nabaz-e-punjab.com

ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ’ਚੋਂ ਸ਼ੁਰੂ ਕੀਤੀ ‘ਰੁੱਖ ਲਗਾਓ ਮੁਹਿੰਮ’: ਐਸਡੀਐਮ ਬਰਾੜ

ਵਣ ਵਿਭਾਗ ਨੇ ਖਰੜ ਸਬ ਡਿਵੀਜ਼ਨ ਵਿੱਚ ਵੱਖ ਵੱਖ ਥਾਵਾਂ ’ਤੇ ਲਾਉਣ ਲਈ ਮੁਫ਼ਤ ਵੰਡੇ 105 ਪੌਦੇ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਅਗਸਤ:
ਖਰੜ ਦੀ ਉਪ ਮੰਡਲ ਮੈਜਿਸਟੇ੍ਰਟ (ਐਸਡੀਐਮ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਵਣ ਵਿਭਾਗ ਵੱਲੋਂ ਸਬ ਡਿਵੀਜ਼ਨ ਖਰੜ ਵਿੱਚ ਵੱਖ ਵੱਖ ਥਾਵਾਂ ’ਤੇ ਪੌਦੇ ਲਗਾਉਣ ਲਈ 35 ਹਜ਼ਾਰ ਪਾਪੂਲਰ, 70 ਹਜ਼ਾਰ ਸਫੈਦੇ ਦੇ ਪੌਦੇ ਮੁਫਤ ਵੰਡੇ ਜਾ ਰਹੇ ਹਨ ਤਾਂ ਕਿ ਵਾਤਾਵਰਣ ਸਾਫ਼ ਰੱਖਣ ਲਈ ਅਸੀ ਬਣਦਾ ਯੋਗਦਾਨ ਪਾ ਸਕੀਏ। ਉਹ ਅੱਜ ਉਪ ਮੰਡਲ ਪ੍ਰਸ਼ਾਸ਼ਨ ਖਰੜ, ਵਣ ਵਿਭਾਗ ਤੇ ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ‘ਰੁੱਖ ਲਗਾਓ ਮੁਹਿੰਮ’ ਪ੍ਰੋਗਰਾਮ ਤਹਿਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਵਿੱਚ ਪੌਦਾ ਲਗਾ ਕੇ ਸ਼ੁਰੂ ਕੀਤੀ ਗਈ ਮੁਹਿੰਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਨਾਲ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ ਬਲਕਿ ਅਸੀ ਇਨ੍ਹਾਂ ਦੀ ਸਾਂਭ ਸੰਭਾਲ ਕਰਕੇ ਇਨ੍ਹਾਂ ਨੂੰ ਵੱਡੇ ਰੱੁਖ ਬਣਾਉਣ ਦੀ ਹੈ। ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਜ਼ਿਲ੍ਹਾ ਵਣ ਮੰਡਲ ਅਫ਼ਸਰ ਗੁਰਅਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ 2 ਲੱਖ 20 ਹਜ਼ਾਰ ਪੌਦੇ ‘ਗਰੀਨ ਇੰਡੀਅਨ ਮਿਸਨ’ ਅਤੇ 200 ਹੈਕਟੇਅਰ ਵਿਚ 2 ਲੱਖ ਪੌਦੇ ‘ਕੈਂਪਾਂ ਪ੍ਰੋਜੈਕਟ’ ਤਹਿਤ ਲਗਾਏ ਜਾ ਰਹੇ ਹਨ। ਉਨ੍ਹਾਂ ਸਕੂਲਾਂ, ਕਾਲਜ਼ਾਂ ਦੇ ਪ੍ਰਿੰਸੀਪਲ , ਸਟਾਫ ਮੈਂਬਰ ਨੂੰ ਕਿਹਾ ਕਿ ਉਹ ਲਗਾਏ ਜਾ ਰਹੇ ਪੌਦਿਆਂ ਦੀ ਸਾਂਭ ਸੰਭਾਲ ਲਈ ਇੱਕ ਬੱਚੇ ਨੂੰ ਪੌਦਾ ਪਾਲਣ ਦੀ ਡਿਊਟੀ ਲਗਾਉਣ। ਮੁਹਿੰਮ ਤਹਿਤ ਇਸ ਸਕੂਲ ਵਿਚ 150 ਤੋਂ ਵਧੇਰੇ ਪੌਦੇ ਲਗਾਏ ਜਾ ਰਹੇ ਹਨ। ਇਸ ਮੌਕੇ ਵਣ ਰੇਜ਼ ਅਫ਼ਸਰ ਖਰੜ ਮਨਜੀਤ ਸਿੰਘ, ਤੇਜਵੰਤ ਸਿੰਘ ਬਲਾਕ ਅਫਸਰ, ਰਾਜਵਿੰਦਰ ਸਿੰਘ ਵਣਗਾਰਡ, ਸਕੂਲ ਦੀ ਪਿੰ੍ਰਸੀਪਲ ਦਵਿੰਦਰ ਕੌਰ, ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਗੁਰਮੁੱਖ ਸਿੰਘ ਮਾਨ, ਜ਼ੋਨ ਚੇਅਰਮੈਨ ਪ੍ਰਿੰਸੀਪਲ ਭੁਪਿੰਦਰ ਸਿੰਘ, ਅਵਤਾਰ ਸਿੰਘ, ਵਿਨੀਤ ਜੈਨ, ਪਰਮਪ੍ਰੀਤ ਸਿੰਘ, ਡਾ. ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਗਿੱਲ, ਸਕੂਲ ਦੇ ਸਟਾਫ ਮੈਂਬਰ ਵਰਿੰਦਰ ਸਿੰਘ, ਗੁਰਪ੍ਰੀਤ ਕੌਰ, ਸਤਨਾਮ ਸਿੰਘ, ਰਣਜੀਤ ਸਿੰਘ, ਰੁਪਿੰਦਰ ਕੌਰ, ਅਨੀਤਾ ਵਰਮਾ, ਅਰਚਨਾ ਸੈਣੀ ਸਮੇਤ ਬੱਚੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…