nabaz-e-punjab.com

ਪੱਤਰਕਾਰ ਮੁਖ਼ਤਾਰ ਮੁਹੰਮਦ ਦੇ ਮਾਤਾ ਸੁਰਜੀਤ ਕੌਰ ਨਮਿੱਤ ਸ਼ਰਧਾਂਜਲੀ ਸਮਾਰੋਹ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਜੁਲਾਈ
ਕਸਬਾ ਬਲਾਕ ਮਾਜਰੀ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਮੁਖਤਾਰ ਮੁਹੰਮਦ ਦੇ ਮਾਤਾ ਸੁਰਜੀਤ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਫ਼ਤਿਹਪੁਰ ਸਿਆਲਬਾ ਵਿਖੇ ਕਰਵਾਇਆ ਗਿਆ। ਇਸ ਮੌਕੇ ਵਿਛੜੀ ਰੂਹ ਦੀ ਆਤਮਾ ਨਮਿਤ ਮੌਲਾਨਾ ਮੁਹੰਮਦ ਇਰਫ਼ਾਨ ਤੇ ਮੌਲਾਨਾ ਸਿਆਜੇ ਆਲਮ ਨੇ ਬਰੂਦ ਸ਼ਰੀਫ ਦੀ ਦੁਆ ਅਦਾ ਕਰਵਾਈ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਦੁਆ ਕੀਤੀ। ਇਸ ਮੌਕੇ ਸਮਾਜ ਸੇਵੀ ਰਵਿੰਦਰ ਸਿੰਘ ਬੈਂਸ ਅਤੇ ਬਲਵੀਰ ਸਿੰਘ ਮੁਸਾਫ਼ਿਰ ਵਿਛੜੀ ਰੂਹ ਨੂੰ ਸ਼ਰਧਾ ਫੁਲ ਭੇਂਟ ਕਰਦਿਆਂ ਕਿਹਾ ਕਿ ਮਾਤਾ ਦਾ ਪਿਆਰ ਬੱਚਿਆਂ ਲਈ ਹਮੇਸ਼ਾਂ ਵਰਦਾਨ ਹੁੰਦਾ ਹੈ ਤੇ ਪਰਿਵਾਰ ਨੂੰ ਮਾਤਾ ਸੁਰਜੀਤ ਕੌਰ ਦੇ ਜਾਣ ਨਾਲ ਵੱਡਾ ਘਾਟਾ ਪਿਆ। ਪੱਤਰਕਾਰ ਮੁਖਤਾਰ ਮੁਹੰਮਦ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਖਲੀਫਾ ਫਕੀਰ ਮੁਹੰਮਦ, ਮੋਲਾਨਾ ਮੁਹੰਮਦ ਇਰਫਾਨ, ਮੋਲਾਨਾ ਫਿਆਜੇ ਆਲਮ, ਅਮੀ ਮੁਹੰਮਦ ਲਾਲੀ, ਸਦਾਗਰ ਖਾਨ ਮਟੌਰ, ਭੀਮ ਖਾਨ ਮਟੌਰ, ਦਵਿੰਦਰ ਖਾਨ ਅਮਲੋਹ, ਮੁਹੰਮਦ ਸਦੀਕ ਚਾਹੜਮਾਜਰਾ, ਰਫੀ ਚਾਹੜਮਾਜਰਾ, ਬੂਟਾ ਖਾਨ ਚਾਹੜਮਾਜਰਾ, ਜਮੀਲ ਖਾਨ, ਸੁਰਿੰਦਰ ਖਾਨ, ਰੁਲਦਾ ਖਾਨ,ਰਹਿਮਦੀਨ ਸਮੇਤ ਪੱਤਰਕਾਰ ਭਾਈਚਾਰਾ, ਮੁਸ਼ਲਿਮ ਭਾਈਚਾਰੇ ਦੇ ਲੋਕ ਅਤੇ ਪਿੰਡ ਵਾਸੀ ਹਾਜਿਰ ਸਨ।

Load More Related Articles
Load More By Nabaz-e-Punjab
Load More In General News

Check Also

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ

ਬੀਬੀ ਭਾਨੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ: ਇੱਥੋਂ…