ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਂਟ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਮਾਰਚ:
ਸਥਾਨਕ ਸ਼ਹਿਰ ਦੇ ਸੀਸਵਾਂ ਰੋਡ ਤੇ ਗੁਰਫਤਹਿ ਪ੍ਰਾਪਰਟੀਜ਼ ਵਿਖੇ ਰਵਿੰਦਰ ਸਿੰਘ ਬਿੱਲਾ ਸੀਨੀਅਰ ਕਾਂਗਰਸੀ ਆਗੂ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਸਥਾਨਕ ਸ਼ਹਿਰ ਅਤੇ ਇਲਾਕੇ ਦੇ ਮੋਹਤਬਰ ਆਗੂਆਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਹਾਜਰ ਪਤਵੰਤਿਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਭੈੜੀਆਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਅਤੇ ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸੁਖਜਿੰਦਰ ਸਿੰਘ ਸੋਢੀ ਯੂਥ ਆਗੂ, ਲਖਵੀਰ ਸਿੰਘ ਬਿੱਟੂ ਸਰਪੰਚ ਗੋਸਲਾਂ, ਤਰਲੋਚਨ ਸਿੰਘ ਸਰਪੰਚ ਨੱਗਲ ਸਿੰਘਾਂ, ਲਖਵੀਰ ਸਿੰਘ ਲੱਕੀ ਕਲਸੀ ਯੂਥ ਕਾਂਗਰਸੀ ਆਗੂ, ਅਮਰੀਕ ਸਿੰਘ ਸਿੰਘਪੁਰਾ, ਭੁਪਿੰਦਰ ਸਿੰਘ ਰਿੰਕੂ, ਅਜਮੇਰ ਸਿੰਘ ਲਾਲੀ ਗੋਸਲਾਂ, ਸਤਨਾਮ ਧੀਮਾਨ ਅਤੇ ਇਲਾਕੇ ਦੇ ਮੋਹਤਬਰਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਵਿੱਚ ਸਿੱਖਿਆ ਦਾ ਅਧਿਕਾਰ ਐਕਟ 2009 ਨੂੰ ਹੂ-ਬਹੂ ਲਾਗੂ ਕਰਨ ਦੀ ਮੰਗ ਉੱਠੀ

ਪੰਜਾਬ ਵਿੱਚ ਸਿੱਖਿਆ ਦਾ ਅਧਿਕਾਰ ਐਕਟ 2009 ਨੂੰ ਹੂ-ਬਹੂ ਲਾਗੂ ਕਰਨ ਦੀ ਮੰਗ ਉੱਠੀ ਨਬਜ਼-ਏ-ਪੰਜਾਬ, ਮੁਹਾਲੀ, …