
ਲੁਟੇਰੇ ਨੂੰ ਜੱਫਾ ਮਾਰਨ ਵਾਲੇ ਨੌਜਵਾਨ ਆਦਿੱਤਿਆ ਮਹਾਜਨ ਦਾ ਵਿਸ਼ੇਸ਼ ਸਨਮਾਨ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਸਾਢੇ ਸੱਤ ਮਰਲਾ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ1 ਵੱਲੋਂ ਚੇਅਰਮੈਨ ਅਮਿਤ ਮਰਵਾਹਾ ਅਤੇ ਪ੍ਰਧਾਨ ਪਰਮਿੰਦਰ ਸਿੰਘ ਰੀਹਲ ਦੀ ਅਗਵਾਈ ਹੇਠ ਇੱਥੋੱ ਦੇ ਵਸਨੀਕ ਨੌਜਵਾਨ ਆਦਿਤਿਯ ਮਹਾਜਨ ਨੂੰ ਸਨਮਾਨਿਤ ਕੀਤਾ ਗਿਆ ਜਿਸਨੇ ਬੀਤੇ ਦਿਨੀਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਸ ਖੇਤਰ ਵਿੱਚ ਸੈਰ ਕਰਨ ਵਾਲੀ ਲੜਕੀ ਤੋਂ ਉਸਦੀ ਸੋਨੇ ਦੀ ਚੈਨ ਖੋਹ ਕੇ ਭੱਜਣ ਵਾਲੇ ਝਪਟਮਾਰਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਨੂੰ ਜੱਫਾ ਮਾਰ ਲਿਆ ਸੀ। ਹਾਲਾਂਕਿ ਇਸ ਦੌਰਾਨ ਝਪਟਮਾਰ ਉਸਦੀ ਪਕੜ ਤੋੱ ਨਿਕਲ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।
ਇਸ ਮੌਕੇ ਸ੍ਰੀ ਅਮਿਤ ਮਰਵਾਹਾ ਨੇ ਦੱਸਿਆ ਕਿ ਬੀਤੇ ਦਿਨੀਂ ਫੇਜ਼ 3ਬੀ1 ਵਿੱਚ ਸੈਰ ਕਰਨ ਵਾਲੀਆਂ ਲੜਕੀਆਂ ਵਿਚੋੱ ਇੱਕ ਲੜਕੀ ਦੀ ਸੋਨੇ ਦੀ ਚੈਨ ਖੋਹ ਕੇ ਉੱਥੇ ਭੱਜਣ ਵਾਲੇ ਨੌਜਵਾਨ ਨੂੰ ਸਾਹਮਣੇ ਤੋਂ ਆ ਰਹੇ ਆਦਿਤਯ ਮਹਾਜਨ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਫਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਨਿਡਰਤਾ ਕਾਰਨ ਉਸਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਜੋ ਲੋਕ ਅਜਿਹੀਆਂ ਘਟਨਾਵਾਂ ਦਾ ਪੂਰੇ ਹੌਂਸਲੇ ਨਾਲ ਸਾਹਮਣਾ ਕਰ ਸਕਣ। ਇਸ ਮੌਕੇ ਰਮਨ ਸੈਲੀ ਜਨਰਲ ਸਕੱਤਰ, ਜਸਪਾਲ ਸਿੰਘ ਟਿਵਾਣਾ, ਅਰਵਿੰਦ ਸ਼ਰਮਾ, ਰਾਜੇਸ਼ ਗੋਪਾਲ ਅਤੇ ਹੋਰ ਮੈਂਬਰ ਹਾਜ਼ਰ ਸਨ।