Share on Facebook Share on Twitter Share on Google+ Share on Pinterest Share on Linkedin ਰਿਆਤ ਬਾਹਰਾ ਯੂਨੀਵਰਸਿਟੀ ਦੇ ਅਧਿਆਪਕਾਂ ਲਈ ਸਿਖਲਾਈ ਵਰਕਸ਼ਾਪ ਦਾ ਆਯੋਜਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਜੁਲਾਈ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਖੇ ਅਧਿਆਪਕਾਂ ਲਈ ਇਕ ਸਿਖਲਾਈ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅਧਿਆਪਕਾਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਉਹ ਕਿੰਨੇ ਰਚਨਾਤਮਕ ਅਤੇ ਸੰਵੇਦਨਸ਼ੀਲ ਹੋ ਸਕਦੇ ਹਨ।ਇਸ ਕਾਰਜਸ਼ਾਲਾ ਰਾਹੀਂ ਅਧਿਆਪਕਾਂ ਨੂੰ ਇਹ ਜਾਣਨ ਵਿੱਚ ਸਹਾਇਤਾ ਮਿਲੀ ਕਿ ਕਾਰਜਸ਼ਾਲਾ ਵਿੱਚ ਦਿੱਤੇ ਗਏ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਲਾਸ ਵਿੱਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। “ਕਲਾਸਰੂਮ ਵਿੱਚ ਸਿੱਖਣ ਲਈ ਯੋਗਤਾ ਦੇ ਹਾਲਾਤ ਪੈਦਾ ਕਰਨੇ’’ ’ਤੇ ਅਧਾਰਿਤ ਇਸ ਵਰਕਸ਼ਾਪ ਦੀ ਅਗਵਾਈ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਅਤੇ ਅਨੁਭਵ ਦੇ ਸੰਸਥਾਪਕ ਨਿਰਦੇਸ਼ਕ ਅਤੇ ‘ਥਿੰਕਿਗ ਟੀਚਰ’ ਦੇ ਐਸੋਸੀਏਟ ਡਾਇਰੈਕਟਰ ਵਿਨੀਤਾ ਸੂਦ ਨੇ ਕੀਤੀ। ਐਸੋਸੀਏਟ ਡਾਇਰੈਕਟਰ ਵਿਨੀਤਾ ਸੂਦ ਦਾ ਮੁਹਾਰਤ ਵਾਲਾ ਖੇਤਰ ਵਿਦਿਅਕ ਮਨੋਵਿਗਿਆਨ ਹੈ। ਉਨ੍ਹਾਂ 2005 ਵਿੱਚ, “ਭਵਯ: ਲਰਨਿੰਗ ਕੋ-ਆਪਰੇਟਿਵ’’ ਇੱਕ ਵਿਕਲਪ ਸਕੂਲ ਦੀ ਸਥਾਪਨਾ ਕੀਤੀ । ਵਰਕਸ਼ਾਪ ਦੌਰਾਨ ਉਨ੍ਹਾਂ ਅਧਿਆਪਕਾਂ ਦੇ ਅੰਦਰ ਅਧਿਆਪਨ ਨਾਲ ਜੁੜਨ ਲਈ ਸਮਰੱਥ ਬਣਾਇਆ। ਅਧਿਆਪਕਾਂ ਨੂੰ ਰਚਨਾਤਮਕ ਬਣਨ ਲਈ ਆਪਣੇ ਸਰੋਤਾਂ ਵਿੱਚ ਟੈਪ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ । ਸ਼ੈਸ਼ਨ ਦੇ ਸ਼ੁਰੂਆਤ ਵਿੱਚ ਹਰ ਇਕ ਨੂੰ ਆਪਣੇ ਆਪ ਨੂੰ ਅਧਿਆਪਕ ਦੇ ਰੂਪ ਵਿਚ ਪਰਭਾਸ਼ਿਤ ਕਰਨ ਲਈ ਕਿਹਾ ਗਿਆ ਅਤੇ ਹਰ ਇਕ ਨੇ ਆਪਣੇ ਵਿਦਿਆਰਥੀ ਬਾਰੇ ਸੋਚਿਆ। ਇਸ ਵਰਕਸ਼ਾਪ ਦਾ ਅਗਲਾ ਸ਼ੈਸ਼ਨ ਸਿੱਖਣ ਲਈ ਅਨੁਕੂਲ ਵਾਤਾਵਰਣ ਪੈਦਾ ਕਰਨ ਨਾਲ ਸਬੰਧਤ ਸੀ, ਜਿਸ ਵਿੱਚ ਅਧਿਆਪਕਾਂ ਦੀ ਭੂਮਿਕਾ ਨੂੰ ਬਦਲ ਕੇ ਵਿਦਿਆਰਥੀਆਂ ਲਈ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ