ਭੋਗ ਤੇ ਵਿਸ਼ੇਸ਼: ਮਾਤਾ ਗੁਰਨਾਮ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ ਅੱਜ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਅਪਰੈਲ:
ਮਾਤਾ ਗੁਰਨਾਮ ਕੌਰ ਦਾ ਜਨਮ 18 ਅਕਤੂਬਰ 1918 ਵਿਚ ਪਿੰਡ ਮੁਗਲ ਮਾਜਰੀ (ਰੁਪਨਗਰ) ਵਿਖੇ ਸੰਪੂਰਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਅਤੇ ਸੰਨ੍ਹ 1939 ਵਿਚ ਉਨ੍ਹਾਂ ਦਾ ਵਿਆਹ ਸਵ: ਗੁਰਬਖਸ਼ ਸਿੰਘ (ਸੁਤੰਤਰਤਾ ਸੈਨਾਨੀ) ਵਾਸੀ ਮੁੰਧੋਂ ਸੰਗਤੀਆਂ ਨਾਲ ਹੋਇਆ, ਜੋ ਉਸ ਸਮੇਂ ਦੇਸ਼ ਦੀ ਅਜਾਦੀ ਲਈ ਚਲ ਰਹੇ ਸੰਘਰਸ਼ ਵਿਚ ਆਪਣਾ ਹਿੱਸਾ ਪਾ ਰਹੇ ਸਨ। ਇਸ ਦੌਰਾਨ ਸਵ: ਗੁਰਬਖਸ਼ ਸਿੰਘ ਨੇ ਅਜ਼ਾਦ ਹਿੰਦ ਫੌਜ਼ ਵਿਚ 9 ਸਾਲ ਤੱਕ ਦੇਸ਼ ਲਈ ਸੇਵਾ ਨਿਭਾਈ। ਦੇਸ਼ ਦੀ ਅਜ਼ਾਦੀ ਉਪਰੰਤ ਸੁਤੰਤਰਤਾ ਸੈਨਾਨੀ ਸਵ: ਗੁਰਬਖਸ਼ ਸਿੰਘ ਨੇ ਕਰੀਬ 50 ਸਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੁਲੀਸ ਵਿਭਾਗ ਵਿਚ ਸੇਵਾ ਨਿਭਾਈ ਅਤੇ ਬਤੌਰ ਸਬ ਇੰਸਪੈਕਟਰ ਸੇਵਾ ਮੁਕਤ ਹੋਏ।
ਇਸੇ ਦੌਰਾਨ ਪਤੀ ਤੋਂ ਦੇਸ਼ ਭਗਤੀ ਲਈ ਮਿਲੀ ਪ੍ਰੇਰਨਾ ਦੇ ਚਲਦੇ ਹੋਏ ਮਾਤਾ ਗੁਰਨਾਮ ਕੌਰ ਨੇ ਹਰ ਮੁਸ਼ਕਿਲ ਘੜੀ ਵਿਚ ਪਰਿਵਾਰ ਦੀ ਚੜਦੀ ਕਲ੍ਹਾ ਵਿਚ ਅਹਿਮ ਯੋਗਦਾਨ ਪਾਇਆ ਅਤੇ ਪਰਿਵਾਰ ਨੂੰ ਵੀ ਦੇਸ਼ ਭਗਤੀ ਅਤੇ ਸੇਵਾ ਭਾਵਨਾ ਦੀ ਗੁੜਤੀ ਦਿੱਤੀ। ਮਾਤਾ ਜੀ ਵਲੋਂ ਬੱਚਿਆਂ ਨੂੰ ਦਿੱਤੀ ਸਹੀ ਅਤੇ ਮਜ਼ਬੂਤ ਸੇਧ ਦੇ ਚਲਦੇ ਹੋਏ ਉਨਾਂ ਦੇ ਵੱਡੇ ਸਪੁੱਤਰ ਸਵ: ਅਮਰੀਕ ਸਿੰਘ ਜਿਥੇ ਹੈਂਡ ਬਾਲ ਅਤੇ ਬਾਸਕਟਬਾਲ ਵਿਚ ਨੈਸ਼ਨਲ ਪੱਧਰ ਤੱਕ ਖੇਡਣ ਉਪਰੰਤ ਖੇਡ ਵਿਭਾਗ ਪੰਜਾਬ ‘ਚ ਬਤੌਰ ਕੋਚ ਸੇਵਾ ਨਿਭਾਉਂਦਿਆਂ ਇਲਾਕੇ ਦਾ ਨਾਮ ਰੋਸ਼ਨ ਕੀਤਾ। ਉਥੇ ਉਨ੍ਹਾਂ ਦੇ ਛੋਟੇ ਸਪੁੱਤਰ ਜਥੇਦਾਰ ਮਨਜੀਤ ਸਿੰਘ ਮੁੰਧੋਂ ਨੇ ਆਪਣੀ ਮਾਤਾ ਤੋਂ ਮਿਲੀ ਸਮਾਜ ਸੇਵਾ ਦੀ ਗੁੜਤੀ ਕਾਰਨ, ਪਿਛਲੇ ਤਿੰਨ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਪਾਰਟੀ ਦੇ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਇਲਾਕੇ ਦੀ ਸੇਵਾ ਕਰ ਰਹੇ ਹਨ। ਇਸ ਸਮਾਜ ਸੇਵਾ ਅਤੇ ਵਫ਼ਾਦਾਰੀ ਦੀ ਗੁੜਤੀ ਕਾਰਨ ਹੀ ਅੱਜ ਜਥੇਦਾਰ ਮਨਜੀਤ ਸਿੰਘ ਮੁੰਧੋਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਿਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।
ਉਨ੍ਹਾਂ ਦੀ ਸਪੁੱਤਰੀ ਜੋ ਕੇ ਕਨੈਡਾ ਦੇ ਵਸਨੀਕ ਹਨ ਵੀ ਆਪਣੀ ਮਾਤਾ ਤੋਂ ਮਿਲੀ ਸੇਵਾ ਦੀ ਸੇਧ ਤੇ ਵਿਦੇਸ਼ ਵਿਚ ਵੀ ਪਹਿਰਾ ਦੇ ਰਹੇ ਹਨ। ਮਾਤਾ ਗੁਰਨਾਮ ਕੌਰ ਵਲੋਂ ਦਰਸਾਏ ਮਾਰਗ ਤੇ ਚਲਦੇ ਹੋਏ ਉਨਾਂ ਦੇ ਪੋਤਰੇ ਹਰਜਿੰਦਰ ਸਿੰਘ ਮੁੰਧੋਂ ਜਿਥੇ ਪਿੰਡ ਦੇ ਸਰਪੰਚ ਵੱਜੋਂ ਪਿੰਡ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ, ਉਥੇ ਉਨ੍ਹਾਂ ਨੇ ਸ਼੍ਰੌਮਣੀ ਅਕਾਲੀ ਦਲ ਦੇ ਅਹੁਦੇ ਤੇ ਸਰਗਰਮੀ ਨਾਲ ਹਿੱਸਾ ਲੈਕੇ ਪਾਰਟੀ ਵਿਚ ਅਹਿਮ ਸਥਾਨ ਬਣਾਇਆ ਹੈ। ਮਾਤਾ ਗੁਰਨਾਮ ਕੌਰ ਦਾ ਨਮਿਤ ਸ਼ਰਧਾਜ਼ਲੀ ਸਮਾਗਮ ਅੱਜ 30 ਅਪ੍ਰੈਲ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਮੁੰਧੋਂ ਸੰਗਤੀਆਂ ਵਿਖੇ ਦੁਪਿਹਰ 12 ਤੋਂ 1 ਵਜ਼ੇ ਤੱਕ ਪਵੇਗਾ। ਇਸ ਮੌਕੇ ਵੱਖ ਵੱਖ ਸਿਆਸੀ ਅਤੇ ਸਮਾਜ਼ ਸੇਵੀ ਜਥੇਬੰਦੀਆਂ ਦੇ ਆਗੂ ਵਿਛੜੀ ਰੂਹ ਨੂੰ ਸ਼ਰਧਾਜ਼ਲੀ ਭੇਟ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …