ਲਾਇਨਜ ਕਲੱਬ ਦੇ ਸਾਬਕਾ ਪ੍ਰਧਾਨ ਜੇ ਪੀ ਸਿੰਘ ਨੂੰ ਵੱਖ ਵੱਖ ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਸਾਬਕਾ ਬੈਂਕਰ, ਐਮ ਪੀ ਸੀ ਏ ਦੇ ਸਾਬਕਾ ਚੇਅਰਮੈਨ, ਲਾਇਨਜ ਕਲੱਬ ਦੇ ਸਾਬਕਾ ਪ੍ਰਧਾਨ ਜੇ.ਪੀ. ਸਿੰਘ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਬਾਗ ਸ਼ਹੀਦਾਂ ਸੈਕਟਰ 44 ਏ ਚੰਡੀਗੜ੍ਹ ਵਿੱਚ ਕਰਵਾਇਆ ਗਿਆ। ਇਸ ਮੌਕੇ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਿਆਸੀ, ਧਾਰਮਿਕ, ਸਮਾਜਿਕ, ਵਪਾਰਕ ਸੰਸਥਾਵਾਂ ਦੇ ਆਗੂਆਂ ਵੱਲੋਂ ਜੇ.ਪੀ ਸਿੰਘ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਸ੍ਰੀ ਜੇ ਪੀ ਸਿੰਘ ਇਕ ਵਿਅਕਤੀ ਨਹੀਂ ਸਗੋੱ ਇਕ ਪੂਰੀ ਸੰਸਥਾ ਸਨ। ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਹੀ ਤਰੱਕੀ ਕੀਤੀ। ਉਹਨਾਂ ਦੀ ਅਗਵਾਈ ਵਿੱਚ ਅਨੇਕਾਂ ਹੀ ਸੰਸਥਾਵਾਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹਣ ਲੱਗ ਪਈਆਂ। ਸ੍ਰੀ ਜੇ ਪੀ ਸਿੰਘ ਨੂੰ ਹਰ ਖੇਤਰ ਦਾ ਹੀ ਬਹੁਤ ਤਜਰਬਾ ਸੀ, ਜਿਸ ਵੀ ਕੰਮ ਨੂੰ ਉਹ ਹੱਥ ਪਾਉੱਦੇ ਸਨ, ਉਸ ਕੰਮ ਨੂੰ ਬਹੁਤ ਜਲਦੀ ਪੂਰਾ ਕਰ ਦਿੰਦੇ ਸਨ।
ਬੁਲਾਰਿਆਂ ਨੇ ਕਿਹਾ ਕਿ ਸ੍ਰੀ ਜੇ ਪੀ ਸਿੰਘ ਇਕ ਸਮਾਜ ਸੇਵੀ ਆਗੂ ਵੀ ਸਨ ਅਤੇ ਹਰ ਸਮੇਂ ਹੀ ਸਮਾਜ ਭਲਾਈ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉੱਦੇ ਸਨ। ਅਨੇਕਾਂ ਹੀ ਸੰਸਥਾਂਵਾਂ ਨਾਲ ਜੁੜ ਕੇ ਜੇ ਪੀ ਸਿੰਘ ਨੇ ਉਹਨਾਂ ਸੰਸਥਾਵਾਂ ਦੀ ਨੁਹਾਰ ਹੀ ਬਦਲ ਦਿਤੀ ਸੀ। ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਅਸੀਂ ਉਹਨਾਂ ਵਲੋੱ ਦਿਖਾਏ ਰਾਹ ਉਪਰ ਚਲੀਏ। ਇਸ ਮੌਕੇ ਕੌਂਸਲਰ ਸ ਕੁਲਜੀਤ ਸਿੰਘ ਬੇਦੀ ਨੇ ਪਰਿਵਾਰ ਵਲੋੱ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ ਯੂ ਪੀ ਸਿੰਘ ਵੱਲੋਂ ਲਾਇਨਜ ਕਲੱਬ ਦੇ ਸਹਿਯੋਗ ਨਾਲ ਕੈਂਸਰ ਦੀ ਰੋਕਥਾਮ ਲਈ ਜਾਗਰੂਕਤਾ ਅਤੇ ਜਾਂਚ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਮੈਡਮ ਲਖਵਿੰਦਰ ਕੌਰ ਗਰਚਾ, ਮਨਜੀਤ ਸਿੰਘ ਸੇਠੀ ਡਿਪਟੀ ਮੇਅਰ ਨਗਰ ਨਿਗਮ ਮੁਹਾਲੀ, ਅਮਰੀਕ ਸਿੰਘ ਮੁਹਾਲੀ, ਬਲਬੀਰ ਸਿੰਘ ਢੋਲ, ਵਰਿੰਦਰ ਸਿੰਘ ਸਾਬਕਾ ਐਸ ਐਸ ਪੀ, ਸਾਹਿਬਜਾਦਾ ਟਿੰਬਰ ਦੇ ਨਰਿੰਦਰ ਸਿੰਘ ਸੂਦ, ਪ੍ਰਦੀਪ ਸਿੰਘ ਭਾਰਜ, ਐਚ ਐਸ ਮਿੱਢਾ, ਹਰਿੰਦਰਪਾਲ ਸਿੰਘ ਬਿੱਲਾ, ਕੇ ਪੀ ਸਿੰਘ, ਮੁਹਾਲੀ ਦੇ ਲਗਭਗ ਸਾਰੇ ਕੌਂਸਲਰ, ਸ਼ਲਿੰਦਰ ਆਨੰਦ, ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸਨ ਦੇ ਮੌਜੂਦ ਪ੍ਰਧਾਨ ਤੇਜਿੰਦਰ ਸਿੰਘ ਪੂਨੀਆਂ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ, ਲਾਇਨਜ ਕਲੱਬ ਮੁਹਾਲੀ ਦੇ ਪ੍ਰਧਾਨ ਅਮਰਜੀਤ ਸਿੰਘ ਬਜਾਜ ਤੇ ਹੋਰ ਅਹੁਦੇਦਾਰ, ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ, ਸਨਾਤਨ ਧਰਮ ਸਭਾ ਦੇ ਅਹੁਦੇਦਾਰ, ਰੋਟਰੀ ਕਲੱਬ ਦੇ ਅਹੁਦੇਦਾਰ, ਮੁਹਾਲੀ ਇੰਡਸਟਰੀਜ ਐਸੋਸੀਏਸ਼ਨ ਦੇ ਅਹੁਦੇਦਾਰ, ਗੁਰਦੇਵ ਸਿੰਘ ਚੌਹਾਨ, ਵੱਡੀ ਗਿਣਤੀ ਵਿਚ ਵਪਾਰ ਮੰਡਲ ਦੇ ਆਗੂ, ਪ੍ਰਾਪਰਟੀ ਡੀਲਰ, ਧਾਰਮਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਦੇ ਆਗੂ ਅਤੇ ਰਿਸ਼ਤੇਦਾਰ ਤੇ ਸੱਜਣ ਮਿੱਤਰ ਵੱਡੀ ਗਿਣਤੀ ਵਿਚ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…