nabaz-e-punjab.com

ਇਮਾਨਾਦਰੀ ਜਿੰਦਾ ਹੈ: ਟਰੈਫ਼ਿਕ ਪੁਲੀਸ ਮੁਲਾਜ਼ਮ ਨੇ ਮਹਿੰਗਾ ਮੋਬਾਈਲ ਫੋਨ ਮੋੜਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 19 ਅਗਸਤ:
ਇਮਾਨਦਾਰੀ ਜਿੰਦਾ ਹੈ, ਟਰੈਫ਼ਿਕ ਪੁਲੀਸ ਕੁਰਾਲੀ ਦੇ ਕਰਮਚਾਰੀਆਂ ਨੇ ਇੱਕ ਕੀਮਤੀ ਮੋਬਾਈਲ ਫੋਨ ਉਸ ਦੇ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸ਼ਾਲ ਦਿੱਤੀ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਬੱਸ ਸਟੈਂਡ ’ਤੇ ਟਰੈਫ਼ਿਕ ਲਾਈਟਾਂ ਉੱਤੇ ਟਰੈਫ਼ਿਕ ਪੁਲੀਸ ਦੇ ਕਰਮਚਾਰੀਆਂ ਵੱਲੋਂ ਟਰੈਫ਼ਿਕ ਪੁਲੀਸ ਦੇ ਇੰਚਾਰਜ ਨਿੱਕਾ ਰਾਮ ਦੀ ਅਗਵਾਈ ਵਿਚ ਸਾਰਾ ਦਿਨ ਟਰੈਫ਼ਿਕ ਨੂੰ ਸੁਚਾਰੂ ਕਰਨ ਵਿੱਚ ਰੁਝੇ ਰਹਿੰਦੇ ਹਨ ਅਤੇ ਇਸ ਦੌਰਾਨ ਅੱਜ ਡਿਊਟੀ ਤੇ ਤਾਇਨਾਤ ਹੌਲਦਾਰ ਸਰਦਾਰ ਸਿੰਘ ਨੂੰ ਇੱਕ ਕੀਮਤੀ ਮੋਬਾਈਲ ਸੜਕ ਕਿਨਾਰੇ ਲਵਾਰਿਸ਼ ਪਿਆ ਮਿਲਿਆ ਜਿਸ ਨੂੰ ਚੁੱਕ ਕੇ ਸਰਦਾਰ ਸਿੰਘ ਨੇ ਸਾਥੀ ਕਰਮਚਾਰੀ ਰਣਜੀਤ ਸਿੰਘ ਭੱਕੂ ਮੁਖ ਮੁਨਸ਼ੀ ਨੂੰ ਜਾਣੂੰ ਕਰਵਾਇਆ। ਇਸ ਦੌਰਾਨ ਪੁਲੀਸ ਕਰਮਚਾਰੀਆਂ ਨੇ ਮੋਬਾਈਲ ਤੋਂ ਮਾਲਕ ਨਾਲ ਸੰਪਰਕ ਕੀਤਾ ਜੋ ਜਲੰਧਰ ਵਿਖੇ ਖੇਤੀਬਾੜੀ ਅਫਸਰ ਵੱਜੋਂ ਤਾਇਨਾਤ ਹੈ। ਮੋਬਾਈਲ ਮਿਲਣ ਦੀ ਜਾਣਕਾਰੀ ਮਿਲਦਿਆਂ ਹੀ ਖੇਤੀਬਾੜੀ ਅਫਸਰ ਨੇ ਟਰੈਫਿਕ ਪੁਲਿਸ ਦੇ ਕਰਮਚਾਰੀਆਂ ਕੋਲ ਪਹੁੰਚਿਆ ਜਿਥੇ ਹੌਲਦਾਰ ਸਰਦਾਰ ਸਿੰਘ ਨੇ ਕੀਮਤੀ ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦੀ ਮਿਸ਼ਾਲ ਕਾਇਮ ਕੀਤੀ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…