
ਅਮਰੀਕ ਸਿੰਘ ਗੜਾਂਗ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ
ਗੜਾਂਗ ਪਰਿਵਾਰ ਦੀ ਸਮਾਜਿਕ, ਵਿੱਦਿਅਕ ਤੇ ਹੋਰ ਖੇਤਰਾਂ ਵਿੱਚ ਦੇਣ ਨੂੰ ਵਡਿਆਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਪ੍ਰੈਸ ਸਕੱਤਰ ਅਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਜਸਵੀਰ ਸਿੰਘ ਗੜਾਂਗ ਦੇ ਪਿਤਾ ਅਮਰੀਕ ਸਿੰਘ ਗੜਾਂਗ(89), ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅੱਜ ਇੱਥੋਂ ਦੇ ਗੁਰਦੁਆਰਾ ਅਕਾਲ ਆਸ਼ਰਮ ਸੋਹਣਾ ਵਿਖੇ ਹੋਈ। ਇਸ ਮੌਕੇ ਸ਼ਰਧਾਂਜਲੀ ਸਮਾਰੋਹ ਵਿੱਚ ਵਿੱਦਿਅਕ, ਸਮਾਜਿਕ, ਧਾਰਮਿਕ, ਸਿਆਸੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਰਛਪਾਲ ਸਿੰਘ ਜੌੜਾਮਾਜਰਾ, ਜਨਰਲ ਕੈਟਾਗਰੀ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਬਰਾੜ, ਟੀਡੀਆਈ ਸੈਕਟਰ-111 ਦੀ ਰੈਜ਼ੀਡੈਂਟ ਕਮੇਟੀ ਦੇ ਆਗੂ ਐਮਐਲ ਸ਼ਰਮਾ, ਭਾਈ ਘਨੱਈਆ ਸੇਵਾ ਸੁਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਸੈਣੀ ਅਤੇ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਨੇ ਸਵਰਗੀ ਅਮਰੀਕ ਸਿੰਘ ਗੜਾਂਗ ਵੱਲੋਂ ਆਪਣੇ ਪਿੰਡ ਸ਼ੇਰਗੜ੍ਹ ਬਾੜਾ (ਫਤਹਿਗੜ੍ਹ ਸਾਹਿਬ) ਦੇ ਡੇਢ ਦਹਾਕਾ ਪੰਚਾਇਤ ਮੈਂਬਰ ਰਹਿੰਦਿਆਂ, ਖੇਤੀਬਾੜੀ ਸਹਿਕਾਰੀ ਸਭਾ ਮੈਣ ਮਾਜਰੀ ਦੇ ਪ੍ਰਧਾਨ ਅਤੇ ਸਹਿਕਾਰੀ ਦੁੱਧ ਉਤਪਾਦਕ ਸਭਾ ਦੇ ਪ੍ਰਧਾਨ ਵਜੋਂ ਪਿੰਡ ਵਾਸੀਆਂ, ਕਿਸਾਨਾਂ ਅਤੇ ਦੁੱਧ ਉਤਪਾਦਕਾਂ ਲਈ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਬੁਲਾਰਿਆਂ ਨੇ ਮਾਸਟਰ ਜਸਵੀਰ ਸਿੰਘ ਗੜਾਂਗ ਵੱਲੋਂ ਸਿੱਖਿਆ ਖੇਤਰ ਅਤੇ ਜਨਰਲ ਕੈਟਾਗਰੀ ਦੇ ਮੁਲਾਜ਼ਮਾਂ ਲਈ ਕੀਤੇ ਜਾ ਰਹੇ ਕੰਮਾਂ ਅਤੇ ਪਰਿਵਾਰ ਦੀ ਸਮਾਜਿਕ, ਵਿੱਦਿਅਕ ਅਤੇ ਹੋਰਨਾਂ ਖੇਤਰਾਂ ਵਿੱਚ ਦੇਣ ਨੂੰ ਵਡਿਆਇਆ।
ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਗੁਰਵਿੰਦਰ ਸਿੰਘ ਭੱਟੀ, ਡਾ. ਮਨੋਹਰ ਸਿੰਘ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਏਆਈਜੀ ਸੇਵਾਮੁਕਤ ਰਾਜਿੰਦਰ ਸਿੰਘ ਸੋਹਲ, ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸਾਬਕਾ ਕੌਂਸਲਰ ਗੁਰਮੀਤ ਸਿੰਘ ਵਾਲੀਆ, ਕਮਲਜੀਤ ਸਿੰਘ ਰੂਬੀ, ਸੁਰਿੰਦਰ ਸਿੰਘ ਰੋਡਾ, ਹਰਕੇਸ਼ ਚੰਦ ਸ਼ਰਮਾ, ਸਾਬਕਾ ਚੇਅਰਮੈਨ ਮਨਜੀਤ ਸਿੰਘ ਮੂੰਧੋਂ ਸੰਗਤੀਆਂ, ਕਿਸਾਨ ਆਗੂ ਮੇਹਰ ਸਿੰਘ ਥੇੜੀ, ਪਰਮਦੀਪ ਸਿੰਘ ਬੈਦਵਾਨ, ਨਛੱਤਰ ਸਿੰਘ ਬੈਦਵਾਨ, ਗਿਆਨ ਸਿੰਘ ਧੜਾਕ, ਮੁਲਾਜ਼ਮ ਆਗੂ ਰਣਜੀਤ ਸਿੰਘ ਹੰਸ, ਜਨਰਲ ਕੈਟਾਗਰੀ ਫੈਡਰੇਸ਼ਨ ਦੇ ਸੂਬਾਈ ਆਗੂ ਸੁਖਬੀਰ ਸਿੰਘ, ਸ਼ਿਆਮ ਲਾਲ ਸ਼ਰਮਾ, ਸਰਬਜੀਤ ਕੌਸ਼ਲ ਮਾਨਸਾ, ਦਿਲਬਾਗ ਸਿੰਘ ਫ਼ਤਹਿਗੜ੍ਹ ਸਾਹਿਬ, ਸੁਦੇਸ਼ ਕਮਲ ਸ਼ਰਮਾ ਫਰੀਦਕੋਟ, ਰਣਜੀਤ ਸਿੰਘ ਸਿੱਧੂ ਪਟਿਆਲਾ, ਕੋਮਲ ਸ਼ਰਮਾ ਫ਼ਿਰੋਜ਼ਪੁਰ, ਮਹੇਸ਼ ਸ਼ਰਮਾ ਬਠਿੰਡਾ, ਅਰੁਣ ਕੁਮਾਰ ਗੁਰਦਾਸਪੁਰ, ਅਮਨਦੀਪ ਸਿੰਘ ਲੁਧਿਆਣਾ, ਨਰਿੰਦਰ ਕੁਮਾਰ ਜ਼ਿੰਦਲ ਮੁਹਾਲੀ, ਪ੍ਰਭਜੀਤ ਸਿੰਘ ਚੰਡੀਗੜ੍ਹ, ਕੁਲਜੀਤ ਸਿੰਘ ਰਟੌਲ, ਸੁਖਬੀਰ ਸਿੰਘ ਟੌਹੜਾ, ਜਤਿੰਦਰਪਾਲ ਸਿੰਘ ਫਾਜ਼ਿਲਕਾ, ਸ਼ੇਰ ਸਿੰਘ ਰੂਪਨਗਰ, ਹਰਪਿੰਦਰ ਸਿੰਘ ਸਿੱਧੂ ਸੰਗਰੂਰ, ਗੁਰਦੀਪ ਸਿੰਘ ਟਿਵਾਣਾ, ਪ੍ਰਿੰਸੀਪਲ ਨਰਿੰਦਰ ਸਿੰਘ ਗਿੱਲ, ਰਾਜਵਿੰਦਰ ਸਿੰਘ ਸਰਾਓ, ਸੰਤ ਸਿੰਘ, ਐਮਐਲ ਸ਼ਰਮਾ ਤੋਂ ਇਲਾਵਾ ਪੱਤਰਕਾਰ ਕੇਵਲ ਸਿੰਘ ਰਾਣਾ, ਗੁਰਪ੍ਰੀਤ ਸਿੰਘ ਨਿਆਮੀਆਂ, ਰਣਜੀਤ ਰਾਣਾ, ਸੁਖਵਿੰਦਰਜੀਤ ਸਿੰਘ ਮਨੌਲੀ, ਜਸਬੀਰ ਸਿੰਘ ਗੋਸਲ, ਗੁਰਮਨਜੀਤ ਸਿੰਘ, ਵੱਸਣ ਸਿੰਘ ਗੁਰਾਇਆ ਤੋਂ ਇਲਾਵਾ ਇਲਾਕੇ ਦੇ ਪੰਚਾਂ-ਸਰਪੰਚਾਂ ਨੇ ਸ਼ਮੂਲੀਅਤ ਕੀਤੀ।
ਅਖੀਰ ਵਿੱਚ ਪੰਜਾਬੀ ਮਾਸਟਰ ਜਸਵੀਰ ਸਿੰਘ ਗੜਾਂਗ ਅਤੇ ਉਨ੍ਹਾਂ ਦੇ ਭਰਾ ਪ੍ਰੇਮ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।