nabaz-e-punjab.com

ਟਰੈਫ਼ਿਕ ਪੁਲੀਸ ਬਿਨਾਂ ਵਜ੍ਹਾ ਨਹੀਂ ਕੱਟੇਗੀ ਕਿਸੇ ਵਾਹਨ ਚਾਲਕ ਦਾ ਚਲਾਨ: ਐਸਐਸਪੀ ਕੁਲਦੀਪ ਚਾਹਲ

ਮੁਹਾਲੀ ਵਿੱਚ ਹੁਣ ਪੁਲੀਸ ਨਾਕਿਆਂ ’ਤੇ ਪੁਲੀਸ ਨਾਲ ਖੜੇ ਹੋਣਗੇ ਟਰੈਫ਼ਿਕ ਮਾਰਸ਼ਲ, ਵਾਹਨ ਚਾਲਕਾਂ ਨੂੰ ਪੜ੍ਹਾਇਆ ਜਾਵੇਗਾ ਨਿਯਮਾਂ ਦਾ ਪਾਠ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਮੁਹਾਲੀ ਪੁਲੀਸ ਨੇ ਚੰਡੀਗੜ੍ਹ ਪੈਟਰਨ ਤੇ ਟਰੈਫ਼ਿਕ ਪ੍ਰਬੰਧਾਂ ਨੂੰ ਹਲੀਮੀ, ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਮਾਰਸ਼ਲ ਸਕੀਮ ਅਤੇ ਜ਼ਿਲ੍ਹੇ ਵਿੱਚ ਟ੍ਰੈਫਿਕ ਪੁਲੀਸ ਲਈ ਬੌਡੀ ਕੈਮ (ਸਰੀਰਕ ਕੈਮਰਾ) ਲਗਾਉਣ ਸਬੰਧੀ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਪੁਲੀਸ ਮੁਖੀ ਦੇ ਦਫਤਰ ਦੇ ਮੀਟਿੰਗ ਹਾਲ ਵਿਖੇ ਮੁਹਾਲੀ ਸ਼ਹਿਰ ਲਈ ਵਲੰਟੀਅਰ ਤੌਰ ਤੇ ਰੱਖੇ ਗਏ ਟ੍ਰੈਫਿਕ ਮਾਰਸ਼ਲਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਟਰੈਫ਼ਿਕ ਮਾਰਸ਼ਲ, ਟਰੈਫ਼ਿਕ ਮੁਲਾਜਮਾਂ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਤੇ ਨਜਰ ਰੱਖਣ ਲਈ ਬੇਹੱਦ ਸਹਾਈ ਹੋਣਗੇ ਅਤੇ ਇਹ ਪੁਲੀਸ ਵੱਲੋੱ ਲਗਾਏ ਜਾਣ ਵਾਲੇ ਡਰੰਕ ਐੱਡ ਡਰਾਇਵ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਲਗਾਏ ਜਾਣ ਵਾਲੇ ਨਾਕਿਆਂ ਤੇ ਟ੍ਰੈਫਿਕ ਮਾਰਸ਼ਲਾਂ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਮਾਰਸ਼ਲਾਂ ਤੋੱ ਰਾਤ ਦੇ ਨਾਕਿਆਂ ਲਈ ਵੀ ਸਹਿਯੋਗ ਲਿਆ ਜਾਵੇਗਾ ਤਾਂ ਜੋ ਕਿਸੇ ਨਾਲ ਜਿਆਦਤੀ ਨਾ ਹੋਵੇ ਅਤੇ ਕੇਵਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਹੀ ਚਲਾਨ ਕੱਟੇ ਜਾ ਸਕਣ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲੀਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਬਿਨ੍ਹਾਂ ਵਜ੍ਹਾ ਕਿਸੇ ਦਾ ਚਲਾਨ ਨਾ ਕੱਟਣ ਅਤੇ ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਦਾ ਹੈ ਤਾਂ ਹੀ ਚਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁਦ ਹੀ ਵਾਹਨ ਚਲਾਉਣ ਮੌਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਕਾਰਨ ਉਹ ਖੁਦ ਸੁਰੱਖਿਅਤ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋੱ ਟ੍ਰੈਫਿਕ ਮਾਰਸ਼ਲਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਮੁਹਿੰਮ ਵੀ ਵਿੰਢੀ ਜਾਵੇਗੀ।
ਜ਼ਿਲ੍ਹਾ ਪੁਲੀਸ ਮੁਖੀ ਨੇ ਇਸ ਮੌਕੇ ਟ੍ਰੈਫਿਕ ਪੁਲੀਸ ਲਈ ਪੁਲੀਸ ਮੁਲਾਜਮ ਦੇ ਬੌਡੀ ਕੈਮ(ਸਰੀਰਕ ਕੈਮਰਾ) ਲਗਾ ਕੇ ਇਸ ਨੂੰ ਜਿਲ੍ਹੇ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂਆਤ ਵੀ ਕੀਤੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਪਹਿਲੇ ਪੜ੍ਹਾਅ ਵਿੱਚ ਦੋ ਬੌਡੀ ਕੈਮ ਮੁਹਾਲੀ ਅਤੇ ਜੀਰਕਪੁਰ ਲਈ ਲਗਾਏ ਗਏ ਹਨ ਅਤੇ ਇਸ ਤੋੱ ਉਪਰੰਤ ਇਸ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੌਡੀ ਕੈਮਰੇ ਮੁਲਾਜਮ ਦੀਆਂ ਹਰ ਕਿਸਮ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੇਗਾ ਅਤੇ ਇਨ੍ਹਾਂ ਬੌਡੀ ਕੈਮਰਿਆਂ ਰਾਂਹੀ ਚਲਾਨ ਕੱਟਣ ਦੀ ਪ੍ਰਕ੍ਰਿਆ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਰਿਸ਼ਵਤਖੋਰੀ ਨੂੰ ਵੀ ਠੱਲ ਪਵੇਗੀ। ਉਨ੍ਹਾਂ ਹੋਰ ਦੱਸਿਆ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਚੈਕਿੰਗ ਲਈ ਹੋਰ ਐਲਕੋ-ਮੀਟਰ ਮੁਹੱਈਆ ਕਰਵਾਏ ਜਾਣਗੇ। ਮੁਹਾਲੀ ਪੁਲੀਸ ਵੱਲੋੱ ਬੀਤੀ ਰਾਤ ਫੜੇ ਚਾਰ ਕਥਿਤ ਅੱਤਵਾਦੀਆਂ ਜ਼ਿਨ੍ਹਾਂ ਵਿੱਚ ਇੱਕ ਅੌਰਤ ਵੀ ਸ਼ਾਮਿਲ ਹੈ, ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੁਲੀਸ ਨੇ ਇਨ੍ਹਾਂ ਮੁਲਜਮਾਂ ਕੋਲੋ ਅਸਲਾ ਵੀ ਬਰਾਮਦ ਕੀਤਾ ਹੈ ਅਤੇ ਇਨ੍ਹਾਂ ਤੋ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਪੀ. ਟ੍ਰੈਫਿਕ ਤਰੁਨ ਰਤਨ, ਡੀ.ਐਸ.ਪੀ. ਟ੍ਰੈਫਿਕ ਹਰਸਿਮਰਤ ਸਿੰਘ, ਸਮਾਜ ਸੇਵੀ ਇੰਜਨੀਅਰ ਪੀ.ਐਸ.ਵਿਰਦੀ ਅਤੇ ਵਲੰਟੀਅਰ ਤੌਰ ਤੇ ਰੱਖੇ ਗਏ ਟ੍ਰੈਫਿਕ ਮਾਰਸ਼ਲ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …