Share on Facebook Share on Twitter Share on Google+ Share on Pinterest Share on Linkedin ਫੇਜ਼-6 ਵਿੱਚ ਪਾਰਕ ਵਿਚਲਾ ਦਰੱਖਤ ਟੁੱਟ ਕੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ’ਤੇ ਡਿੱਗਿਆ, ਹੋਂਡਾ ਕਾਰ ਚਕਨਾਚੂਰ 2 ਕਾਰਾਂ ਅਤੇ ਤਿੰਨ ਦੋਪਹੀਆਂ ਵਾਹਨ ਨੁਕਸਾਨੇ, ਉਦਯੋਗਿਕ ਖੇਤਰ ਵਿਚ ਮੁੱਖ ਸੜਕ ਤੇ ਡਿੱਗਿਆ ਦਰੱਖਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ: ਸਥਾਨਕ ਫੇਜ਼-6 ਵਿੱਚ ਕੋਠੀ ਨੰਬਰ 150-151 ਦੇ ਸਾਹਮਣੇ ਪੈਂਦੇ ਪਾਰਕ ਵਿੱਚ ਲੱਗਿਆਂ ਇੱਕ ਵੱਡਾ ਦਰੱਖਤ ਡਿੱਗ ਪਿਆ। ਜਿਹੜਾਂ ਉੱਥੇ ਲੱਗੀਆਂ ਬਿਜਲੀ ਦੀਆਂ ਤਾਰਾਂ ਨੂੰ ਤੋੜਦਾ ਹੋਇਆ ਇੱਕ ਈਕੋ ਸਪੋਰਟ ਕਾਰ ਅਤੇ ਤਿੰਨ ਦੋ ਪਹੀਆ ਵਾਹਨਾਂ (ਇੱਕ ਬੁਲੇਟ ਮੋਟਰ ਸਾਈਕਲ, ਇੱਕ ਸਕੂਟਰ ਅਤੇ ਇੱਕ ਮੋਟਰਸਾਈਕਲ) ਤੇ ਡਿੱਗਿਆ ਜਿਸ ਕਾਰਨ ਇਹ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਦਰੱਖਤ ਦੇ ਭਾਰ ਨਾਲ ਬਿਜਲੀ ਦੀਆਂ ਤਾਰਾਂ ਤਾਂ ਟੁੱਟੀਆਂ ਹੀ ਉੱਥੇ ਲੱਗਾ ਬਿਜਲੀ ਦਾ ਇੱਕ ਖੰਭਾ ਵੀ ਟੁੱਟ ਗਿਆ। ਜਿਹੜਾ ਉੱਥੇ ਸਾਹਮਣੇ ਖੜੀ ਇੱਕ ਹੋੱਡਾ ਕਾਰ ਦੇ ਉੱਪਰ ਜਾ ਕੇ ਡਿਗਿਆ। ਜਿਸ ਕਾਰਨ ਇਹ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਫੇਜ਼-6 ਦਾ ਦੌਰਾ ਕਰਨ ਤੇ ਦੇਖਿਆ ਤਾਂ ਉੱਥੋਂ ਦੇ ਵਸਨੀਕਾਂ ਵਿਚ ਦੇਰ ਰਾਤ ਵਾਪਰੀ ਇਸ ਘਟਨਾ ਕਾਰਨ ਸਹਿਮ ਦਾ ਮਾਹੌਲ ਸੀ। ਇਸ ਘਟਨਾ ਵਿੱਚ ਭਾਵੇੱ ਕੋਈ ਜ਼ਖ਼ਮੀ ਨਹੀਂ ਹੋਇਆ ਪ੍ਰੰਤੂ ਇਹਨਾਂ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਹਾਦਸੇ ਦੀ ਮਾਰ ਹੇਠ ਆਈਆਂ ਦੋਵੇੱ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਇਸੇ ਦੌਰਾਨ ਸਪਾਈਸ ਚੌਂਕ ਦੇ ਉਦਯੋਗਿਕ ਖੇਤਰ (ਏਅਰਪੋਰਟ ਰੋਡ) ਵੱਲ ਜਾਣ ਵਾਲੀ ਸੜਕ ਤੇ ਇੱਕ ਦਰਖਤ ਡਿੱਗ ਗਿਆ। ਜਿਸ ਕਾਰਨ ਉੱਥੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ