nabaz-e-punjab.com

ਮਾਤਾ ਲਾਭ ਕੌਰ ਸੋਹਲ ਨੂੰ ਵੱਖ ਵੱਖ ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ

ਸੋਹਲ ਪਰਿਵਾਰ ਗੁਰਦੁਆਰਾ ਕਲਗੀਧਰ ਸਾਹਿਬ ਫੇਜ਼ 4 ਵਿੱਚ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਕੌਂਸਲਰ ਗੁਰਮੁੱਖ ਸਿੰਘ ਸੋਹਲ ਦੀ ਮਾਤਾ ਲਾਭ ਕੌਰ, ਜਿਹਨਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕਲਗੀਧਰ ਸਾਹਿਬ ਫੇਜ਼ 4 ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ, ਵਿਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਹੋਰ ਮੋਹਤਬਰ ਲੋਕਾਂ ਨੇ ਮਾਤਾ ਲਾਭ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਲੋਕਾਂ ਦਾ ਵਿਸ਼ਾਲ ਇਕਠ ਮਾਤਾ ਲਾਭ ਕੌਰ ਨੂੰ ਸਰਧਾਂਜਲੀਆਂ ਦੇਣ ਲਈ ਇਕੱਤਰ ਹੋ ਗਿਆ ਸੀ ਅਤੇ ਦੂਰ ਦੂਰ ਤੱਕ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸਨ। ਇਸ ਮੌਕੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਵਿਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮਾਤਾ ਲਾਭ ਕੌਰ ਤਿਆਗ ਦੀ ਮੂਰਤ ਸਨ ਅਤੇ ਸਖਤ ਮਿਹਨ ਤ ਕਰਨ ਵਾਲੇ ਸਨ, ਉਹਨਾਂ ਕਿਹਾ ਕਿ ਮਾਤਾ ਲਾਭ ਕੌਰ ਨੇ ਆਪਣੇ ਬਚਿਆਂ ਨੂੰ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਪੜਾਇਆ ਅਤੇ ਸਮਾਜ ਸੇਵਾ ਕਰਨ ਦੇ ਲਾਇਕ ਬਣਾਇਆ। ਉਹਨਾਂ ਕਿਹਾ ਕਿ ਮਾਤਾ ਲਾਭ ਕੌਰ ਦੇ ਬਚਿਆਂ ਉਪਰ ਮਾਤਾ ਲਾਭ ਕੌਰ ਦੀ ਸ਼ਖ਼ਸੀਅਤ ਦਾ ਪ੍ਰਭ ਾਵ ਸਪਸਟ ਵੇਖਣ ਨੁੰ ਮਿਲਦਾ ਹੈ। ਉਹਨਾਂ ਕਿਹਾ ਕਿ ਮਾਤਾ ਲਾਭ ਕੌਰ ਨੇ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਨੂੰ ਪੁੂਰੀ ਤਨਦੇਹੀ ਨਾਲ ਨਿਭਾਇਆ ਅਤੇ ਆਪਣੇ ਪੋਤੇ ਪੋਤੀਆਂ ਪ੍ਰਤੀ ਵੀ ਆਪਣੀਆਂ ਜਿੰਮੇਵਾਰੀਆਂ ਆਪਣੇ ਅੰਤਲੇ ਸਮੇੱ ਤੱਕ ਨਿਭਾਈਆਂ। ਉਹਨਾਂ ਕਿਹਾ ਕਿ ਮਾਤਾ ਲਾਭ ਕੌਰ ਧਾਰਮਿਕ ਵਿਰਤੀ ਦੇ ਮਾਲਕ ਸਨ ਅਤੇ ਉਹ ਸਮਾਜ ਸੇਵਾ ਵਿਚ ਵੀ ਉਘਾ ਹਿਸਾ ਲੈਂੱਦੇੇ ਸਨ, ਉਹਨਾਂ ਕਿਹਾ ਕਿ ਮਾਤਾ ਲਾਭ ਕੌਰ ਦੇ ਪ੍ਰਭਾਵ ਕਾਰਨ ਹੀ ਉਹਨਾਂ ਦੇ ਪੁੱਤਰਾਂ ਨੂੰ ਸਮਾਜ ਸੇਵਾ ਦੀ ਚੇਟਕ ਲੱਗੀ। ਉਹਨਾਂ ਕਿਹਾ ਕਿ ਮਾਤਾ ਲਾਭ ਕੌਰ ਦੀ ਸਮਾਜ ਸੇਵਾ ਨੁੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਮਾਤਾ ਲਾਭ ਕੌਰ ਹਰ ਸਮੇੱ ਹੀ ਧਰਮ ਦੇ ਕੰਮ ਕਰਨ ਦੇ ਨਾਲ ਹੀ ਸਮਾਜ ਸੇਵਾ ਦੇ ਕੰਮ ਕਰਨ ਲਈ ਵੀ ਤਿਆਰ ਰਹਿੰਦੇ ਸਨ।
ਇਸ ਮੌਕੇ ਹਲਕਾ ਵਿਧਾਇਕ ਸ਼ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਅਕਾਲੀ ਆਗੂ ਕਰਨਬੀਰ ਸਿੰਘ ਕੰਗ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਹਰਦੀਪ ਸਿੰਘ, ਭਾਈ ਅਜਮੇਰ ਸਿੰਘ ਖੇੜਾ ਅਤੇ ਬੀਬੀ ਪਰਮਜੀਤ ਕੌਰ ਲਾਂਡਰਾਂ, ਅਕਾਲੀ ਆਗੂ ਚਰਨਜੀਤ ਸਿੰਘ ਬਰਾੜ, ਨਗਰ ਕੌਂਸਲ ਮੁਹਾਲੀ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਐਮਸੀ ਕੁਲਜੀਤ ਸਿਘ ਬੇਦੀ, ਗੁਰਮੀਤ ਸਿੰਘ ਵਾਲੀਆ, ਤਰਨਜੋਤ ਕੌਰ, ਕੰਵਲਜੀਤ ਸਿੰਘ ਰੂਬੀ, ਸਰਬਜੀਤ ਸਿੰਘ, ਸ਼ਿੰਦਰਪਾਲ ਸਿੰਘ, ਫੂਲਰਾਜ ਸਿੰਘ, ਹਰਪਾਲ ਸਿੰਘ ਚੰਨਾ, ਅਰੁਣ ਅਸ਼ੋਕ ਝਾਅ, ਪਰਮਜੀਤ ਸਿੰਘ ਕਾਹਲੋਂ, ਹਰਮਨਪ੍ਰੀਤ ਸਿੰਘ ਪ੍ਰਿੰਸ, ਸਤਵੀਰ ਸਿੰਘ ਧਨੋਆ, ਪਰਮਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ, ਆਰ ਪੀ ਸ਼ਰਮਾ, ਅਮਰੀਕ ਸਿੰਘ ਤਹਿਸਲੀਦਾਰ, ਗੁਰਮੀਤ ਕੋਰ, ਕੁਲਵੰਤ ਕੌਰ, ਕੁਲਦੀਪ ਕੌਰ ਕੰਗ, ਕੁਲਵਿੰਦਰ ਕੌਰ ਰੰਗੀ, ਜਸਬੀਰ ਸਿੰਘ ਮਣਕੂ, ਰਜਨੀ ਗੋਇਲ, ਰਵਿੰਦਰ ਸਿੰਘ ਬਿੰਦਰਾ, ਰਮਨਪ੍ਰੀਤ ਕੌਰ, ਜਸਬੀਰ ਕੌਰ ਅਤਲੀ, ਨਰੈਣ ਸਿੰਘ ਸਿੱਧੂ, ਅਮਰੀਕ ਸਿੰਘ ਸੋਮਲ, ਕਰਮਜੀਤ ਕੌਰ (ਸਾਰੇ ਕੌਂਸਲਰ), ਖਰੜ ਦੇ ਕੌਂਸਲਰ ਗੁਰਪ੍ਰੇਮ ਸਿੰਘ ਰੋਮਾਣਾ ਅਤੇ ਦਰਸ਼ਨ ਸਿੰਘ ਸ਼ਿਵਜੋਤ, ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ, ਗੁਰਦੁਆਰਾ ਸਾਚਾ ਧੰਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ, ਗੁਰਦੁਆਰਾ ਫੇਜ਼-4 ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਪੈਰਾਗਾਨ ਸੀਨੀਅਰ ਸੈਂਕਡਰੀ ਸਕੂਲ ਸੈਕਟਰ 69 ਦੇ ਪ੍ਰਬੰਧਕ ਮੋਹਨਬੀਰ ਸਿੰਘ ਸ਼ੇਰਗਿੱਲ, ਸ਼ਾਸ਼ਤਰੀ ਸਕੂਲ ਤੋੱ ਰਜਨੀਸ਼ ਸੇਵਕ, ਯੂਥ ਅਕਾਲੀ ਆਗੂ ਅਮਨਦੀਪ ਸਿੰਘ ਆਬਿਆਨਾ, ਰਾਜਾ ਕੰਵਰਜੋਤ ਸਿੰਘ, ਜਥੇਦਾਰ ਬਲਜੀਤ ਸਿੰਘ ਕੁੰਭੜਾ, ਵਪਾਰ ਮੰਡਲ ਮੁਹਾਲੀ ਵੱਲੋਂ ਕੁਲਵੰਤ ਸਿੰਘ ਚੌਧਰੀ, ਸਰਬਜੀਤ ਸਿੰਘ ਪਾਰਸ, ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ, ਸ੍ਰੀ ਸ਼ਲਿੰਦਰ ਆਨੰਦ, ਸੁਰਿੰਦਰ ਮੋਹਨ ਸਿੰਘ ਡਿਪਟੀ ਡਾਇਰੈਕਟਰ, ਅਕਾਲੀ ਆਗੂ ਨਸੀਬ ਸਿੰਘ ਸੰਧੂ, ਤੇਜਿੰਦਰ ਸਿੰਘ ਸ਼ੇਰਗਿੱਲ, ਪੰਜਾਬ ਸਿੰਘ ਕੰਗ, ਅਕਾਲੀ ਦਲ ਬੀ ਸੀ ਸੈਲ ਦੇ ਕਈ ਆਗੂ, ਫੇਜ਼-1 ਦੀ ਮੋਟਰ ਮਾਰਕੀਟ ਦੇ ਨੁਮਾਇੰਦੇ, ਫੇਜ਼-7 ਮਾਰਕੀਟ ਦੇ ਦੁਕਾਨਦਾਰ, ਫੇਜ਼-4 ਦੇ ਵਸਨੀਕ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਡਾ. ਐਸ ਐਸ ਭਮਰਾ ਅਤੇ ਜਨਰਲ ਸਕੱਤਰ ਕਰਮ ਸਿੰਘ ਬਬਰਾ, ਰਮੇਸ਼ ਵਰਮਾ ਸਕੱਤਰ ਭਾਜਪਾ, ਸਾਬਕਾ ਐਮ ਸੀ ਮਨਮੋਹਨ ਸਿੰਘ ਲੰਗ, ਸੁਖਵਿੰਦਰ ਸਿੰਘ ਗੋਲਡੀ ਸਾਬਕਾ ਪ੍ਰਧਾਨ ਭਾਜਪਾ ਜਿਲਾ ਮੁਹਾਲੀ, ਨਰਿੰਦਰ ਸਿੰਘ ਸੰਧੂ ਸਾਹਿਬਜਾਦਾ ਟਿੰਬਰ, ਪਰਮਜੀਤ ਸਿੰਘ ਹੈਪੀ ਪ੍ਰਧਾਨ ਸਿਟੀਜਨ ਵੈਲਫੇਅਰ ਫੋਰਮ, ਰਣਬੀਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਉਜਾਗਰ ਸਿੰਘ ਬਡਾਲੀ ਸਾਬਕਾ ਵਿਧਾਇਕ, ਜਸਰਾਜ ਸਿੰਘ ਸੋਨੂੰ, ਦਵਿੰਦਰ ਪਾਲ ਸਿੰਘ ਸਿੱਧੂ, ਮੁਖੀ ਰਿਜੀਨਲ ਸੈਂਟਰ ਪੰਜਾਬੀ ਯੂਨੀਵਰਸਿਟੀ, ਅਕਾਲੀ ਆਗੂ ਅਮਰੀਕ ਸਿੰਘ ਮੁਹਾਲੀ, ਏਅਰਪੋਰਟ ਥਾਣਾ ਦੇ ਐਸਐਚਓ ਹਰਸਿਮਰਨ ਸਿੰਘ ਬੱਲ, ਬੀ.ਡੀ ਸਿੰਗਲਾ, ਐਸ.ਈ ਕਾਰਪੋਰੇਸ਼ਨ ਅਤੇ ਹੋਰ ਅਧਿਕਾਰੀ, ਤੇਜਿੰਦਰ ਸਿਘ ਉਬਰਾਏ, ਧਰਮ ਸਿੰਘ ਮੁੰਡੀ, ਜੋਗਿੰਦਰ ਸਿੰਘ ਜੋਗੀ, ਗੁਰਦੀਪ ਸਿੰਘ ਸਾਜਨ, ਠੇਕੇਦਾਰ ਯੂਨੀਅਨ ਦੇ ਪ੍ਰਧਾਨ ਸੂਰਤ ਸਿੰਘ ਕਲਸੀ, ਬ੍ਰਾਹਮਣ ਸਭਾ ਦੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ, ਖਪਤਕਾਰ ਫੈਡਰੇਸ਼ਨ ਦੇ ਪ੍ਰਧਾਨ ਪੀ ਐਸ ਵਿਰਦੀ, ਦੀਦਾਰ ਸਿੰਘ ਕਲਸੀ, ਮਦਨਜੀਤ ਅਰੋੜਾ, ਜਗਜੀਤ ਸਿੰਘ ਅਤੇ ਸੋਹਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ, ਦੋਸਤ ਮਿੱਤਰ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…