ਈਵੀਐਮ ਮਸ਼ੀਨਾਂ ਬਾਰੇ ਪ੍ਰਜਾਈਡਿੰਗ ਅਫ਼ਸਰ ਤੇ ਏਪੀਆਰਓ ਖੂਨੀਮਾਜਰਾ ਕਾਲਜ਼ ਵਿੱਚ ਟਰੇਨਿੰਗ ਲੈਣ: ਬਰਾੜ

ਚੋਣ ਅਮਲੇ ਦੀ ਹੋਈ ਰਿਹਸਲ

ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਜਨਵਰੀ:
ਖਰੜ ਵਿਧਾਨ ਸਭਾ ਹਲਕਾ ਵਿਖੇ ਤਾਇਨਾਤ ਕੀਤੇ ਚੋਣ ਅਮਲੇ ਦੀ ਰਿਹਸਲ ਗਰੈਸਟਨ ਰਿਜੋਰਟ ਖਾਨਪੁਰ ਵਿਖੇ ਹੋਈ। ਵਿਧਾਨ ਸਭਾ ਹਲਕਾ ਖਰੜ ਦੇ ਰਿਟਰਨਿੰਗ ਅਫਸਰ ਅਮਨਿੰਦਰ ਕੌਰ ਬਰਾੜ ਚੋਣ ਰਿਹਰਸਲ ਵਿੱਚ ਹਾਜ਼ਰ ਚੋਣ ਅਮਲੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਕਿਸੇ ਦੀ ਡਿਊਟੀ ਨਹੀਂ ਕੱਟੀ ਜਾਵੇਗੀ ਬਲਕਿ ਸਾਰਾ ਸਟਾਫ ਆਪਣੀ ਡਿਊਟੀ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬਿਨਾਂ ਕਿਸੇ ਡਰ ਭੈਅ ਤੋਂ ਕਰੇ। ਇਸ ਤੋਂ ਪਹਿਲਾਂ ਚੋਣ ਰਿਹਰਸਲ ਵਿੱਚ ਹਾਜ਼ਰ ਪ੍ਰਜ਼ਾਈਡਿੰਗ ਅਫ਼ਸਰ, ਪੋਲਿੰਗ ਅਫਸਰ, ਸਹਾਇਕ ਪ੍ਰਜ਼ਾਈਡਿੰਗ ਅਫਸਰ ਸਮੇਤ ਹੋਰ ਚੋਣ ਅਮਲੇ ਨੂੰ ਸੰਬੋਧਨ ਕਰਦਿਆ ਸ੍ਰੀਮਤੀ ਬਰਾੜ ਨੇ ਚੋਣ ਅਮਲੇ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਮਾਸਟਰ ਟਰੇਨਰ ਡਾ. ਹਰਸੰਗੀਤ ਸਿੰਘ, ਪਿੰ੍ਰਸੀਪਲ ਭੁਪਿੰਦਰ ਸਿੰਘ ਨੇ ਚੋਣ ਅਮਲੇ ਨੂੰ ਮਸੀਨਾਂ ਸਬੰਧੀ ਪ੍ਰੋਜੈਕਟਰ ਰਾਹੀਂ ਜਾਣਕਾਰੀ ਦਿੱਤੀ ਗਈ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਖਰੜ ਵਿਚ ਤਾਇਨਾਤ ਕੀਤੇ ਗਏ ਪ੍ਰਜ਼ਾਈਡਿੰਗ ਅਫਸਰ, ਏ.ਪੀ.ਆਰ.ਓ.ਨੂੰ 28 ਤੇ 30 ਜਨਵਰੀ ਨੂੰ ਸਰਕਾਰੀ ਬਹੁ ਤਕਨੀਕੀ ਸੰਸਥਾ ਖੂਨੀਮਾਜਰਾ ਵਿਖੇ ਨਿਮਨਲਿਖਤ ਅਨੁਸਾਰ ਪੋਲਿੰਗ ਪਾਰਟੀਆਂ ਨੂੰ ਮਿਤੀਆਂ ਅਨੁਸਾਰ ਈ.ਵੀ.ਐਮ.ਮਸ਼ੀਨਾਂ ਬਾਰੇ ਟਰੇਨਿੰਗ ਦਿੱਤੀ ਜਾਵੇਗੀ।
ਰਿਟਰਨਿੰਗ ਅਫਸਰ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਭਲਕੇ 28 ਜਨਵਰੀ ਨੂੰ ਪੋਲਿੰਗ ਪਾਰਟੀ ਨੰਬਰ:1 ਤੋਂ 19, ਪੋਲਿੰਗ ਪਾਰਟੀ ਨੰਬਰ: 20 ਤੋਂ 28 ਤੱਕ, ਪੋਲਿੰਗ ਪਾਰਟੀ ਨੰਬਰ:39 ਤੋਂ 57 ਤੱਕ, ਪੋਲਿੰਗ ਪਾਰਟੀ ਨੰਬਰ:58 ਤੋਂ 76 ਤੱਕ ਸਵੇਰੇ 10 ਵਜੇ ਤੱਕ, ਪੋਲਿੰਗ ਪਾਰਟੀ ਨੰਬਰ: 77 ਤੋਂ 95 ਤੱਕ, ਪੋਲਿੰਗ ਪਾਰਟੀ ਨੰਬਰ:96 ਤੋਂ 114 ਤੱਕ, ਪੋਲਿੰਗ ਪਾਰਟੀ ਨੰਬਰ:115 ਤੋਂ133 ਤੱਕ, ਪੋਲਿੰਗ ਪਾਰਟੀ ਨੰਬਰ: 134 ਤੋਂ 152 ਤੱਕ ਦੁਪਹਿਰ 1 ਵਜੇ ਤੱਕ ਪੁੱਜ ਕੇ ਆਪਣੇ ਆਪਣੇ ਸੈਕਟਰ ਅਫਸਰ/ਈ.ਵੀ.ਐਮ.ਦੇ ਮਾਸਟਰ ਟਰੇਨਰਾਂ ਕੋਲੋ ਟੇ੍ਰਨਿੰਗ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 30 ਜਨਵਰੀ ਨੂੰ ਪੋਲਿੰਗ ਪਾਰਟੀ ਨੰਬਰ: 153 ਤੋ 171 ਤੱਕ, ਪੋਲਿੰਗ ਪਾਰਟੀ ਨੰਬਰ:172 ਤੋ 190 ਤੱਕ, ਪੋਲਿੰਗ ਪਾਰਟੀ ਨੰਬਰ: 191 ਤੋਂ 209 ਤੱਕ, ਪੋਲਿੰਗ ਪਾਰਟੀ ਨੰਬਰ: 210 ਤੋਂ 228 ਤੱਕ ਸਵੇਰੇ 10 ਵਜੇ, ਪੋਲਿੰਗ ਪਾਰਟੀ ਨੰਬਰ: 229 ਤੋਂ 247 ਤੱਕ, ਪੋਲਿੰਗ ਪਾਰਟੀ ਨੰਬਰ: 248 ਤੋਂ 266 ਤੱਕ, ਪੋਲਿੰਗ ਪਾਰਟੀ ਨੰਬਰ: 267 ਤੋਂ 285 ਤੱਕ, ਪੋਲਿੰਗ ਪਾਰਟੀ ਨੰਬਰ:286 ਤੋਂ 300 ਤੱਕ ਦੁਪਹਿਰੇ 1 ਵਜੇ ਪੁੱਜ ਕੇ ਪ੍ਰਜਾਈਡਿੰਗ ਅਫਸਰ, ਏ.ਪੀ.ਆਰ.ਓ.ਈ.ਵੀ.ਐਮ.ਮਸੀਨਾਂ ਬਾਰੇ ਸਰਕਾਰੀ ਬਹੁ ਤਕਨੀਕੀ ਸੰਸਥਾ ਖੂਨੀਮਾਜਰਾ ਵਿਖੇ ਟਰੇਨਿੰਗ ਪ੍ਰਾਪਤ ਕਰਨ।
ਇਸ ਮੌਕੇ ਅਸਿਸਟੈਟ ਰਿਟਰਨਿੰਗ ਅਫਸਰ ਗੁਰਮੰਦਰ ਸਿੰਘ, ਹਰਿੰਦਰਜੀਤ ਸਿੰਘ, ਵਰਿੰਦਰ ਸਿੰਘ ਧੂਤ ਦੋਵੇ ਨਾਇਬ ਤਹਿਸੀਲਦਾਰ, ਜਤਿੰਦਰ ਸਿੰਘ ਢਿਲੋ, ਦਿਲਾਵਰ ਕੌਰ ਦੋਵੇਂ ਬੀ.ਡੀ.ਪੀ.ਓ., ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ, ਗਰੀਸ ਵਰਮਾ, ਕੁਲਭੂਸ਼ਨ ਗੋਇਲ, ਹਰਜੀਤ ਸਿੰਘ, ਮਲਕੀਤ ਸਿੰਘ, ਮਲਕੀਅਤ ਸਿੰਘ ਦੋੇਵੇ ਸਕੱਤਰ ਮਾਰਕੀਟ ਕਮੇਟੀ, ਨਵਦੀਪ ਸਿੰਘ, ਯਸਵੰਤ ਸਿੰਘ ਡਿਪਟੀ ਡਾਇਰੈਕਟਰ, ਤਰਲੋਚਨ ਸਿੰਘ ਆਦਿ ਸਮੇਤ ਸਮੇਤ ਸਾਰੇ ਸੈਕਟਰ ਅਫਸਰ, ਸੁਪਰਵਾਈਜ਼ਰ, ਪ੍ਰਜਾਈਡਿੰਗ ਅਫਸਰ, ਪੋਲਿੰਗ ਅਫਸਰ, ਸਹਾਇਕ ਪੋਲਿੰਗ ਅਫਸਰ ਸਮੇਤ ਹੋਰ ਚੋਣ ਅਮਲਾ ਹਾਜ਼ਰ ਸੀ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੇ ਹੱਕ ਵਿੱਚ ਵਕੀਲਾਂ ਨੇ ਰੋਸ ਪ੍ਰਗਟਾਇਆ, ਗ੍ਰਿਫ਼ਤਾਰ ਕੀਤੇ ਵਕੀਲ ਤੇ ਕਿਸਾਨਾਂ ਦੀ ਰਿਹਾਈ ਮੰਗੀ

ਕਿਸਾਨਾਂ ਦੇ ਹੱਕ ਵਿੱਚ ਵਕੀਲਾਂ ਨੇ ਰੋਸ ਪ੍ਰਗਟਾਇਆ, ਗ੍ਰਿਫ਼ਤਾਰ ਕੀਤੇ ਵਕੀਲ ਤੇ ਕਿਸਾਨਾਂ ਦੀ ਰਿਹਾਈ ਮੰਗੀ ਨਬ…