ਮਾਤਾ ਗੁਰਨਾਮ ਕੌਰ ਨੂੰ ਵੱਖ ਵੱਖ ਸਿਆਸੀ ਤੇ ਧਾਰਮਿਕ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਅਕਾਲੀ ਦਲ ਦੇ ਜਨਰਲ ਕਸੱਤਰ ਤੇ ਸੰਸਦ ਮੈਂਬਰ ਪ੍ਰੋ. ਚੰਦੂਮਾਜਰਾ ਨੇ ਮਾਤਾ ਦੀ ਯਾਦ ਵਿੱਚ ਦਿੱਤੀ ਸੱਤ ਲੱਖ ਦੀ ਗਰਾਂਟ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਅਪਰੈਲ:
ਨੇੜਲੇ ਪਿੰਡ ਮੁੰਧੋ ਸੰਗਤੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਮਨਜੀਤ ਸਿੰਘ ਮੁੰਧੋਂ ਸੰਗਤੀਆਂ ਦੇ ਮਾਤਾ ਅਤੇ ਸ਼ੂਗਰ ਮਿੱਲ ਮੋਰਿੰਡਾ ਦੇ ਡਾਇਰੈਕਟਰ ਤੇ ਸਰਪੰਚ ਹਰਜਿੰਦਰ ਸਿੰਘ ਮੁੰਧੋਂ ਸੰਗਤੀਆਂ ਦੀ ਦਾਦੀ ਸਵਰਗੀ ਮਾਤਾ ਗੁਰਨਾਮ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿੱਚ ਭਾਈ ਅਮਰੀਕ ਸਿੰਘ ਸ੍ਰੀ ਚਮਕੌਰ ਸਾਹਿਬ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤ ਨੂੰ ਵੈਰਾਗਮਈ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ।
ਇਸ ਦੌਰਾਨ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਗਿੱਲ ਸੇਵਾਦਾਰ ਹਲਕਾ ਖਰੜ, ਜਥੇਦਾਰ ਅਜਮੇਰ ਸਿੰਘ ਖੇੜਾ ਮੈਂਬਰ ਐਸ.ਜੀ.ਪੀ.ਸੀ, ਚੌਧਰੀ ਅਰਜਨ ਸਿੰਘ ਕਾਂਸਲ, ਕਰਨਲ ਦੀਦਾਰ ਸਿੰਘ, ਮਾਸਟਰ ਭਾਰਤ ਭੂਸ਼ਣ ਨੇ ਮਾਤਾ ਗੁਰਨਾਮ ਕੌਰ ਦੇ ਜੀਵਨ ਬਾਰੇ ਚਾਨਣ ਪਾਉਂਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਪ੍ਰੋ.ਚੰਦੂਮਾਜਰਾ ਨੇ ਮਾਤਾ ਗੁਰਨਾਮ ਕੌਰ ਦੀ ਯਾਦ ਵਿੱਚ ਪਿੰਡ ਨੂੰ ਸੱਤ ਲਖ ਦੀ ਗਰਾਂਟ ਦੇਣ ਦਾ ਵਾਅਦਾ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਮਾਤਾ ਗੁਰਨਾਮ ਕੌਰ ਦੇ ਪਤੀ ਸਵਰਗੀ ਗੁਰਬਖ਼ਸ਼ ਸਿੰਘ (ਸੁਤੰਤਰਤਾ ਸੈਨਾਨੀ) ਦਾ ਵਿਸ਼ੇਸ਼ ਜ਼ਿਕਰ ਕੀਤਾ। ਜਿਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਮਾਤਾ ਨੇ ਆਪਣੇ ਪਰਿਵਾਰ ਨੂੰ ਸਮਾਜ ਸੇਵਾ ਦੀ ਗੁੜਤੀ ਦਿੱਤੀ।
ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ, ਜਥੇਦਾਰ ਉਜਾਗਰ ਸਿੰਘ ਬਡਾਲੀ, ਬੀਬੀ ਲਖਵਿੰਦਰ ਕੌਰ ਗਰਚਾ, ਕੁਲਦੀਪ ਕੌਰ ਕੰਗ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਸਤਵਿੰਦਰ ਕੌਰ ਧਾਲੀਵਾਲ, ਜਥੇਦਾਰ ਤੋਤਾ ਸਿੰਘ, ਬੀਬੀ ਸਤਵੰਤ ਕੌਰ ਸੰਧੂ, ਚਰਨਜੀਤ ਸਿੰਘ ਚੰਨਾ ਕਾਲੇਵਾਲ, ਦਰਸ਼ਨ ਸਿੰਘ ਸ਼ਿਵਜੋਤ, ਸਿਮਰਨਜੀਤ ਸਿੰਘ ਚੰਦੂਮਾਜਰਾ, ਚੇਅਰਮੈਨ ਰਣਵੀਰ ਸਿੰਘ ਪੂਨੀਆ, ਚੈਨ ਸਿੰਘ ਚੀਮਾ ਪ੍ਰਧਾਨ ਸੁਰੱਖਿਆ ਸੈਲ ਭਾਜਪਾ, ਕ੍ਰਿਸ਼ਨਾ ਦੇਵੀ ਧੀਮਾਨ ਪ੍ਰਧਾਨ ਨਗਰ ਕੌਂਸਲ ਕੁਰਾਲੀ, ਯੂਥ ਆਗੂ ਗੁਰਧਿਆਨ ਸਿੰਘ ਨਵਾਂਗਰਾਓ, ਸਰਬਜੀਤ ਸਿੰਘ ਕਾਦੀਮਾਜਰਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਡਾਇਰੈਕਟਰ ਹਰਨੇਕ ਸਿੰਘ ਨੇਕੀ, ਡਾਇਰੈਕਟਰ ਗੁਰਮੀਤ ਸਿੰਘ ਸਾਂਟੂ, ਸਰਪੰਚ ਹਰਦੀਪ ਸਿੰਘ ਖਿਜਰਾਬਾਦ ਜਿਲ੍ਹਾ ਜਨਰਲ ਸਕੱਤਰ, ਕੁਲਵੰਤ ਸਿੰਘ ਪੰਮਾ ਸਰਕਲ ਪ੍ਰਧਾਨ, ਮਨਜਿੰਦਰ ਸਿੰਘ ਸਾਬੀ ਚੀਮਾ, ਹਰਜੀਤ ਸਿੰਘ ਟੱਪਰੀਆਂ ਸਰਕਲ ਪ੍ਰਧਾਨ ਕੁਰਾਲੀ, ਹਰਮੇਸ਼ ਸਿੰਘ ਬੜੌਦੀ ਅਕਾਲੀ ਦਲ ਮਾਨ, ਰਾਕੇਸ਼ ਅੱਗਰਵਾਲ, ਦਵਿੰਦਰ ਠਾਕੁਰ, ਰਾਜਦੀਪ ਹੈਪੀ, ਰਣਧੀਰ ਸਿੰਘ ਧੀਰਾ, ਹਰਿੰਦਰ ਸਿੰਘ ਘੜੂੰਆਂ, ਕਮਲਜੀਤ ਅਰੋੜਾ, ਮੰਨਾ ਸੰਧੂ, ਪਾਲਇੰਦਰਜੀਤ ਸਿੰਘ ਬਾਠ, ਕੁਲਵੰਤ ਕੌਰ ਪਾਬਲਾ, ਅਮ੍ਰਿਤਪਾਲ ਕੌਰ ਬਾਠ, ਗੁਰਮੇਲ ਸਿੰਘ ਪਾਬਲਾ, ਬਹਾਦਰ ਸਿੰਘ ਓ.ਕੇ, ਰਾਕੇਸ਼ ਕਾਲੀਆ ਸਕੱਤਰ ਪੰਜਾਬ ਕਾਂਗਰਸ, ਸੁਰਿੰਦਰ ਕੌਰ ਸ਼ੇਰਗਿੱਲ, ਮੁਰਾਰੀ ਲਾਲ ਤੰਤਰ, ਬਲਵੀਰ ਮੁਸਾਫ਼ਿਰ, ਅਮਨਦੀਪ ਸਿੰਘ ਗੋਲਡੀ, ਹੈਪੀ ਮੁੰਧੋਂ, ਵਿਨੀਤ ਕਾਲੀਆ, ਲਖਵੀਰ ਲੱਕੀ, ਦਲਵਿੰਦਰ ਸਿੰਘ ਕਿਸ਼ਨਪੁਰਾ, ਹਰਪਾਲ ਸਿੰਘ ਦਾਤਾਰਪੁਰ, ਚੇਅਰਮੈਨ ਮੇਜਰ ਸਿੰਘ ਸੰਗਤਪੁਰਾ, ਹਰਜੀਤ ਸਿੰਘ ਹਰਮਨ, ਕਰਨੈਲ ਸਿੰਘ ਕੈਲੀ, ਕਮਲ ਕਿਸ਼ੋਰ ਕਾਲਾ, ਦਿਲਬਾਗ ਸਿੰਘ ਮੀਆਂਪੁਰ, ਹੈਪੀ ਧੀਮਾਨ, ਨੰਦੀਪਾਲ ਬਾਂਸਲ, ਪ੍ਰਦੀਪ ਰੂੜਾ, ਛਿੰਦੀ ਬੱਲੋਮਾਜਰਾ, ਇੰਦਰਬੀਰ ਸਿੰਘ ਪ੍ਰਧਾਨ, ਮਨਜੀਤ ਮਹਿਤੋਂ, ਸੁਖਜਿੰਦਰ ਸੋਢੀ, ਪਰਮਿੰਦਰ ਸਿੰਘ ਸੁਹਣਾ, ਅਮਰੀਕ ਸਿੰਘ ਮੁਹਾਲੀ, ਜੈਲਦਾਰ ਕਮਲਜੀਤ ਸਿੰਘ ਸਿੰਘਪੁਰਾ, ਗੁਰਪ੍ਰੀਤ ਸਿੰਘ ਸਰਪੰਚ ਚਟੋਲੀ, ਲਖਵੀਰ ਸਿੰਘ ਬਿੱਟੂ ਗੋਸਲਾਂ, ਹਰਦੇਵ ਸਿੰਘ ਹਰਪਾਲਪੁਰ ਓ.ਐਸ.ਡੀ, ਪ੍ਰਿੰਸ ਕੁਰਾਲੀ, ਰਵਿੰਦਰ ਬੈਂਸ, ਜਰਨੈਲ ਸਿੰਘ ਏਵਨ ਪ੍ਰਾਪਰਟੀ, ਸਰਬਜੀਤ ਸਿੰਘ ਚੈੜੀਆਂ, ਸੁਰਿੰਦਰ ਸਿੰਘ ਲਹਿਲ, ਹਰਵਿੰਦਰ ਸਿੰਘ ਲੌਂਗੀਆ, ਕਾਕਾ ਸਿੰਘ, ਸੰਤ ਕਰਮ ਸਿੰਘ ਨਿਰਮਲੇ ਸੰਤ, ਮਨਜੀਤ ਕੌਰ ਚੇਅਰਪਰਸਨ, ਸਵਰਨ ਸਿੰਘ ਗੋਸਲ, ਲੱਕੀ ਕਲਸੀ, ਮਾਸਟਰ ਰਤਨ ਸਿੰਘ, ਹਰਮਿੰਦਰ ਸਿੰਘ ਕਾਲਾ, ਸੁਰਮੁਖ ਸਿੰਘ ਰਾਣੀਮਾਜਰਾ, ਭਾਈ ਸਤਨਾਮ ਸਿੰਘ ਸੋਲਖੀਆਂ, ਕਮਲਜੀਤ ਕੌਰ ਭਗਤਮਾਜਰਾ, ਚੇਅਰਮੈਨ ਰੇਸ਼ਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …