ਮਰਹੂਮ ਪੱਤਰਕਾਰ ਸਤਨਾਮ ਸਿੰਘ ਮੱਲ੍ਹੀ ਨਮਿਤ ਸ਼ਰਧਾਂਜਲੀ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 03 ਮਈ( ਕੁਲਜੀਤ ਸਿੰਘ ):
ਅਦਾਰਾ ਅਜੀਤ ਦੇ ਟਾਾਂਗਰਾ ਤੋਂ ਪੱੱਤਰਕਾਰ ਸਤਨਾਮ ਸਿੰਘ ਮੱਲ੍ਹੀ ਜੋ ਬੀਤੇ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਓਨਾ ਦੇ ਗ੍ਰਹਿ ਪਿੰਡ ਮੱਲੀਆਂ ਵਿਖੇ ਪਾਉਣ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ! ਇਸ ਮੌਕੇ ਭਾਈ ਭੁੁੁਪਿੰਦਰ ਸਿੰਘ ਮੱਲੀਆਂ ਦੇ ਕੀਰਤਨੀ ਜੱਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ!
ਇਸ ਮੌਕੇ ਓਹਨਾ ਦੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ, ਇਲਾਕਾ ਨਿਵਾਸੀਆਂ, ਪੱਤਰਕਾਰ ਭਾਈਚਾਰੇ ਤੋਂ ਇਲਾਵਾ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਅੰਮ੍ਰਿਤਸਰ ਜਿਲ੍ਹੇ ਦੇ ਸਟਾਫ ਰਿਪੋਰਟ ਜਸਵੰਤ ਸਿੰਘ ਜੱਸ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਜਿਥੇ ਮੱਲ੍ਹੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉਥੇ ਕਿਹਾ ਕਿ ਪੱਤਰਕਾਰ ਸਤਨਾਮ ਸਿੰਘ ਮੱਲ੍ਹੀ ਦੇ ਬੇਵਕਤ ਵਿਛੋੜੇ ਨਾਲ ਅਦਾਰਾ “ਅਜੀਤ” ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ!ਇਸ ਮੌਕੇ ਡਾ: ਦਲਬੀਰ ਸਿੰਘ ਵੇਰਕਾ ਸਾਬਕਾ ਵਿਧਾਇਕ, ਜਥੇ: ਅਮਰਜੀਤ ਸਿੰਘ ਬੰਡਾਲਾ ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਟੱਕਰ ਮੁੱਖ ਬੁਲਾਰਾ ਕਾਂਗਰਸ ਹਲਕਾ ਜੰਡਿਆਲਾ, ਹਰਭਜਨ ਸਿੰਘ ਸਾਬਕਾ ਈ.ਟੀ.ੳ. , ਦਲੀਪ ਸਿੰਘ ਏਕਲਗੱਡਾ , ਭਾਈ ਗੁਰਨਾਮ ਸਿੰਘ ਮੱਲੀਆਂ, ਪੱਤਰਕਾਰ ਰਣਜੀਤ ਸਿੰਘ ਜੋਸਨ ਨੇ ਮਰਹੂਮ ਪੱਤਰਕਾਰ ਸਤਨਾਮ ਸਿੰਘ ਮੱਲ੍ਹੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਨਿਭਾਈਆਂਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਪੱਤਰਕਾਰ ਮੱਲ੍ਹੀ ਨੇ ਹਮੇਸ਼ਾਂ ਹੀਂ ਨਿਧੜਕ ਹੋ ਕੇ ਸੱਚ ਤੇ ਪਹਿਰਾ ਦਿੱਤਾ ! ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ (ਬੰਡਾਲਾ) ਅਤੇ ਸ: ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਤੇ ਸਾਬਕਾ ਚੇਅਰਮੈਨ ਪਨਸਪ(ਪੰਜਾਬ) ਵੱਲੋ ਮਰਹੂਮ ਪੱਤਰਕਾਰ ਮੱਲ੍ਹੀ ਦੇ ਸਦੀਵੀ ਵਿਛੋੜੇ ਤੇ ਸ਼ੋਕ ਸੰਦੇਸ਼ ਭੇਜੇ ਗਏ! ਜਿੰਨਾਂ ਇਸ ਦੁੱਖ ਦੀ ਘੜੀ ਵਿੱਚ ਮੱਲ੍ਹੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ!
ਇਸ ਮੌਕੇ ਹੌਰਨਾਂ ਤੋਂ ਇਲਾਵਾ ਸ: ਰੇਸ਼ਮ ਸਿੰਘ, ਬਿਕਰਮ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਕਮੇਟੀ, ਭਰਪੂਰ ਸਿੰਘ ਮੈਹਣੀਆਂ, ਤਰਸੇਮ ਸਿੰਘ ਟਾਂਗਰਾ, ਬਲਕਾਰ ਸਿੰਘ ਮੱਲੀਆਂ ਸਾਬਕਾ ਸਰਪੰਚ, ਕਸ਼ਮੀਰ ਸਿੰਘ ਜਾਣੀਆਂ ਜਿਲ੍ਹਾ ਸੀ: ਮੀਤ ਪ੍ਰਧਾਨ ਕਾਂਗਰਸ, ਜਸਵਿੰਦਰ ਸਿੰਘ ਝੰਡ ਬਲਾਕ ਪ੍ਰਧਾਨ, ਸਰਬਜੀਤ ਸਿੰਘ ਡਿੰਪੀ, ਅਮਰੀਕ ਸਿੰਘ ਬਿੱਟਾ, ਸਵਿੰਦਰ ਸਿੰਘ ਚੰਦੀ, ਸ਼ੈਲਿੰਦਰਜੀਤ ਸਿੰਘ ਰਾਜਨ, ਹਰਜੀਪ੍ਰੀਤ ਸਿੰਘ ਕੰਗ, ਸ਼ਰਨਬੀਰ ਸਿੰਘ ਕੰਗ, ਹਰਜਿੰਦਰ ਸਿੰਘ ਕਲੇਰ, ਅਤਰ ਸਿੰਘ ਤਰਸਿੱਕਾ, ਅਮਰਜੀਤ ਸਿੰਘ ਬੁੱਟਰ, ਪਰਮਜੀਤ ਸਿੰਘ ਨੰਗਲ, ਰਾਕੇਸ਼ ਕੁਮਾਰ, ਗੁਰਨਾਮ ਸਿੰਘ ਬੁੱਟਰ, ਜੱਸਾ ਅਨਜਾਣ, ਮਿੱਤਰਪਾਲ ਸਿੰਘ, ਗੁਰਦੀਪ ਸਿੰਘ ਨਾਗੀ, ਗੁਲਸ਼ਨ ਜੈਨ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ! ਜਿਨ੍ਹਾਂ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਮਰਹੂਮ ਪੱਤਰਕਾਰ ਸਤਨਾਮ ਸਿੰਘ ਮੱਲ੍ਹੀ ਦੀ ਬੇਵਕਤ ਮੌਤ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ! ਸਟੇਜ ਦੀ ਕਾਰਵਾਈ ਪੱਤਰਕਾਰ ਰਣਜੀਤ ਸਿੰਘ ਜੋਸਨ ਨੇ ਨਿਭਾਈ!

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …