
ਟ੍ਰੈਫਿਕ ਪੁਲਿਸ ਦਿਹਾਤੀ ਨੇ ਕੀਤਾ ਸੈਮੀਨਾਰ ਦਾ ਆਯੋਜਨ
ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 19 ਨਵੰਬਰ:
ਅੱਜ ਜੰਡਿਆਲਾ ਗੁਰੂ ਦੇ ਇੱਕ ਸਥਾਨਿਕ ਰਿਜ਼ੋਰਟ ਵਿੱਖੇ ਟ੍ਰੈਫਿਕ ਪੁਲਿਸ ਦਿਹਾਤੀ ਐੱਸ ਐਸ ਪੀ ਦਿਹਾਤੀ ਪਰਮਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਡੀ ਐਸ ਪੀ ਡੀ ਲਖਵਿੰਦਰ ਸਿੰਘ ਸ਼ਾਮਿਲ ਹੋਏ ।ਇਸ ਮੌਕੇ ਵੱਖ ਵੱਖ ਅਧਿਕਾਰੀਆਂ ਵੱਲੋ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਵਾਇਆ ਗਿਆ ।ਇਸ ਤੋਂ ਇਲਾਵਾ ਇਸ ਵਿੱਚ ਉਹ ਵੀ ਲੋਕ ਸ਼ਾਮਿਲ ਹੋਏ ਜਿਨ੍ਹਾਂ ਦੇ ਪਰਿਵਾਰ ਦਾ ਜੀਅ ਸੜਕ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠਾ ।ਇਸ ਮੌਕੇ ਲੋਕਾਂ ਦੇ ਸੁਝਾਅ ਵੀ ਲਏ ਗਏ ।ਜਿੱਥੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਏ ਆਖਿਆ ਕਿ ਜਦੋਂ ਵੀ ਕੋਈ ਸੜਕ ਹਾਦਸਾ ਹੁੰਦਾ ਹੈ ਤਾਂ ਅੱਜਕਲ ਲੋਕੀ ਉਸਦੀ ਮਦਦ ਕਰਨ ਦੀ ਬਜਾਇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਹਨ ।ਜਿਸ ਨਾਲ ਹਾਦਸੇ ਪੀੜਤ ਵਿਅਕਤੀ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ ।ਸੋ ਇਸ ਲਈ ਅੱਜ ਦੇ ਸਮੇਂ ਵਿੱਚ ਸਾਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਹੋਣ ਦੀ ਲੋੜ ਨਾਲ ਨਾਲ ਪਾਲਣਾ ਦੀ ਵੀ ਜਰੂਰੀ ਹੈ।ਇਸ ਮੌਕੇ ਡੀ ਐਸ ਪੀ (ਅੰਡਰ ਟ੍ਰੇਨਿੰਗ )ਮਨਿੰਦਰ ਪਾਲ ਸਿੰਘ ,ਐਸ ਐਚ ਓ ਜੰਡਿਆਲਾ ਹਰਪਾਲ ਸਿੰਘ ,ਚੌਕੀਂ ਇੰਚਾਰਜ ਲਖਬੀਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਿਰ ਸ਼ਨ।