ ਲਗਵਾਉਣ ਦਾ ਕੰਮ ਮੁਕੰਮਲ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਮੁਹਾਲੀ ਵਿੱਚ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਲੋਕਾਂ ਤੇ ਕਾਬੂ ਕਰਨ ਲਈ ਟ੍ਰੈਫਿਕ ਪੁਲੀਸ ਵਲੋੱ ਐਲਕੋਮੀਟਰਾਂ ਦੀ ਵਰਤੋੱ ਆਰੰਭ ਕੀਤੀ ਜਾ ਚੁਕੀ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਨਾਲ ਟ੍ਰੈਫਿਕ ਪੁਲੀਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਬਸ ਚਾਲਕਾਂ ਅਤੇ ਸਕੂਲੀ ਬੱਚੇ ਲਿਆਣ ਵਾਲੇ ਆਟੋ ਚਾਲਕਾਂ ਵਿਰੁੱਧ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਸ੍ਰੀ ਚਾਹਲ ਨੇ ਇਸ ਮੌਕੇ ਦੱਸਿਆ ਕਿ ਪੁਲੀਸ ਵਿਭਾਗ ਨੇ ਸੈਕਟਰ 79 ਵਿੱਚ ਪੁਲੀਸ ਸਟੇਸ਼ਨ ਸੋਹਣਾ ਦੀ ਨਵੀਂ ਇਮਾਰਤ ਲਈ ਥਾਂ ਅਲਾਟ ਹੋ ਗਈ ਹੈ ਅਤੇ ਛੇਤੀ ਹੀ ਇੱਥੇ ਥਾਣੇ ਦੀ ਇਮਾਰਤ ਦੀ ਉਸਾਰੀ ਦਾ ਕੰਮ ਆਰੰਭ ਹੋ ਜਾਵੇਗਾ। ਉਹਨਾਂ ਦੱਸਿਆ ਕਿ ਸੈਕਟਰ-89 ਵਿੱਚ ਪੁਲੀਸ ਵਿਭਾਗ ਵੱਲੋੱ ਮਹਿਲਾ ਪੁਲੀਸ ਸਟੇਸ਼ਨ ਅਤੇ ਆਰਥਿਕ ਅਪਰਾਧ ਸ਼ਾਖਾ ਲਈ ਵੀ ਇਮਾਰਤ ਬਣਾਈ ਜਾਣੀ ਹੈ। ਅੱਜ ਲਾਂਚ ਕੀਤੀ ਗਈ ਸੇਫ ਟ੍ਰੈਫਿਕ ਐਪਲੀਕੇਸ਼ਨ ਬਾਰੇ ਉਹਨਾਂ ਕਿਹਾ ਕਿ ਇਹ ਐਪ ਵਾਹਨ ਚਾਲਕਾਂ ਨੂੰ ਸੁਰੱਖਿਅਤ ਪਾਰਕਿੰਗ ਦਾ ਅਹਿਸਾਸ ਦਿਵਾਏਗੀ ਅਤੇ ਇਸਦੇ ਨਾਲ ਨਾਲ ਇਹ ਐਪ ਵਾਹਨ ਚਾਲਕਾਂ ਨੂੰ ਸ਼ਹਿਰ ਵਿੱਚ ਕਿਤੇ ਵੀ ਸੜਕ ਜਾਮ ਹੋਣ ਦੀ ਹਾਲਤ ਵਿੱਚ ਬਦਲਵੇਂ ਰਾਹ ਦੀ ਵੀ ਜਾਣਕਾਰੀ ਦੇਵੇਗੀ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…