Nabaz-e-punjab.com

ਖਰੜ ਵਿੱਚ ਟਰੈਫ਼ਿਕ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ: ਹਰਸ਼ਪਾਲ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਜੂਨ:
ਪਿੰਡ ਦੇਸੂਮਾਜਰਾ ਤੋਂ ਖਾਨਪੁਰ ਪੁੱਲ ਤੱਕ ਬਣ ਰਹੇ ਫਲਾਈ ਓਵਰ ਦੀ ਉਸਾਰੀ ਕਾਰਨ ਜੋ ਟਰੈਫ਼ਿਕ ਦੀ ਸਮੱਸਿਆ ਪੇਸ਼ ਆ ਰਹੀ ਹੈ। ਉਸ ਨੂੰ ਬਹੁਤ ਜਲਦੀ ਦੂਰ ਕਰਵਾਇਆ ਜਾਵੇਗਾ। ਇਹ ਗੱਲ ਟਰੈਫ਼ਿਕ ਪੁਲੀਸ ਖਰੜ ਦੇ ਇੰਚਾਰਜ਼ ਹਰਸ਼ਪਾਲ ਨੇ ਆਖੀ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਟਰੈਫਿਕ ਮਾਰਸ਼ਲਾਂ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਵਿਚ ਜੋ ਥਾਂ ਥਾਂ ਤੇ ਖੱਡੇ ਪੈਣ ਨਾਲ ਵੀ ਸਮੱਸਿਆ ਆ ਰਹੀ ਹੈ ਉਸ ਸਬੰਧੀ ਵੀ ਫਲਾਈ ਓਵਰ ਦਾ ਨਿਰਮਾਣ ਕਰ ਰਹੀ ਐਲ ਐਂਡ ਟੀ ਕੰਪਨੀ ਦੇ ਮੈਨੇਜ਼ਰ ਨੂੰ ਵੀ ਕਿਹਾ ਗਿਆ ਕਿ ਉਹ ਇਨ੍ਹਾਂ ਖੱਡਿਆਂ ਨੂੰ ਤੁਰੰਤ ਭਰਨ ਤਾਂ ਕਿ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ ਅਤੇ ਕੰਪਨੀ ਨੂੰ ਇਹ ਵੀ ਕਿਹਾ ਗਿਆ ਕਿ ਉਹ ਰੋਜ਼ਾਨਾ ਪਾਣੀ ਦਾ ਛਿੜਕਾਅ ਕਰੇ। ਇਸ ਮੌਕੇ ਏਐਸਆਈ ਕੁਲਵਿੰਦਰ ਸਿੰਘ, ਏਐਸਆਈ ਜਗਦੀਸ਼ ਸਿੰਘ, ਹੌਲਦਾਰ ਅਮਰੀਕ ਸਿੰਘ, ਸੰਜੀਵ ਕੁਮਾਰ, ਟਰੈਫਿਕ ਮਾਰਸ਼ਲ ਭਗਤ ਸਿੰਘ, ਅਜੈਬ ਸਿੰਘ ਅਭੈਪੁਰੀਆਂ, ਅੰਮ੍ਰ੍ਰਿਤਪਾਲ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…