ਮੁਹਾਲੀ ਪਿੰਡ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕੀਤੇ, ਰਾਹਗੀਰ ਤੰਗ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਮੁਹਾਲੀ ਪਿੰਡ ਦੀ ਮੁੱਖ ਸੜਕ ਉਪਰ ਹੀ ਦੋਵੇਂ ਪਾਸੇ ਰੇਹੜੀਆਂ ਫੜੀਆਂ, ਆਟੋ ਉਪਰ ਕਪੜੇ ਅਤੇ ਹੋਰ ਸਮਾਨ ਵੇਚਣ ਵਾਲਿਆਂ ਨੇ ਨਾਜਾਇਜ਼ ਕਬਜੇ ਕਰ ਰੱਖੇ ਹਨ ਜਿਸ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਰਾਹਗੀਰ ਵੀ ਪ੍ਰੇਸ਼ਾਨ ਹੁੰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਸ੍ਰੀ ਅਤੁਲ ਸ਼ਰਮਾ ਨੇ ਦੱਸਿਆ ਕਿ ਇਹ ਰੇਹੜੀਆਂ ਫੜੀਆਂ ਤੇ ਆਟੋ ਵਾਲੇ ਸਵੇਰੇ ਦਿਨ ਚੜਨ ਵੇਲੇ ਹੀ ਆ ਕੇ ਇਸ ਸੜਕ ਦੇ ਦੋਵੇੱ ਕਿਨਾਰਿਆਂ ਉੱਪਰ ਖੜ ਜਾਂਦੇ ਹਨ ਅਤੇ ਆਪਣਾ ਬਹੁਤ ਸਾਰਾ ਸਮਾਨ ਫੈਲਾ ਕੇ ਕਾਫੀ ਥਾਂ ਘੇਰ ਲੈਂਦੇ ਹਨ। ਇਹਨਾਂ ਵਲੋੱ ਕੀਤੇ ਜਾਂਦੇ ਇਹਨਾਂ ਕਬਜਿਆਂ ਕਾਰਨ ਵਾਹਨਾਂ ਦੇ ਲੰਘਣ ਲਈ ਥਾਂ ਦੀ ਘਾਟ ਹੋ ਜਾਂਦੀ ਹੈ, ਜਿਸ ਕਰਕੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਫੜੀਆਂ ਅਤੇ ਆਟੋ ਉਪਰ ਸਮਾਨ ਵੇਚਣ ਵਾਲਿਆਂ ਕੋਲ ਅਕਸਰ ਹੀ ਲੋਕ ਆਪਣੇ ਵਾਹਨ ਖੜੇ ਕਰਕੇ ਸਮਾਨ ਖਰੀਦਦੇ ਰਹਿੰਦੇ ਹਨ ਜਿਸ ਕਾਰਨ ਕਈ ਵਾਰ ਤਾਂ ਆਵਾਜਾਈ ਵੀ ਠੱਪ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਲੋਕ ਸਸਤੇ ਦੇ ਲਾਲਚ ਵਿੱਚ ਇਹਨਾਂ ਰੇਹੜੀਆਂ ਫੜੀਆਂ ਅਤੇ ਆਟੋਆਂ ਉਪਰ ਸਮਾਨ ਵੇਚਣ ਵਾਲਿਆਂ ਕੋਲ ਫਸ ਜਾਂਦੇ ਹਨ।
ਉਹਨਾ ਕਿਹਾ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਹਨਾਂ ਰੇਹੜੀਆਂ ਫੜੀਆਂ ਅਤੇ ਆਟੋਆਂ ਉਪਰ ਕਪੜੇ ਅਤੇ ਹੋਰ ਸਮਾਨ ਵੇਚਣ ਵਾਲਿਆਂ ਲਈ ਕੋਈ ਢੁੱਕਵੀਂ ਥਾਂ ਅਲਾਟ ਕਰੇ ਤਾਂ ਕਿ ਇਹ ਸੜਕ ਕਿਨਾਰੇ ਥਾਂ ਘੇਰਨ ਦੀ ਥਾਂ ਆਪਣੀ ਨਿਸ਼ਚਿਤ ਕੀਤੀ ਥਾਂ ਉਪਰ ਹੀ ਜਾ ਕੇ ਖੜੇ ਹੋਣ ਤਾਂ ਕਿ ਇਸ ਸੜਕ ਉਪਰ ਆਵਾਜਾਈ ਵਿੱਚ ਵਿਘਨ ਨਾ ਪਵੇ ਅਤੇ ਹਾਦਸਿਆਂ ਤੋਂ ਬਚਾਓ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…