Share on Facebook Share on Twitter Share on Google+ Share on Pinterest Share on Linkedin ਐਸਐਸਪੀ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਥਾਣਾ ਮੁਖੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਸ਼ਹਿਰ ਦੇ ਤਿੰਨ ਥਾਣਾ ਮੁਖੀਆਂ ਨੂੰ ਪੁਲੀਸ ਲਾਈਨ ਭੇਜਿਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ: ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਜ਼ਿਲ੍ਹਾ ਪੁਲੀਸ ਦੇ ਕੰਮ ਵਿੱਚ ਹੋਰ ਵਧੇਰੇ ਸੁਧਾਰ ਲਿਆਉਣ ਲਈ ਪੁਲੀਸ ਢਾਂਚੇ ਵਿੱਚ ਵੱਡੀ ਫੇਰਬਦਲ ਕੀਤੀ ਗਈ ਹੈ। ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਐਸਐਚਓਜ਼ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਮੁਹਾਲੀ ਸ਼ਹਿਰ ਦੇ ਤਿੰਨ ਥਾਣਿਆਂ, ਥਾਣਾ ਫੇਜ਼-1 ਦੇ ਐਸਐਚਓ ਮਨਫੂਲ ਸਿੰਘ, ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਜਨੀਸ਼ ਚੌਧਰੀ ਅਤੇ ਥਾਣਾ ਮਟੌਰ ਦੇ ਐਸਐਚਓ ਇੰਸਪੈਕਟਰ ਰਾਜੀਵ ਕੁਮਾਰ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ। ਜਦੋਂਕਿ ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੂੰ ਇੱਥੋਂ ਬਦਲ ਕੇ ਖਰੜ ਸਿਟੀ ਥਾਣੇ ਦਾ ਐਸਐਚਓ ਲਗਾਇਆ ਗਿਆ ਹੈ। ਬਦਲੇ ਗਏ ਇਨ੍ਹਾਂ ਪੁਲੀਸ ਅਧਿਕਾਰੀਆਂ ’ਚੋਂ ਐਸਐਚਓ ਮਨਫੂਲ ਸਿੰਘ ਅਤੇ ਦਲਜੀਤ ਸਿੰਘ ਗਿੱਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਖਾਸਮਖਾਸ ਮੰਨੇ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਏਅਰਪੋਰਟ ਥਾਣਾ ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਨੂੰ ਫੇਜ਼-1 ਥਾਣੇ ਦਾ ਨਵਾਂ ਐਸਐਚਓ ਲਾਇਆ ਗਿਆ ਜਦੋਂਕਿ ਉਨ੍ਹਾਂ ਦੀ ਥਾਂ ’ਤੇ ਹਿੰਮਤ ਸਿੰਘ ਨੂੰ ਏਅਰਪੋਰਟ ਥਾਣੇ ਦਾ ਮੁਖੀ ਲਾਇਆ ਗਿਆ ਹੈ। ਥਾਣਾ ਸਦਰ ਖਰੜ ਦੇ ਐਸਐਚਓ ਇੰਸਪੈਕਟਰ ਰਾਜੇਸ਼ ਕੁਮਾਰ ਨੂੰ ਸੈਂਟਰਲ ਥਾਣਾ ਫੇਜ਼-8 ਅਤੇ ਪੁਲੀਸ ਲਾਈਨ ਵਿੱਚ ਡਿਊਟੀ ਕਰ ਰਹੇ ਇੰਸਪੈਕਟਰ ਅਸ਼ੋਕ ਕੁਮਾਰ ਨੂੰ ਮਟੌਰ ਥਾਣੇ ਦਾ ਐਸਐਚਓ ਤਾਇਨਾਤ ਕੀਤਾ ਗਿਆ ਹੈ। ਇੰਜ ਹੀ ਇੰਸਪੈਕਟਰ ਦੀਪਇੰਦਰ ਸਿੰਘ ਨੂੰ ਮੁੱਖ ਥਾਣਾ ਅਫ਼ਸਰ ਢਕੋਲੀ, ਇੰਸਪੈਕਟਰ ਅਮਰਦੀਪ ਸਿੰਘ ਨੂੰ ਇੰਚਾਰਜ ਈਓ ਵਿੰਗ ਮੁਹਾਲੀ, ਇੰਸਪੈਕਟਰ ਸੁਖਬੀਰ ਸਿੰਘ ਨੂੰ ਐਸਐਚਓ ਲਾਲੜੂ, ਇੰਸਪੈਕਟਰ ਬਲਜੀਤ ਸਿੰਘ ਨੂੰ ਪੁਲੀਸ ਲਾਈਨ, ਇੰਸਪੈਕਟਰ ਅਜੀਤਪਾਲ ਸਿੰਘ ਨੂੰ ਐਸਐਚਓ ਥਾਣਾ ਸਦਰ ਖਰੜ, ਇੰਸਪੈਕਟਰ ਸਰਬਜੀਤ ਸਿੰਘ ਨੂੰ ਐਸਐਚਓ ਥਾਣਾ ਬਲੌਂਗੀ, ਇੰਸਪੈਕਟਰ ਭਗਵੰਤ ਸਿੰਘ ਨੂੰ ਖਰੜ ਸਿਟੀ ਤੋਂ ਬਦਲ ਕੇ ਐਸਐਚਓ ਥਾਣਾ ਸੋਹਾਣਾ, ਇੰਸਪੈਕਟਰ ਮਲਕੀਤ ਸਿੰਘ ਨੂੰ ਮੁੱਖ ਅਫ਼ਸਰ ਥਾਣਾ ਕੁਰਾਲੀ ਅਤੇ ਇੰਸਪੈਕਟਰ ਗੁਰਮੇਲ ਸਿੰਘ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦਾ ਇੰਚਾਰਜ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਥਾਣੇਦਾਰ ਯੋਗੇਸ਼ ਕੁਮਾਰ ਨੂੰ ਐਸਐਚਓ ਮੁੱਲਾਂਪੁਰ ਗਰੀਬਦਾਸ, ਥਾਣੇਦਾਰ ਸ਼ਮਸ਼ੇਰ ਸਿੰਘ ਨੂੰ ਕਾਰਜਕਾਰੀ ਐਸਐਚਓ ਥਾਣਾ ਘੜੂੰਆਂ, ਥਾਣੇਦਾਰ ਨਰਪਿੰਦਰਪਾਲ ਸਿੰਘ ਨੂੰ ਵਧੀਕ ਮੁੱਖ ਅਫ਼ਸਰ ਥਾਣਾ ਸਿਟੀ ਕੁਰਾਲੀ, ਥਾਣੇਦਾਰ ਕੈਲਾਸ਼ ਬਹਾਦਰ ਨੂੰ ਮੁੱਖ ਅਫ਼ਸਰ ਥਾਣਾ ਨਵਾਂ ਗਰਾਓ ਅਤੇ ਥਾਣੇਦਾਰ ਅਮਨਦੀਪ ਸਿੰਘ ਨੂੰ ਮੁੱਖ ਅਫ਼ਸਰ ਥਾਣਾ ਮਾਜਰੀ ਨਿਯੁਕਤ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ