
ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਮੱਲੀਆਂ ਵੱਲੋ ਟਰੈਫਿਕ ਸਬੰਧੀ ਸੈਮੀਨਾਰ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 1 ਮਾਰਚ (ਕੁਲਜੀਤ ਸਿੰਘ):
ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਜੇ ਇਲੇਨ ਚੇਲਿਆਂਨ ਦੀ ਵਿਸ਼ੇਸ਼ ਹਿਦਾਇਤਾਂ ਅਨੁਸਾਰ ਟਰੈਫਿਕ ਐਜੁਕੇਸ਼ਨ ਸੇਲ ਦੇ ਇੰਚਾਰਜ ਪ੍ਰਭਦਯਾਲ ਸਿੰਘ ਅਤੇ ਹੈਡ ਕਾਂਸਟੇਬਲ ਇੰਦਰਮੋਹਨ ਸਿੰਘ ਵੱਲੋ ਦਿਹਾਤੀ ਸਵੈਰੁਜ਼ਗਾਰ ਸਿਖਲਾਈ ਸੰਸਥਾ ਮੱਲੀਆਂ ਨੇ ਅਲੱਗ ਅਲੱਗ ਕੋਰਸਾਂ ਦੀ ਟਰੇਨਿਗ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਅਤੇ ਸਟਾਫ ਨੂੰ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।ਇਸ ਮੌਕੇ ਤੇ ਪ੍ਰਭਦਯਾਲ ਸਿੰਘ ਨੇ ਦੱਸਿਆ ਕਿ ਸੜਕ ਤੇ ਕੋਈ ਵੀ ਵਾਹਨ ਚਲਾਉਣ ਵਾਲੇ ਵਿਅਕਤੀ ਨੂੰ ਜੇਕਰ ਟਰੈਫਿਕ ਨਿਯਮਾਂ ਦੀ ਜੇਕਰ ਜਾਣਕਾਰੀ ਨਹੀਂ ਤਾ ਉਹ ਕਿਸੇ ਵੀ ਸਮੇਂ ਐਕਸੀਡੈਂਟ ਦਾ ਸ਼ਿਕਾਰ ਹੋ ਸਕਦਾ ਹੈ।ਉਨ੍ਹਾਂ ਆਖਿਆ ਕਿ ਜ਼ਿਆਦਾਤਰ ਸੜਕ ਹਾਦਸੇ ਇਸੇ ਕਾਰਨ ਕਰਕੇ ਹੁੰਦੇ ਹਨ।ਜੇਕਰ ਅਸੀਂ ਇਨ੍ਹਾਂ ਗੱਲਾਂ ਦਾ ਧਿਆਨ ਰਖੀਏ ਤਾ ਹਾਦਸਿਆਂ ਵਿੱਚ ਕਾਫ਼ੀ ਕਮੀ ਆ ਸਕਦੀ ਹੈ।ਇਸ ਮੌਕੇ ਸਿਮਰਨ ,ਗਗਨਦੀਪ ਸਿੰਘ ,ਸਾਰਿਕਾ ,ਮਨਜੀਤ ਕੌਰ ,ਦਲਜੀਤ ਕੌਰ ਆਦਿ ਹਾਜ਼ਿਰ ਸਨ।