ਐਸਐਸਪੀ ਵੱਲੋਂ ਵੱਖ-ਵੱਖ ਥਾਣਿਆਂ ਦੇ ਐਸਐਚਓਜ਼ ਦਾ ਤਬਾਦਲਾ

8 ਥਾਣਿਆਂ ਦੇ ਮੁੱਖ ਅਫਸਰਾਂ ਅਤੇ 1 ਚੌਂਕੀ ਇੰਚਾਰਜ ਨੂੰ ਪੁਲੀਸ ਲਾਈਨ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਜ਼ਿਲ੍ਹਾ ਪੁਲੀਸ ਦੇ ਕੰਮ-ਕਾਜ ਨੂੰ ਹੋਰ ਵਧੇਰੇ ਚੁਸਤ-ਦਰੁਸਤ ਕਰਨ ਲਈ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਐਸਐਚਓਜ਼ ਸਮੇਤ ਕਈ ਥਾਣੇਦਾਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਤਾਜ਼ਾ ਆਦੇਸ਼ ਅਨੁਸਾਰ ਬਦਲੇ ਗਏ ਜ਼ਿਆਦਾਤਰ ਥਾਣਾ ਮੁਖੀਆਂ ਨੂੰ ਪੁਲੀਸ ਲਾਈਨ ਵਿੱਚ ਭੇਜਿਆ ਗਿਆ ਹੈ। ਇੰਸਪੈਕਟਰ ਸੁਮਿਤ ਮੋਰ ਨੂੰ ਇੱਥੋਂ ਦੇ ਫੇਜ਼-1 ਥਾਣੇ ਦਾ ਐਸਐਚਓ ਲਾਇਆ ਗਿਆ ਹੈ ਜਦੋਂਕਿ ਪਹਿਲੇ ਥਾਣਾ ਮੁਖੀ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ।
ਸੋਹਾਣਾ ਥਾਣਾ ਵਿੱਚ ਤਾਇਨਾਤ ਥਾਣੇਦਾਰ ਬਲਵਿੰਦਰ ਸਿੰਘ ਨੂੰ ਸਨੇਟਾ ਪੁਲੀਸ ਚੌਂਕੀ ਦਾ ਇੰਚਾਰਜ ਲਗਾਇਆ ਗਿਆ ਜਦੋਂਕਿ ਸਨੇਟਾ ਚੌਂਕੀ ਦੇ ਪਹਿਲੇ ਇੰਚਾਰਜ ਥਾਣੇਦਾਰ ਅਸ਼ਵਨੀ ਕੁਮਾਰ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ। ਨਵਾਂ ਗਰਾਓਂ ਥਾਣਾ ਦੇ ਐਸਐਚਓ ਇੰਸਪੈਕਟਰ ਅਜੀਤਪਾਲ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ ਜਦੋਂਕਿ ਉਨ੍ਹਾਂ ਦੀ ਥਾਂ ’ਤੇ ਥਾਣੇਦਾਰ ਕੁਲਵੰਤ ਸਿੰਘ ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਬਦਲ ਕੇ ਨਵਾਂ ਗਰਾਓਂ ਥਾਣੇ ਦਾ ਮੁੱਖ ਅਫ਼ਸਰ ਲਾਇਆ ਗਿਆ ਹੈ।
ਇੰਸਪੈਕਟਰ ਯੋਗੇਸ਼ ਕੁਮਾਰ ਨੂੰ ਐਸਐਚਓ ਥਾਣਾ ਸਦਰ ਖਰੜ ਲਾਇਆ ਹੈ ਜਦੋਂਕਿ ਥਾਣੇਦਾਰ ਅਜੈਬ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ, ਥਾਣੇਦਾਰ ਭਗਤਵੀਰ ਸਿੰਘ ਨੂੰ ਕੁਰਾਲੀ ਸਦਰ ਥਾਣਾ ਦਾ ਐਸਐਚਓ ਅਤੇ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਕੁਰਾਲੀ ਨੂੰ ਪੁਲੀਸ ਲਾਈਨ ਭੇਜਿਆ ਗਿਆ, ਇੰਸਪੈਕਟਰ ਵਿਨੋਦ ਕੁਮਾਰ ਮੁੱਖ ਅਫ਼ਸਰ ਸਿਟੀ ਕੁਰਾਲੀ ਨੂੰ ਪੁਲੀਸ ਲਾਈਨ ਭੇਜ ਕੇ ਉਨ੍ਹਾਂ ਦੀ ਮਹਿਲਾ ਥਾਣੇਦਾਰ ਸੁਖਦੀਪ ਕੌਰ ਨੂੰ ਥਾਣਾ ਸਿਟੀ ਕੁਰਾਲੀ ਦਾ ਐਸਐਚਓ ਲਾਇਆ ਹੈ। ਇੰਸਪੈਕਟਰ ਹਿੰਮਤ ਸਿੰਘ ਨੂੰ ਮੁੱਖ ਥਾਣਾ ਅਫ਼ਸਰ ਮਾਜਰੀ ਅਤੇ ਇੰਸਪੈਕਟਰ ਦੀਪਇੰਦਰ ਸਿੰਘ ਮੁੱਖ ਅਫ਼ਸਰ ਥਾਣਾ ਮਾਜਰੀ ਨੂੰ ਜ਼ੀਰਕੁਪਰ ਥਾਣੇ ਦਾ ਐਸਐਚਓ ਲਾਇਆ ਗਿਆ ਜਦੋਂਕਿ ਜ਼ੀਰਕਪੁਰ ਦੇ ਐਸਐਚਓ ਇੰਸਪੈਕਟਰ ਓਂਕਾਰ ਸਿੰਘ ਨੂੰ ਫਿਲਹਾਲ ਪੁਲੀਸ ਲਾਈਨ ਭੇਜਿਆ ਗਿਆ।
ਇੰਜ ਹੀ ਥਾਣੇਦਾਰ ਜਸਕੰਵਲ ਸਿੰਘ ਨੂੰ ਡੇਰਾਬੱਸੀ ਥਾਣੇ ਦਾ ਐਸਐਚਓ ਲਾਇਆ ਗਿਆ ਹੈ ਜਦੋਂਕਿ ਇੱਥੋਂ ਦੇ ਪਹਿਲੇ ਥਾਣਾ ਮੁਖੀ ਇੰਸਪੈਕਟਰ ਕੁਲਵੀਰ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ। ਇਸੇ ਤਰ੍ਹਾਂ ਥਾਣੇਦਾਰ ਹਰਦੀਪ ਸਿੰਘ ਨੂੰ ਢਕੌਲੀ ਥਾਣੇ ਦਾ ਮੁੱਖ ਅਫ਼ਸਰ ਲਾਇਆ ਗਿਆ ਜਦੋਂਕਿ ਢਕੌਲੀ ਥਾਣਾ ਦੇ ਪਹਿਲੇ ਐਸਐਚਓ ਇੰਸਪੈਕਟਰ ਜਤਿਨ ਕਪੂਰ ਨੂੰ ਪੁਲੀਸ ਲਾਈਨ ਅਤੇ ਥਾਣੇਦਾਰ ਬਲਵਿੰਦਰ ਸਿੰਘ ਨੂੰ ਡੇਰਾਬੱਸੀ ਥਾਣੇ ਵਿੱਚ ਤਾਇਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

Punjab to host Punjab Arena Polo Challenge Cup during Holla Mohalla celebrations in Sri Anandpur Sahib, Says S. Kultar Singh Sandhwan

Punjab to host Punjab Arena Polo Challenge Cup during Holla Mohalla celebrations in Sri An…