7 ਆਈਏਐਸ ਤੇ 27 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ

ਬਸੰਤ ਗਰਗ ਨੂੰ ਲਾਇਆ ਜਲੰਧਰ ਨਗਰ ਨਿਗਮ ਦਾ ਕਮਿਸ਼ਨਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਮਈ:
ਪੰਜਾਬ ਸਰਕਾਰ ਨੇ ਅੱਜ 7 ਆਈ ਏ ਐਸ ਅਤੇ 27 ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜ਼ਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈ ਏ ਐਸ ਅਧਿਕਾਰੀਆਂ ਵਿੱਚ ਵਿਕਾਸ ਗਰਗ ਨੂੰ ਵਿਸ਼ੇਸ਼ ਸਕੱਤਰ, ਖੇਤੀਬਾੜੀ ਅਤੇ ਡਾਇਰੈਕਟਰ ਜਨਰਲ ਖੇਤੀਬਾੜੀ, ਬਾਗਵਾਨੀ ਅਤੇ ਮਿੱਟੀ ਸੁਰੱਖਿਆ ਦੇ ਨਾਲ ਪੰਜਾਬ ਐਗਰੋ ਇੰਡੀਸਟਰੀਜ਼ ਕਾਰਪੋਰੇਸ਼ਨ ਲਿਮਿਟਡ ਦਾ ਵਾਧੂ ਚਾਰਜ ਸੌਪਿਆ ਗਿਆ ਹੈ, ਸ੍ਰੀ ਬਸੰਤ ਗਰਗ ਨੂੰ ਮਿਉਂਸਪਲ ਕਾਰਪੋਰੇਸ਼ਨ ਜਲੰਧਰ ਦੇ ਕਮਿਸ਼ਨਰ ਵਜੋਂ ਤਾਇਨਾਤੀ ਸਥਾਨਕ ਸਰਕਾਰਾਂ ਵਿਭਾਗ ਦੇ ਹਵਾਲੇ ਕੀਤੀਆਂ ਗਈਆਂ ਹਨ ਅਤੇ ਮੁੱਖ ਪ੍ਰਸ਼ਾਸਕ ਜਲੰਧਰ (ਵਿਕਾਸ ਅਥਾਰਟੀ ਜਲੰਧਰ) ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਸ੍ਰੀ ਸਿੰਬਿਨ ਸੀ. ਨੂੰ ਡਾਇਰੈਕਟਰ ਦੇ ਨਾਲ-ਨਾਲ ਐਕਸ ਆਫਿਸਉ ਸਪੈਸ਼ਲ ਸਕੱਤਰ ਪੇਡੂ ਵਿਕਾਸ ਅਤੇ ਪੰਚਾਇਤਾਂ ਅਤੇ ਐਕਸ ਆਫਿਸਉ ਸਪੈਸ਼ਲ ਸਕੱਤਰ ਲਗਾਇਆ ਗਿਆ ਹੈ ਅਤੇ ਸਕੱਤਰ ਪੰਜਾਬ ਰਾਜ ਕਮਿਸ਼ਨ (ਪ੍ਰਵਾਸੀ ਭਾਰਤੀਆਂ), ਜੁਆਂਇੰਟ ਵਿਕਾਸ ਕਮਿਸ਼ਨਰ ਇੰਟਾਗਰੀਟੇਡ ਪੇਡੂ ਵਿਕਾਸ ਅਤੇ ਕਮਿਸ਼ਨਰ ਮਗਨਰੇਗਾ ਦਾ ਵਾਧੂ ਕਾਰਜ ਭਾਰ ਸੌਪਿਆ ਗਿਆ ਹੈ। ਮੈਡਮ ਅੰਨਦਿੱਤਾ ਮਿੱਤਰਾ ਨੂੰ ਡਾਇਰੈਕਟਰ ਫੂਡ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਲਗਾਇਆ ਗਿਆ ਹੈ ਅਤੇ ਚੀਫ ਐਗਜ਼ੈਟਿਵ ਅਫਸਰ ਪੇਡਾ ਦਾ ਵਾਧੂ ਕਾਰਜ ਭਾਰ ਸੌਪਿਆ ਗਿਆ ਹੈ। ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋ ਨੂੰ ਸਪੈਸ਼ਲ ਸਕੱਤਰ ਕਮ ਡਾਇਰੈਕਟਰ ਸੈਰ ਸਪਾਟਾ, ਸਭਿਆਚਾਰਕ ਮਾਮਲੇ, ਅਜ਼ਾਇਬਘਰ ਅਤੇ ਆਰਕਾਲੋਜੀ ਲਗਾਇਆ ਗਿਆ ਹੈ ਅਤੇ ਜ਼ਨਰਲ ਮੈਨਜ਼ਰ ਵਿਰਾਸਤ-ਏ-ਖਾਲਸਾ ਸ੍ਰੀ ਆਨੰਦਪੁਰ ਸਾਹਿਬ ਫਾਊਡੇਸ਼ਨ, ਮੈਨਜਿੰਗ ਡਾਇਰੈਕਟਰ ਪੰਜਾਬ ਸੈਰ ਸਪਾਟਾ, ਵਿਕਾਸ ਕਾਰਪੋਰੇਸ਼ਨ ਲਿਮਿਟਡ, ਪ੍ਰੋਜੈਕਟ ਡਾਇਰੈਕਟਰ ਆਈਡੀਆਈਪੀਟੀ ਪ੍ਰੋਜੈਕਟ, ਅਤੇ ਚੀਫ ਐਕਜ਼ੈਕਟਿਵ ਅਫਸਰ ਪੰਜਾਬ ਵਿਰਾਸਤ ਸੈਰ ਸਪਾਟਾ ਬੋਰਡ ਦਾ ਵਾਧੂ ਚਾਰਜ ਭਾਰ ਸੌਪਿਆ ਗਿਆ ਹੈ।
ਸ੍ਰੀ ਭੁਪਿੰਦਰ ਪਾਲ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ. ਏ. ਐਸ. ਨਗਰ ਤਾਇਨਾਤ ਕੀਤਾ ਗਿਆ ਹੈ। ਅਤੇ ਮੈਡਮ ਪ੍ਰੀਤੀ ਯਾਦਵ ਨੂੰ ਸਬ-ਡਿਵਿਜ਼ਨਲ ਮੈਜਿਸਟਰੇਟ ਮਲੇਰਕੋਟਲਾ ਲਗਾਇਆ ਗਿਆ ਹੈ. ਉÎੱਧਰ ਪੀ.ਸੀ.ਐਸ. ਅਧਿਕਾਰੀਆਂ ਵਿੱਚ ਸ੍ਰੀ ਅਮਰਪਾਲ ਸਿੰਘ ਨੂੰ ਐਡੀਸ਼ਨਲ ਸਟੇਟ ਟਰਾਂਸਪੋਰਟ ਕਮਿਸ਼ਨਰ ਲਗਾਇਆ ਗਿਆ ਹੈ ਅਤੇ ਐਡੀਸ਼ਨਲ ਸਕੱਤਰ ਟਰਾਂਸਪੋਰਟ ਅਤੇ ਸਕੱਤਰ ਪੰਜਾਬ ਰਾਜ ਸੂਚਨਾ ਕਮਿਸ਼ਨ ਦਾ ਵਾਧੂ ਕਾਰਜ ਭਾਰ ਦਿੱਤਾ ਗਿਆ ਹੈ। ਬਖਤਾਵਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਵਿਮਲ ਕੁਮਾਰ ਸੇਤੀਆ ਨੂੰ ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ, ਪਟਿਆਲਾ, ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਸਕੱਤਰ ਡਿਫੈਸ ਸਰਵਿਸਜ਼ ਵੈਲਫੇਅਰ, ਮੈਡਮ ਪ੍ਰਨੀਤ ਸ਼ੇਰਗਿੱਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਤਿਹਗੜ੍ਹ ਸਾਹਿਬ, ਮੈਡਮ ਰਣਜੀਤ ਕੌਰ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਸੰਦੀਪ ਰਿਸ਼ੀ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਫਾਜ਼ਿਲਕਾ, ਸ੍ਰੀ ਰਾਜੇਸ਼ ਤ੍ਰਿਪਾਠੀ ਨੂੰ ਐਡੀਸ਼ਨਲ ਐਕਸਾਈਜ਼ ਐਡ ਟੈਕਸਟੇਸ਼ਨ ਕਮਿਸ਼ਨਰ ਪਟਿਆਲਾ, ਸ੍ਰੀ ਗੁਰਪ੍ਰੀਤ ਸਿੰਘ ਥਿੰਦ ਨੂੰ ਐਡੀਸ਼ਨਲ ਮੈਨੇਜਿੰਗ ਡਾਇਰੈਟਰ ਪੀ.ਆਰ.ਟੀ.ਸੀ. ਪਟਿਆਲਾ ਦੀਆਂ ਸੇਵਾਵਾਂ ਟਰਾਂਸਪੋਰਟ ਵਿਭਾਗ ਨੂੰ ਸੌਪੀਆਂ ਗਈਆਂ ਹਨ, ਸ੍ਰੀ ਦਲਵਿੰਦਰ ਜੀਤ ਸਿੰਘ ਨੂੰ ਜੁਆਇੰਟ ਡਾਇਰੈਕਟਰ (ਐਡਮਨੀਸਟਰੇਸ਼ਨ) ਪੰਜਾਬ ਰਾਜ ਖੇਤੀਬਾੜੀ ਮਾਰਕਿੰਟਗ ਬੋਰਡ, ਸ੍ਰੀ ਲਖਮੀਰ ਸਿੰਘ ਨੂੰ ਡਾਇਰੈਕਟਰ ਉਚੇਰੀ ਸਿੱਖਿਆ।
ਸ੍ਰੀ ਗੁਰਜੀਤ ਸਿੰਘ ਨੂੰ ਅਸਟੇਟ ਅਫਸਰ ਅੰਮ੍ਰਿਤਸਰ, ਵਿਕਾਸ ਅਥਾਰਟੀ ਅੰਮ੍ਰਿਤਸਰ ਲਗਾਉਣ ਲਈ ਸੇਵਾਵਾਂ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਸੌਂਪੀਆਂ ਗਈਆਂ ਹਨ, ਜਸਪਾਲ ਸਿੰਘ ਗਿੱਲ ਨੂੰ ਸਹਾਇਕ ਐਕਸਾਈਜ਼ ਐਡ ਟੈਕਸਟੇਸ਼ਨ ਕਮਿਸ਼ਨਰ ਲੁਧਿਆਣਾ-2, ਮੈਡਮ ਪੂਜਾ ਸਿਆਲ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ ਅੰਮ੍ਰਿਤਸਰ-2 ਅਤੇ ਵਾਧੂ ਚਾਰਚ ਐਸਡੀਐਮ, ਮਜੀਠਾ, ਮੈਡਮ ਨਿਧੀ ਕਲੋਤਰਾ ਅਸਟੇਟ ਅਫਸਰ ਬਠਿੰਡਾ, ਵਿਕਾਸ ਅਥਾਰਟੀ ਬਠਿੰਡਾ ਲਗਾਉਣ ਲਈ ਸੇਵਾਵਾਂ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਸੌਂਪੀਆਂ ਗਈਆਂ ਹਨ, ਸ੍ਰੀ ਅਮਿਤ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ ਪਠਾਨਕੋਟ ਅਤੇ ਜੁਆਇੰਟ ਕਮਿਸ਼ਨਰ ਮਿਉਸੀਪਲ ਕਾਰਪੋਰੇਸ਼ਨ ਪਠਾਨਕੋਟ ਦਾ ਵਾਧੂ ਕਾਰਜ ਭਾਰ ਸੌਪਿਆ, ਸ੍ਰੀ ਰਾਜਪਾਲ ਸਿੰਘ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ, ਸ਼ਾਹਕੋਟ, ਸ੍ਰੀ ਸੰਦੀਪ ਸਿੰਘ ਗੜ੍ਹਾ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ, ਖੰਨਾ, ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ, ਗਿੱਦੜਬਾਹਾ, ਨਵਰਾਜ ਸਿੰਘ ਬਰਾੜ ਨੂੰ ਅਸਟੇਟ ਅਫਸਰ ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਲੁਧਿਆਣਾ ਲਗਾਉਣ ਲਈ ਸੇਵਾਵਾਂ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਸੋਪੀਆਂ ਗਈਆਂ ਹਨ, ਅਮਰੇਸ਼ਵਰ ਸਿੰਘ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ, ਧੂਰੀ, ਨਿਤਿਸ਼ ਸਿੰਗਲਾ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ, ਅੰਮ੍ਰਿਤਸਰ-1, ਸ੍ਰੀ ਸਤਵੰਤ ਸਿੰਘ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ, ਗੁਰਦਾਸਪੁਰ, ਅਮਰਿੰਦਰ ਸਿੰਘ ਟਿਵਾਣਾ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ, ਸ੍ਰੀ ਫਤਿਹਗੜ੍ਹ ਸਾਹਿਬ, ਨਰਿੰਦਰ ਸਿੰਘ-2 ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ, ਧਰਮਕੋਟ, ਸ੍ਰੀ ਰਾਮ ਸਿੰਘ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ, ਜਗਰਾਓ ਅਤੇ ਸ੍ਰੀ ਪ੍ਰਿਥੀ ਸਿੰਘ ਨੂੰ ਸਬ-ਡਿਵੀਜ਼ਨਲ ਮੈਜਿਸਟਰੇਟ,ਬਟਾਲਾ ਲਗਾਇਆ ਗਿਆ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…