Nabaz-e-punjab.com

ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਲਿਬਨਾਨ ਵਿੱਚ ਫਸਿਆ ਗੌਰਵ ਹੈਲਪਿੰਗ ਹੈਪਲੈਸ ਦੀ ਮਦਦ ਨਾਲ ਘਰ ਪਰਤਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣ ਕਾਰਨ ਲਿਬਨਾਨ ਵਿੱਚ ਫਸਿਆ ਇਕ ਵਿਅਕਤੀ ਹੈਲਪਿੰਗ ਹੈਪਲੈਸ ਸੰਸਥਾ ਦੀ ਮਦਦ ਨਾਲ ਵਾਪਸ ਘਰ ਪਰਤ ਆਇਆ ਹੈ। ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਉਕਤ ਵਿਅਕਤੀ ਗੌਰਵ ਨੇ ਸੰਸਥਾ ਦੀ ਐਪ ਹੈਲਪਿੰਗ ਹੈਪਲੈਸ ਉਪਰ ਆਪਣੀ ਸ਼ਿਕਾਇਤ ਦਰਜ ਕੀਤੀ ਸੀ ਜਿਸ ਨਾਲ ਉਹਨਾਂ ਨੂੰ ਪਤਾ ਲੱਗਾ ਕਿ ਗੌਰਵ ਲਿਬਨਾਨ ਵਿੱਚ ਬਹੁਤ ਬੁਰੀ ਹਾਲਤ ਵਿੱਚ ਫਸਿਆ ਹੋਇਆ ਹੈ। ਉਹ ਬਹੁਤ ਜ਼ਿਆਦਾ ਬਿਮਾਰ ਸੀ ਅਤੇ ਉਸ ਦੀ ਕੰਪਨੀ ਦਾ ਮਾਲਕ ਉਸ ਨੂੰ ਭਾਰਤ ਆਉਣ ਲਈ ਪਾਸਪੋਰਟ ਨਹੀਂ ਦੇ ਰਿਹਾ ਸੀ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਉਹਨਾਂ ਨੇ ਇਸ ਸਬੰਧੀ ਭਾਰਤੀ ਦੂਤਾਵਾਸ ਨਾਲ ਚਿਠੀ ਪੱਤਰ ਕੀਤਾ ਅਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਗੌਰਵ ਨੂੰ ਵਾਈਟ ਪਾਸਪੋਰਟ ਬਣਾ ਕੇ ਦਿੱਤਾ ਅਤੇ ਐਗਜਿਟ ਵੀਜਾ ਦਿਵਾਇਆ ਜਿਸ ਤੋਂ ਬਾਅਦ ਗੌਰਵ ਨੂੰ ਵਾਪਸ ਭਾਰਤ ਲਿਆਂਦਾ ਗਿਆ। ਉਹਨਾਂ ਜੋਰ ਦੇ ਕੇ ਕਿਹਾ ਕਿ ਜਿਹੜੇ ਵੀ ਪੰਜਾਬੀ ਵਿਦੇਸ਼ਾਂ ਵਿੱਚ ਉੱਥੋੱ ਦੀਆ ਕੰਪਨੀਆਂ ਵਿਚ ਫਸੇ ਹੋਏ ਨੇ ਉਹ ਏਜੰਟਾਂ ਪਿੱਛੇ ਲੱਗ ਕੇ ਪਾਸਪੋਰਟ ਲਈ ਲੱਖਾਂ ਰੁਪਏ ਖਰਾਬ ਨਾ ਕਰਨ ਅਤੇ ਉਹਨਾਂ ਦੀ ਸੰਸਥਾ ਪਾਸਪੋਰਟ ਬਿਲਕੁਲ ਮੁਫ਼ਤ ਬਣਵਾ ਕੇ ਦਿੰਦੀ ਹੈ।
ਇਸ ਮੌਕੇ ਗੌਰਵ ਨੇ ਦੱਸਿਆ ਕਿ ਉਹ ਪੈਸੇ ਕਮਾਉਣ ਲਈ ਲਿਬਨਾਨ ਗਿਆ ਸੀ ਅਤੇ ਉੱਥੇ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਇਸ ਦੌਰਾਨ ਉਸਦੀ ਡਿਸਕ ਹਿੱਲ ਗਈ ਤੇ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ। ਜਦੋਂ ਉਸਨੇ ਭਾਰਤ ਵਾਪਸ ਆਉਣ ਲਈ ਆਪਣੇ ਮਾਲਕ ਤੋਂ ਪਾਸਪੋਰਟ ਮੰਗਿਆ ਤਾ ਉਸਦਾ ਪਾਸਪੋਰਟ ਦੇਣ ਦੀ ਥਾਂ ਉਸ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾਣ ਲੱਗ ਪਿਆ। ਉਸ ਨੇ ਕਿਹਾ ਕਿ ਉਹ ਬੁਹਤ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਸੀ ਕਦੇ ਕਦੇ ਉਸਨੂੰ ਇੰਜ ਲਗਦਾ ਸੀ ਕੇ ਉਸਦੀ ਇੱਥੇ ਹੀ ਮੌਤ ਹੋ ਜਾਵੇਗੀ। ਫਿਰ ਉਸ ਨੂੰ ਹੈਲਪਿੰਗ ਹੈਪਲੈਸ ਸੰਸਥਾ ਦੀ ਐਪ ਮਿਲੀ ਅਤੇ ਉਸ ਨੇ ਉਸ ਉਪਰ ਆਪਣੀ ਸਮੱਸਿਆ ਦੱਸੀ ਜਿਸ ਤੋਂ ਬਾਅਦ ਬੀਬੀ ਰਾਮੂਵਾਲੀਆ ਅਤੇ ਉਹਨਾਂ ਦੀ ਟੀਮ ਦੀ ਮਦਦ ਸਦਕਾ ਅੱਜ ਉਹ ਵਾਪਸ ਆਪਣੇ ਘਰ ਆਪਣੇ ਪਰਿਵਾਰ ਨਾਲ ਜਿਊਂਦਾ ਬੈਠਾ ਹੈ ਅਤੇ ਆਪਣਾ ਇਲਾਜ ਕਰਵਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…