ਸੀਨੀਅਰ ਪੱਤਰਕਾਰ ਗੁਰਦੀਪ ਬੈਨੀਪਾਲ ਦੀ ਮਾਤਾ ਨੂੰ ਸ਼ਰਧਾਂਜਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਸਥਾਨਕ ਫੇਜ਼-4 ਸਥਿਤ ਮੁਹਾਲੀ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਸ੍ਰ. ਗੁਰਦੀਪ ਸਿੰਘ ਬੈਨੀਪਾਲ ਦੀ ਮਾਤਾ ਕਰਨੈਲ ਕੌਰ ਜਿਨ੍ਹਾਂ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ, ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਉਨ੍ਹਾਂ ਦੀ ਜੱਦੀ ਪਿੰਡ ਰੌਣੀ ਦੇ ਗੁਰਦੁਆਰਾ ਵਿਖੇ ਭੋਗ ਪਾਏ ਗਏ। ਇਸ ਮੌਕੇ ਮਾਤਾ ਕਰਨੈਲ ਕੌਰ ਨੂੰ ਸ਼ਰਧਾਂਜਲੀ ਦੇਣ ਦੇ ਲਈ ਰਿਸ਼ਤੇਦਾਰ, ਪਿੰਡ ਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਪਾਰਟੀਆਂ, ਜਥੇਬੰਦੀਆਂ ਅਤੇ ਪੱਤਰਕਾਰ ਭਾਈਚਾਰੇ ਦੇ ਲੋਕ ਪਹੁੰਚੇ ਹੋਏ ਸਨ।
ਜਿਨ੍ਹਾਂ ਵਿੱਚ ਐਸਜੀਪੀਸੀ ਮੈਂਬਰ ਹਰਪਾਲ ਸਿੰਘ ਜਲਾ, ਅਕਾਲੀ ਦਲ ਦੇ ਸਰਕਲ ਜਥੇਦਾਰ ਭਰਭੂਰ ਸਿੰਘ ਰੌਣੀ, ਜਰਨੈਲ ਸਿੰਘ ਮੀਤ ਪ੍ਰਧਾਨ, ਪਰਮਜੀਤ ਸਿੰਘ ਕਾਹਲੋ ਕੌਂਸਲਰ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਅਮਨਜੋਤ ਕੌਰ ਰਾਮੂਵਾਲੀਆ ਸਾਬਕਾ ਚੇਅਰਪਰਸ਼ਨ ਮੋਹਾਲੀ ਜ਼ਿਲ੍ਹਾ ਯੋਜਨਾ ਬੋਰਡ, ਕੌਂਸਲਰ ਸਤਵੀਰ ਸਿੰਘ ਧਨੋਆ, ਕੌਂਸਲਰ ਰਵਿੰਦਰ ਸਿੰਘ ਕੁੰਭੜਾ, ਗੁਰਮੇਲ ਸਿੰਘ ਮੌਜੇਵਾਲ, ਪ੍ਰਧਾਨ ਭਗਤ ਪੂਰਨ ਸਿੰਘ ਵੈਲਫੇਅਰ ਸੁਸਾਇਟੀ, ਅਮਰ ਸਿੰਘ ਧਾਲੀਵਾਲ ਸਾਬਕਾ ਸਕੱਤਰ ਪੀਐਸਈਬੀ ਕਰਮਚਾਰੀ ਸੰਗਠਨ, ਕਰਨੈਲ ਸਿੰਘ ਬੈਦਵਾਨ, ਇਸਪ੍ਰੀਤ ਸਿੰਘ ਵਿੱਕੀ, ਮੁਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਹਰਬੰਸ ਸਿੰਘ ਬਾਗੜੀ, ਗੁਰਜੀਤ ਬਿੱਲਾ, ਗੁਰਮੀਤ ਸ਼ਾਹੀ, ਕੁਲਵੰਤ ਕੋਟਲੀ, ਤਰਵਿੰਦਰ ਬੈਨੀਪਾਲ, ਹਰਪ੍ਰੀਤ ਸੋਢੀ, ਜਸਵਿੰਦਰ ਰੁਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰ ਸ਼ਾਮਲ ਹੋਇਆ।
ਇਸ ਮੌਕੇ ਸ਼ਰਧਾਂਜਲੀ ਦਿੰਦੇ ਹੋਏ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮਾਤਾ ਕਰਨੈਲ ਕੌਰ ਵੱਲੋਂ ਦਿੱਤੀ ਗਈ ਸਿੱਖਿਆ ਦੇ ਸਦਕਾ ਹੀ ਅੱਜ ਇਸ ਪਰਿਵਾਰ ਨੇ ਸਮਾਜ ਦੇ ਵਿਚ ਆਪਣਾ ਸਥਾਨ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਦੇ ਵਿਚੋਂ ਉਨ੍ਹਾ ਦਾ ਪੁੱਤਰ ਗੁਰਦੀਪ ਸਿੰਘ ਬੜੀ ਇਮਾਨਦਾਰੀ ਤੇ ਲਗਨ ਦੇ ਨਾਲ ਆਪਣੀ ਪੱਤਰਕਾਰਤਾ ਕਰ ਰਿਹਾ ਹੈ ਜੋ ਕਿ ਇਕ ਮਾਤਾ-ਪਿਤਾ ਵੱਲੋਂ ਦਿੱਤੀ ਗਈ ਚੰਗੀ ਸਿੱਖਿਆ ਦਾ ਨਤੀਜਾ ਹੈ। ਉਨ੍ਹ੍ਹਾਂ ਨੇ ਪਰਿਵਾਰ ਵੱਲੋਂ ਇਸ ਮੌਕੇ ਪਹੁੰਚੇ ਸਭ ਦਾ ਧੰਨਵਾਦ ਵੀ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…