ਪੰਜਾਬ ਸਰਕਾਰ ਵੱਲੋਂ 22 ਡੀਐਸਪੀਜ ਦੇ ਤਬਾਦਲੇ ਤੇ ਨਿਯੁਕਤੀਆਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਮਈ:
ਪੰਜਾਬ ਸਰਕਾਰ ਨੇ ਅੱਜ ਪ੍ਰਬੰਧਕੀ ਆਧਾਰ ’ਤੇ 22 ਡੀ.ਐਸ.ਪੀਜ. ਦੇ ਤਬਾਦਲੇ ਤੇ ਨਿਯੁਕਤੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਮਰਜੀਤ ਸਿੰਘ ਨੂੰ ਡੀ.ਐਸ.ਪੀ./ ਇਨਵੈਸਟੀਗੇਸ਼ਨ, ਖੰਨਾ, ਭੁਪਿੰਦਰ ਸਿੰਘ ਨੂੰ ਡੀ.ਐਸ.ਪੀ./ਇਨਵੈਸਟੀਗੇਸ਼ਨ, ਫਿਰੋਜ਼ਪੁਰ, ਗੁਰਜੀਤ ਸਿੰਘ ਨੂੰ ਡੀ.ਐਸ.ਪੀ./ਹੈਡ ਕੁਆਰਟਰ, ਸ੍ਰੀ ਮੁਕਤਸਰ ਸਾਹਿਬ, ਲਖਵਿੰਦਰ ਸਿੰਘ ਨੂੰ ਡੀ.ਐਸ.ਪੀ./ਇਨਟੈਲੀਜੈਂਸ, ਪੰਜਾਬ, ਧਰਮਪਾਲ ਸਿੰਘ ਨੂੰ ਪਹਿਲੀ ਡਿਊਟੀ ਦੇ ਨਾਲ-ਨਾਲ ਵਾਧੂ ਚਾਰਜ ਡੀ.ਐਸ.ਪੀ./ਐਨ.ਆਰ.ਆਈ., ਪੰਜਾਬ, ਗੁਰਦੇਵ ਸਿੰਘ ਨੂੰ ਡੀ.ਐਸ.ਪੀ./ਪੀ.ਐਸ.ਪੀ.ਸੀ.ਐਲ., ਪਟਿਆਲਾ, ਤਜਿੰਦਰ ਸਿੰਘ ਨੂੰ ਡੀ.ਐਸ.ਪੀ./ਵਿਜੀਲੈਂਸ ਬਿਊਰੋ, ਪੰਜਾਬ, ਮਨਬੀਰ ਸਿੰਘ ਨੂੰ ਡੀ.ਐਸ.ਪੀ./ਹੈਡ ਕੁਆਰਟਰ, ਰੂਪਨਗਰ, ਬਲਜਿੰਦਰ ਸਿੰਘ ਨੂੰ ਡੀ.ਐਸ.ਪੀ./ਜੈਤੋਂ, ਦਲਬੀਰ ਸਿੰਘ ਨੂੰ ਡੀ.ਐਸ.ਪੀ./ਵਿਸ਼ੇਸ਼ ਬਰਾਂਚ, ਐਸ.ਬੀ.ਐਸ. ਨਗਰ, ਅਮਨਦੀਪ ਕੌਰ ਨੂੰ ਡੀ.ਐਸ.ਪੀ./ਹੈਡ ਕੁਆਰਟਰ, ਅੰਮ੍ਰਿਤਸਰ (ਰੂਰਲ) ਵਿੱਚ ਤਾਇਨਾਤ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਅਨੁਸਾਰ ਸਰਵ ਸ੍ਰੀ ਜੈਮਲ ਸਿੰਘ ਨੂੰ ਡੀ.ਐਸ.ਪੀ./ਹੈਡ ਕੁਆਰਟਰ, ਤਰਨਤਾਰਨ, ਸੁਖਜਿੰਦਰ ਪਾਲ ਨੂੰ ਡੀ.ਐਸ.ਪੀ./ਸੁਰੱਖਿਆ ਤੇ ਕੰਟਰੋਲ ਰੂਮ, ਪਠਾਨਕੋਟ, ਰਾਕਾ ਗੇਰਾ ਨੂੰ ਪਹਿਲੀ ਡਿਊਟੀ ਦੇ ਨਾਲ-ਨਾਲ ਵਾਧੂ ਚਾਰਜ ਡੀ.ਐਸ.ਪੀ./ਆਈ.ਟੀ. ਐਂਡ ਟੀ., ਪੰਜਾਬ, ਜਸਵੰਤ ਸਿੰਘ ਨੂੰ ਡੀ.ਐਸ.ਪੀ./ਕੰਟਰੋਲ ਰੂਮ, ਮੋਗਾ, ਜਗਦੀਸ਼ ਸਿੰਘ ਨੂੰ ਡੀ.ਐਸ.ਪੀ./ਹੈਡ ਕੁਆਰਟਰ, ਬਰਨਾਲਾ, ਪਲਵਿੰਦਰ ਸਿੰਘ ਨੂੰ ਡੀ.ਐਸ.ਪੀ./ਹੈਡ ਕੁਆਰਟਰ, ਫਰੀਦਕੋਟ, ਬਲਵਿੰਦਰ ਸਿੰਘ ਨੂੰ ਡੀ.ਐਸ.ਪੀ./ਹੈਡ ਕੁਆਰਟਰ, ਮੋਗਾ, ਸਤਨਾਮ ਸਿੰਘ ਨੂੰ ਡੀ.ਐਸ.ਪੀ./ਇਨਵੈਸਟੀਗੇਸ਼ਨ, ਲੁਧਿਆਣਾ (ਰੂਰਲ), ਰਣਜੋਧ ਸਿੰਘ ਨੂੰ ਡੀ.ਐਸ.ਪੀ./ਆਈ.ਵੀ.ਸੀ., ਪੰਜਾਬ, ਦਿਨੇਸ਼ ਸਿੰਘ ਨੂੰ ਡੀ.ਐਸ.ਪੀ./36ਵੀਂ ਬਟਾਲੀਅਨ ਪੀ.ਏ.ਪੀ., ਬਹਾਦਰਗੜ੍ਹ, ਪਟਿਆਲਾ ਅਤੇ ਗੁਰਬੰਸ ਸਿੰਘ ਨੂੰ ਡੀ.ਐਸ.ਪੀ./ਸੀ.ਡੀ.ਓ. ਬਟਾਲੀਅਨ ਪੀ.ਏ.ਪੀ., ਬਹਾਦਰਗੜ੍ਹ, ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…