nabaz-e-punjab.com

ਜ਼ਿਲ੍ਹਾ ਮੁਹਾਲੀ ਦੇ ਕਈ ਥਾਣਿਆਂ ਅਤੇ ਪੁਲੀਸ ਚੌਂਕੀਆਂ ਦੇ ਐਸਐਚਓ\ਇੰਚਾਰਜਾਂ ਦੇ ਤਬਾਦਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਈ ਥਾਣੇ ਅਤੇ ਪੁਲੀਸ ਚੌਂਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਕਈ ਥਾਣਾ ਮੁਖੀਆਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਭਲਕੇ 18 ਫਰਵਰੀ ਸੋਮਵਾਰ ਨੂੰ ਆਪੋ ਆਪਣੇ ਅਹੁਦੇ ਸੰਭਾਲਣਗੇ। ਸਥਾਨਕ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੀਵ ਕੁਮਾਰ ਨੂੰ ਗੁਆਂਢੀ ਜ਼ਿਲ੍ਹਾ ਰੋਪੜ ਵਿੱਚ ਭੇਜਿਆ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਦੇ ਹੁਕਮਾਂ ’ਤੇ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੂੰ ਥਾਣਾ ਮਟੌਰ ਤੋਂ ਬਦਲ ਕੇ ਥਾਣਾ ਸੋਹਾਣਾ ਦਾ ਐਸਐਚਓ, ਇੰਸਪੈਕਟਰ ਰਘਵੀਰ ਸਿੰਘ ਨੂੰ ਪੁਲੀਸ ਲਾਈਨ ਤੋਂ ਬਦਲ ਕੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦਾ ਇੰਚਾਰਜ, ਇੰਸਪੈਕਟਰ ਦਲਵੀਰ ਸਿੰਘ ਨੂੰ ਥਾਣਾ ਲਾਲੜੂ ਤੋਂ ਬਦਲ ਕੇ ਥਾਣਾ ਢਕੌਲੀ ਦਾ ਐਸਐਚਓ ਲਗਾਇਆ ਗਿਆ ਹੈ। ਜ਼ਿਲ੍ਹਾ ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਜਗਦੇਵ ਸਿੰਘ ਨੂੰ ਇੱਥੋਂ ਬਦਲ ਕੇ ਥਾਣਾ ਮਟੌਰ ਦਾ ਐਸਐਚਓ ਲਾਇਆ ਹੈ। ਇੰਸਪੈਕਟਰ ਗੱਬਰ ਸਿੰਘ ਨੂੰ ਥਾਣਾ ਫੇਜ਼-8 ਦਾ ਐਸਐਚਓ, ਬਿਕਰਮਜੀਤ ਸਿੰਘ ਨੂੰ ਥਾਣਾ ਡੇਰਾਬੱਸੀ ਦਾ ਐਸਐਚਓ, ਅਮਨਦੀਪ ਸਿੰਘ ਨੂੰ ਥਾਣਾ ਘੜੂੰਆ ਤੋਂ ਬਦਲ ਕੇ ਪੁਲਿਸ ਲਾਇਨ, ਸੰਦੀਪ ਕੌਰ ਨੂੰ ਥਾਣਾ ਸਿਟੀ ਕੁਰਾਲੀ ਦਾ ਮੁਖੀ, ਅਮਨਪ੍ਰੀਤ ਕੌਰ ਬਰਾੜ ਨੂੰ ਥਾਣਾ ਮੁੱਲਾਂਪੁਰ ਤੋਂ ਬਦਲ ਕੇ ਥਾਣਾ ਘੜੂੰਆ ਦਾ ਮੁਖੀ, ਖੁਸ਼ਪ੍ਰੀਤ ਕੌਰ ਨੂੰ ਥਾਣਾ ਡੇਰਾਬਸੀ ਦਾ ਐਡੀਸ਼ਨਲ ਮੁਖੀ, ਰੇਨੂੰ ਸ਼ਾਹ ਨੂੰ ਵੂਮੈਨ ਸੈਲ ਦਾ ਮੁਖੀ, ਰਾਮ ਦਰਸ਼ਨ ਨੂੰ ਇੰਡਸਟਰੀ ਏਰੀਆ ਪੁਲੀਸ ਚੌਂਕੀ ਦਾ ਇੰਚਾਰਜ ਲਗਾਇਆ ਗਿਆ ਹੈ।
ਥਾਣੇਦਾਰ ਸਾਹਿਬ ਸਿੰਘ ਨੂੰ ਇੰਚਾਰਜ ਟਰੈਫ਼ਿਕ ਖਰੜ, ਸਤਪਾਲ ਸਿੰਘ ਨੂੰ ਇੰਚਾਰਜ ਚੌਂਕੀ ਸਨੇਟਾ, ਬਲਵਿੰਦਰ ਸਿੰਘ ਨੂੰ ਇੰਚਾਰਜ ਟਰੈਫਿਕ ਜੋਨ-1 ਅਤੇ ਇਕਬਾਲ ਮੁਹੰਮਦ ਨੂੰ ਖਰੜ ਟਰੈਫ਼ਿਕ ਇੰਚਾਰਜ ਤੋਂ ਪੁਲੀਸ ਲਾਇਨ ਭੇਜਿਆ ਗਿਆ ਹੈ। ਪੁਲੀਸ ਦੇ ਇੱਕ ਅਧਿਕਾਰੀ ਮੁਤਾਬਕ ਆਉਣ ਵਾਲੇ ਦਿਨਾਂ ’ਚ ਜਿਲੇ ’ਚ ਕੁਝ ਹੋਰ ਬਦਲੀਆਂ ਵੀ ਹੋਣ ਜਾ ਰਹੀਆਂ ਹਨ। ਇਸ ਸਬੰਧੀ ਇੰਡਸਟਰੀ ਏਰੀਆ ਚੌਂਕੀ ਦੇ ਇੰਚਾਰਜ ਰਾਮ ਦਰਸਨ ਨੇ ਦੱਸਿਆ ਕਿ ਇਲਾਕੇ ’ਚ ਭੈੜੇ ਅਨਸਰਾਂ ਨੂੰ ਨਕੇਲ ਪਾਉਣੀ ਤੇ ਅਪਰਾਧ ਮੁਕਤ ਮਾਹੌਲ ਪੈਦਾ ਕਰਨਾ ਅਤੇ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਾਬੂ ਹੇਠ ਰੱਖਣਾ ਉਨਾਂ ਦੀ ਪਹਿਲ ਹੋਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਅਪਰਾਧ ਜਾਂ ਅਪਰਾਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਨਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …