nabaz-e-punjab.com

ਸਮਾਜ ਸੇਵੀ ਜੱਥੇਬੰਦੀ ਡਿਸਏਬਲਡ ਪਰਸ਼ਨਜ਼ ਵੱਲੋਂ ਲੋੜਵੰਦ ਨੂੰ ਟਰਾਈ ਸਾਇਕਲ ਭੇਂਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਸਮਾਜ ਸੇਵੀ ਡਿਸਏਬਲਡ ਪਰਸਨਜ ਵੈਲਫੇਅਰ ਆਰਗੇਨਾਈਜੇਸਨ ਪੰਜਾਬ ਵੱਲੋਂ ਅੰਗਹੀਣ ਜ਼ਰੂਰਵੰਦਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਨਿਰੰਤਰ ਜਾਰੀ ਹਨ। ਇਨ੍ਹਾਂ ਕਾਰਜਾਂ ਦੇ ਤਹਿਤ ਹੀ ਸਮਾਜ ਸੇਵੀ ਜੱਥੇਬੰਦੀ ਵੱਲੋਂ ਪਰਮਜੀਤ ਸਿੰਘ ਨੂੰ ਟਰਾਈ ਸਾਇਕਲ ਭੇੱਟ ਕੀਤੀ ਗਈ। ਇਸ ਮੋਕੇ ਸੰਸਥਾ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ (ਸਟੇਟ ਐਵਾਰਡੀ), ਸੰਯੁਕਤ ਜਨਰਲ ਸਕੱਤਰ ਬਲਬੀਰ ਸਿੰਘ ਲੌਂਗੀਆਂ, ਪੰਜਾਬ ਸਕੱਤਰੇਤ ਇੰਪਲਾਇਜ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ, ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਗੁਰਵਿੰਦਰ ਸਿੰਘ ਬਨੂੰੜ ਹਾਜਰ ਸਨ। ਇਸ ਮੋਕੇ ਸ੍ਰੀ ਭਬਾਤ ਨੇ ਦੱਸਿਆ ਕਿ ਉਨ੍ਹਾਂ ਦੀ ਜੱਥੇਬੰਦੀ ਪਿਛਲੇ ਲੰਮ੍ਹੇੱ ਸਮ੍ਹੇੱ ਤੋ ਅੰਗਹੀਣਾਂ, ਨੇਤਰਹੀਣਾਂ, ਕੁੱਸਟ ਰੋਗੀਆਂ, ਵਿਧਵਾਵਾਂ ਅਤੇ ਬਜ਼ੁਰਗਾਂ ਦੀ ਭਲਾਈ ਲਈ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਅਕਤੀ ਸੜਕਾਂ ਦੇ ਕੋਲ ਖੜ੍ਹੇ ਛੋਟੇ-ਛੋਟੇ ਬੱਚਿਆਂ ਨੂੰ ਦਾਨ ਦਿੰਦੇ ਹਨ ਉਨ੍ਹਾਂ ਨੂੰ ਦਾਨ ਦੀ ਨਹੀ ਯੋਗਦਾਨ ਦੀ ਜਰੂਰਤ ਹੁੰਦੀ ਹੈ। ਅਸਲੀ ਦਾਨ ਤੇ ਲੋੜਵੰਦ ਬੱਚਿਆਂ ਨੂੰ ਪੜਾਈ ਲਖਾਈ ਵਿੱਚ ਮੱਦਦ ਕਰਨੀ ਹੈ। ਇੱਕ ਵਾਰ ਬੱਚਿਆਂ ਨੂੰ ਪੈਸੇ ਦੇਣ ਨਾਲ ਉਸ ਦਾ ਇਕ ਸਮੇਂ ਦਾ ਢਿੱਡ ਦੇ ਭਰ ਸਕਦਾ ਹੈ ਪ੍ਰੰਤੂ ਪੜ੍ਹਾਈ ਕਰਕੇ ਲੋੜਵੰਦ ਬੱਚਿਆਂ ਦੀ ਲੋੜ ਪੁਰੀ ਕਰਨ ਅਤੇ ਉਹ ਪੜਾਈ ਕਰਨ ਉਪਰੰਤ ਆਪਣਾ ਰੋਜਗਾਰ ਪ੍ਰਾਪਤ ਕਰਕੇ ਪੱਕੇ ਤੌਰ ’ਤੇ ਆਪਣੇ ਪੈਰਾਂ ’ਤੇ ਖੜੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੇਂ ਟਰਾਈ ਸਾਇਕਲ ਦੇ ਲੋੜਵੰਦ ਵਿਅਕਤੀ ਉਨ੍ਹਾਂ ਦੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…