Share on Facebook Share on Twitter Share on Google+ Share on Pinterest Share on Linkedin ਮੁਹਾਲੀ ਫੇਜ਼-7 ਦੀ ਪਾਰਕ ਵਿੱਚ ਖੜੇ ਦਰਜਨ ਤੋਂ ਵੱਧ ਰੁੱਖ ਬੁਰੀ ਤਰ੍ਹਾਂ ਛਾਂਗੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ: ਸਥਾਨਕ ਫੇਜ਼-7 ਵਿੱਚ ਸਥਿਤ ਸੰਤ ਈਸਰ ਸਿੰਘ ਸਕੂਲ, ਸਪੋਰਟਸ ਕੰਪਲੈਕਸ ਅਤੇ ਸੰਤ ਸੋਲਜਰ ਸਕੂਲ ਦੇ ਪਿੱਛੇ ਪੈਂਦੀ ਗ੍ਰੀਨ ਬੈਲਟ ਵਿੱਚ ਖੜ੍ਹੇ ਲਗਭਗ ਡੇਢ ਦਰਜਨ ਦਰਖਤਾਂ ਦੀ ਬੁਰੀ ਤਰ੍ਹਾਂ ਕੱਟ ਵੱਢ ਕੀਤੀ ਗਈ ਹੈ। ਇਹ ਦਰਖਤ ਇਸ ਗ੍ਰੀਨ ਬੈਲਟ ਕੰਮ ਪਾਰਕ ਵਿੱਚ ਲੱਗੇ ਹੋਏ ਹਨ ਅਤੇ ਇਸ ਪਾਰਕ ਵਿੱਚ ਲੋਕਾਂ ਦੇ ਸੈਰ ਕਰਨ ਲਈ ਬਾਕਾਇਦਾ ਟ੍ਰੈਕ ਵੀ ਬਣਿਆ ਹੋਇਆ ਹੈ। ਇਹਨਾਂ ਦਰਖਤਾਂ ਦੀ ਇੰਨੀ ਬੁਰੀ ਤਰ੍ਹਾਂ ਕੱਟ ਵੱਢ ਕੀਤੀ ਗਈ ਹੈ ਕਿ ਇਹ ਸਿਰਫ ਰੁੰਡ ਮਰੁੰਡ ਜਿਹੇ ਬਣ ਕੇ ਰਹਿ ਗਏ ਹਨ। ਸਪੋਰਟਸ ਕਾਂਪਲੈਕਸ ਦੇ ਪਿਛਲੇ ਪਾਸੇ ਬਣੀਆਂ ਕੋਠੀਆਂ (ਤਿੰਨ ਹਜ਼ਾਰ ਨੰਬਰ ਵਾਲੀਆਂ) ਦੇ ਵਿਚਕਾਰ ਇਹ ਗ੍ਰੀਨ ਬੈਲਟ ਮੌਜੂਦ ਹੈ ਅਤੇ ਇਸ ਵਿੱਚ ਦੋਵੇੱ ਪਾਸੇ ਇਹ ਦਰਖਤ ਲੱਗੇ ਹੋਏ ਹਨ ਜਿਹਨਾਂ ਵਿੱਚੋਂ ਕੋਠੀਆਂ ਵਾਲੇ ਪਾਸੇ ਲੱਗੇ ਇਹ ਦਰਖਤ ਬੁਰੀ ਤਰ੍ਹਾਂ ਝਾਂਗ ਦਿੱਤੇ ਗਏ ਹਨ। ਇਹਨਾਂ ਦਰਖਤਾਂ ਦੀਆਂ ਟਾਹਣੀਆਂ ਤਾਂ ਵੱਢੀਆਂ ਹੀ ਗਈਆਂ ਹਨ ਇਹਨਾਂ ਦੇ ਤਨੇ ਨੂੰ ਵੀ ਉੱਪਰੋਂ ਵੱਢ ਦਿੱਤਾ ਗਿਆ ਹੈ ਅਤੇ ਸਿਰਫ਼ ਸੁੱਕੇ ਤਨੇ ਹੀ ਦਿਖਦੇ ਹਨ। ਇਹਨਾਂ ਦਰਖਤਾਂ ਦੀ ਕੱਟ ਵੱਢ ਕਿਸ ਵੱਲੋਂ ਕੀਤੀ ਗਈ ਹੈ ਇਸਦੀ ਜਾਣਕਾਰੀ ਕਿਸੇ ਕੋਲ ਵੀ ਨਹੀਂ ਹੈ ਪਰੰਤੂ ਲੋਕਾਂ ਦਾ ਕਹਿਣਾ ਹੈ ਕਿ ਇਹ ਦਰਖਤ ਇਹਨ ਕੋਠੀਆਂ ਵਾਲਿਆਂ ਵਿੱਚੋੱ ਹੀ ਕਿਸੇ ਨੇ ਕਟਵਾਏ ਹਨ। ਇਸ ਸੰਬੰਧੀ ਸੰਪਰਕ ਕਰਨ ਨਗਰ ਨਿਗਮ ਦੇ ਹਾਰਟੀਕਲਚਰ ਵਿਭਾਗ ਦੇ ਐਕਸੀਅਨ ਐਨ ਐਸ ਦਾਲਮ ਨੇ ਕਿਹਾ ਕਿ ਦਰਖਤਾ ਦੀ ਕਟਾਈ ਦਾ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਹੈ ਅਤੇ ਨਿਗਮ ਵਲੋੱ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਕਿ ਇਹ ਦਰਖਤ ਕਿਸ ਵਿਅਕਤੀ ਵਲੋੱ ਅਤੇ ਕਿਊੱ ਕਟਵਾਏ ਗਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਸ ਤਰੀਕੇ ਨਾਲ ਦਰਖਤਾਂ ਦੀ ਕਟਾਈ ਕਾਨੂੰਨਨ ਜੁਰਮ ਹੈ। ਉਹਨਾਂ ਕਿਹਾ ਕਿ ਨਿਗਮ ਵੱਲੋਂ ਇਸ ਤਰੀਕੇ ਨਾਲ ਦਰਖਤਾਂ ਦੀ ਕੱਢ ਵੱਢ ਕਰਨ ਵਾਲਿਆਂ ਦੀ ਪਹਿਚਾਨ ਕਰਕੇ ਉਹਨਾਂ ਦੇ ਖਿਲਾਫ ਬਾਕਾਇਦਾ ਅਪਰਾਧਿਕ ਮਾਮਲਾ ਦਰਜ ਕਰਵਾਇਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ